ਚੰਡੀਗੜ੍ਹ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB ) ਨੇ ਮੱਛੀ ਪਾਲਣ ਅਧਿਕਾਰੀਆਂ ਲਈ 27 ਅਸਾਮੀਆਂ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੱਛੁਕ ਉਮੀਦਵਾਰ 19 ਅਪ੍ਰੈਲ ਤੋਂ 10 ਮਈ 2021 ਤੱਕ ਸ਼ਾਮ 5 ਵਜੇ ਤਕ ਬਿਨੈ ਕਰ ਸਕਦੇ ਹਨ। ਯੋਗਤਾ, ਚੋਣ, ਵਿਦਿਅਕ ਯੋਗਤਾ ਅਤੇ ਹੋਰ ਜਾਣਕਾਰੀ ਜਾਣਨ ਲਈ ਉਮੀਦਵਾਰ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਦੇ ਹਨ।
ਇੱਥੇ ਪੜ੍ਹੋ ਲੋੜੀਂਦੀ ਤਾਰੀਖ
ਅਰਜ਼ੀ ਦੀ ਮਿਤੀ - 19 ਅਪ੍ਰੈਲ 2021
ਅਰਜ਼ੀ ਦੀ ਆਖ਼ਰੀ ਤਾਰੀਖ - 10 ਮਈ 2021
ਯੋਗਤਾ: ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ / ਸੰਸਥਾ ਤੋਂ ਮੱਛੀ ਵਿਗਿਆਨ (Fisheries Science) ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ, ਅਧਿਕਾਰਤ ਨੋਟੀਫਿਕੇਸ਼ਨ ਵੇਖੋ।
ਉਮਰ ਦੀ ਸੀਮਾ: ਉਮੀਦਵਾਰ ਦੀ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ। (ਸਰਕਾਰੀ ਨਿਯਮਾਂ ਅਨੁਸਾਰ ਰਾਖਵੇਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿਚ ਢਿੱਲ ਦਿੱਤੀ ਜਾਵੇਗੀ)
ਅਰਜ਼ੀ ਦੀ ਫੀਸ:
ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ 1000 ਰੁਪਏ
ਐਸਸੀ, ਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਲਈ: 250 ਰੁਪਏ
ਸਾਬਕਾ ਸੈਨਿਕ ਅਤੇ ਨਿਰਭਰ ਸ਼੍ਰੇਣੀ ਦੇ ਉਮੀਦਵਾਰਾਂ ਲਈ: 200 ਰੁਪਏ
ਪੀਡਬਲਯੂਡੀ ਸ਼੍ਰੇਣੀ ਦੇ ਉਮੀਦਵਾਰਾਂ ਲਈ - 500 ਰੁਪਏ
ਚੋਣ ਪ੍ਰਕਿਰਿਆ:
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ 'ਤੇ ਕੀਤੀ ਜਾਏਗੀ।
ਕਿਵੇਂ ਦੇਣੀ ਹੈ ਅਰਜ਼ੀ: ਚਾਹਵਾਨ ਉਮੀਦਵਾਰ 19 ਅਪ੍ਰੈਲ 2021 ਤੋਂ 10 ਮਈ 2021 ਸ਼ਾਮ 5:00 ਵਜੇ ਤਕ ਵੈਬਸਾਈਟ sssb.punjab.gov.in 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਇਸ ਲਿੰਕ 'ਤੇ ਕਲਿੱਕ ਕਰਕੇ ਜਾਣੋ ਵਧੇਰੇ ਜਾਣਕਾਰੀ।
ਇਹ ਵੀ ਪੜ੍ਹੋ: Punjab Oxygen Supply: ਕੈਪਟਨ ਸਰਕਾਰ ਵੱਲੋਂ ਆਕਸੀਜਨ ਪਲਾਟ ਮਾਲਕਾਂ ਨੂੰ ਸਖਤ ਹਦਾਇਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI