PSSSB Recruitment 2021: ਪੰਜਾਬ ਅਧੀਨ ਸੇਵਾ ਚੋਣ ਬੋਰਡ ਨੇ ਭਰਤੀ 2021 ਤਹਿਤ ਕਲਰਕ ਦੀਆਂ 2789 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ ਤੇ ਚਾਹਵਾਨ ਉਮੀਦਵਾਰ ਬਿਨਾਂ ਕਿਸੇ ਸਮਾਂ ਬਰਬਾਦ ਕੀਤੇ ਇਨ੍ਹਾਂ ਅਸਾਮੀਆਂ ਲਈ ਜਲਦੀ ਤੋਂ ਜਲਦੀ ਫਾਰਮ ਭਰਨ।


ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 18 ਨਵੰਬਰ 2021 ਹੈ। ਹਾਲਾਂਕਿ, ਕਲਰਕ ਆਈਟੀ ਅਤੇ ਕਲਰਕ ਅਕਾਊਂਟਸ ਪੋਸਟ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਨਵੰਬਰ 2021 ਹੈ। ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੀ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ - sssb.punjab.gov.in


ਅਸਾਮੀਆਂ ਦਾ ਵੇਰਵਾ -


ਪੰਜਾਬ ਅਧੀਨ ਸੇਵਾ ਚੋਣ ਬੋਰਡ ਭਰਤੀ 2021 ਤਹਿਤ ਕੁੱਲ 2789 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਚੋਂ 203 ਅਸਾਮੀਆਂ ਕਲਰਕ ਅਕਾਉਂਟ, 212 ਅਸਾਮੀਆਂ ਕਲਰਕ ਆਈਟੀ ਤੇ 2374 ਅਸਾਮੀਆਂ ਕਲਰਕ ਦੀਆਂ ਹਨ।


ਅਰਜ਼ੀ ਦੀ ਫੀਸ -


PSSSB ਦੀਆਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ, ਤੁਹਾਨੂੰ ਇੱਕ ਹਜ਼ਾਰ ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਇਹ ਫੀਸ ਜਨਰਲ ਵਰਗ ਲਈ ਹੈ। ਰਾਖਵੀਂ ਸ਼੍ਰੇਣੀ ਨੂੰ 250 ਰੁਪਏ ਫੀਸ ਦੇਣੀ ਪਵੇਗੀ। ਸਾਬਕਾ ਸੈਨਿਕਾਂ ਅਤੇ ਸਵੈ-ਨਿਰਭਰ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 200 ਰੁਪਏ ਹੈ। ਅਪਾਹਜ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 500 ਰੁਪਏ ਅਦਾ ਕਰਨੇ ਪੈਣਗੇ।


ਇਸ ਤਰ੍ਹਾਂ ਅਪਲਾਈ ਕਰੋ-



  • ਪੰਜਾਬ SSSB ਕਲਰਕ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ।

  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।

  • ਹੋਮਪੇਜ 'ਤੇ, ਆਨਲਾਈਨ ਐਪਲੀਕੇਸ਼ਨ ਟੈਬ 'ਤੇ ਕਲਿੱਕ ਕਰੋ।

  • ਹੁਣ ਉਸ ਲਿੰਕ 'ਤੇ ਕਲਿੱਕ ਕਰੋ ਜਿਸ 'ਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ।

  • ਹੁਣ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਫਾਰਮ ਭਰੋ।

  • ਐਪਲੀਕੇਸ਼ਨ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।


ਇਹ ਵੀ ਪੜ੍ਹੋ: Australia recognise Covaxin: ਆਸਟ੍ਰੇਲੀਆ ਜਾਣ ਦਾ ਖੁੱਲ੍ਹਿਆ ਰਾਹ, ਭਾਰਤ ਬਾਇਓਟੈਕ ਦੇ ਟੀਕੇ ਨੂੰ ਮਨਜ਼ੂਰੀ, ਬਗੈਰ ਪਾਬੰਦੀ ਕਰ ਸਕਦੇ ਹੋ ਸਫਰ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Education Loan Information:

Calculate Education Loan EMI