ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੀਐੱਚਡੀ ਰਿਸਰਚ ਸਕਾਲਰ ਹੁਣ ਦੇਸ਼ ਦੁਨੀਆ ਵਿਚ ਕਿਤੋਂ ਵੀ ਰਿਸਰਚ ਵਰਕ ਪੂਰਾ ਹੋਣ 'ਤੇ ਆਪਣੀ ਥੀਸਿਸ ਜਮ੍ਹਾਂ ਕਰ ਸਕਣਗੇ। ਪੀਯੂ ਰਿਸਰਚ ਸਕਾਲਰ ਲਈ ਛੇਤੀ ਹੀ ਖਾਸ ਸੁਵਿਧਾ ਦੇਣ ਦੀ ਤਿਆਰੀ ਵਿਚ ਹੈ। ਨਵੇਂ ਸਿਸਟਮ ਤਹਿਤ ਪੀਐੱਚਡੀ ਸਕਾਲਰਸ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਥੀਸਿਸ ਜਮ੍ਹਾਂ ਹੋਣ ਅਤੇ ਵਾਇਵਾ ਨਾਲ ਜੁੜਿਆ ਪੂਰਾ ਸਿਸਟਮ ਆਨਲਾਈਨ ਹੋ ਜਾਵੇਗਾ।

ਆਗਾਮੀ ਨਵੇਂ ਸੈਸ਼ਨ ਤਕ ਪੀਯੂ ਦੀ ਐਗਜ਼ਾਮੀਨੇਸ਼ਨ ਬ੍ਰਾਂਚ ਖਾਸ ਆਨਲਾਈਨ ਰਿਕਾਰਡ ਟ੍ਰੈਕਿੰਗ ਸਿਸਟਮ ਸ਼ੁਰੂ ਕਰ ਦੇਵੇਗਾ। ਇਸ ਪ੍ਰੋਜੈਕਟ ਨੂੰ ਲੈ ਕੇ ਬੀਤੇ ਦਿਨ ਸਬੰਧਤ ਅਧਿਕਾਰੀਆਂ ਦੀਆਂ ਕੁਝ ਮੀਟਿੰਗਾਂ ਹੋ ਚੁੱਕੀਆਂ ਹਨ। ਰਿਸਰਚ ਸਕਾਲਰ ਨੂੰ ਇਹ ਸੁਵਿਧਾ ਦੇਣ ਵਾਲੀ ਪੰਜਾਬ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੋਵੇਗੀ। ਕੋਵਿਡ-19 ਮਹਾਮਾਰੀ ਵਿਚਕਾਰ ਪੀਐੱਚਡੀ ਥੀਸਿਸ ਜਮ੍ਹਾਂ ਕਰਨ ਵਿਚ ਵਿਦਿਆਰਥੀਆਂ ਨੂੰ ਆਈਆਂ ਦਿੱਕਤਾਂ ਨੂੰ ਦੇਖਦੇ ਹੋਏ ਪੀਯੂ ਪ੍ਰਸ਼ਾਸਨ ਨੇ ਆਨਲਾਈਨ ਰਿਕਾਰਡ ਟ੍ਰੈਕਿੰਗ ਸਿਸਟਮ ਸ਼ੁਰੂ ਕਰਨ 'ਤੇ ਕੰਮ ਸ਼ੁਰੂ ਕੀਤਾ।

ਦੱਸ ਦਈਏ ਕਿ ਪੀਯੂ ਵਿਚ ਹਰ ਸਾਲ 350 ਤੋਂ 400 ਰਿਸਰਚ ਸਕਾਲਰ ਪੀਐੱਚਡੀ ਥੀਸਿਸ ਜਮ੍ਹਾਂ ਕਰਦੇ ਹਨ ਪਰ ਇਸ ਪ੍ਰੋਸੈਸ ਵਿਚ ਸਕਾਲਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵਾਂ ਸਿਸਟਮ ਪੂਰੀ ਤਰ੍ਹਾਂ ਸਟੂਡੈਂਟ ਫਰੈਂਡਲੀ ਹੋਵੇਗਾ। ਪੀਐੱਚਡੀ ਸਕਾਲਰ ਨਾਲ ਜੁੜੀ ਹਰ ਜਾਣਕਾਰੀ ਲਈ ਆਨਲਾਈਨ ਰਿਕਾਰਡ ਟ੍ਰੈਕਿੰਗ ਸਿਸਟਮ ਹੋਵੇਗਾ। ਕਿਸੇ ਵੀ ਵਿਦਿਆਰਥੀ ਵੱਲੋਂ ਪੀਐੱਚਡੀ ਵਿਚ ਰਜਿਸਟ੍ਰੇਸ਼ਨ ਤੋਂ ਲੈ ਕੇ ਉਸ ਦੀ ਥੀਸਿਸ ਜਮ੍ਹਾਂ ਹੋਣ ਤਕ ਹਰ ਜ਼ਰੂਰੀ ਜਾਣਕਾਰੀ ਮੁਹੱਈਆ ਹੋਵੇਗੀ। ਪੀਐੱਚਡੀ ਗਾਇਡ ਤੇ ਥੀਸਿਸ ਬ੍ਰਾਂਚ ਕੋਲ ਵੀ ਅਜੇ ਅਪਡੇਟ ਆਨਲਾਈਨ ਹੋਵੇਗੀ।

ਵਿਦਿਆਰਥੀਆਂ ਨੂੰ ਥੀਸਿਸ ਸਬੰਧਤ ਰਿਸਰਚ ਪੇਪਰ ਪਬਲੀਕੇਸ਼ਨ ਤੇ ਹੋਰ ਜ਼ਰੂਰੀ ਸੈਮੀਨਾਰ ਦੇ ਬਾਰੇ ਵਿਚ ਵੀ ਅਪਡੇਟ ਮਿਲਦੀ ਰਹੇਗੀ। ਰਿਸਰਚ ਸਕਾਲਰ ਲਈ ਆਨਲਾਈਨ ਵਿੰਡੋ ਦੀ ਸਹੂਲਤ ਮਿਲੇਗੀ, ਜਿਸ 'ਤੇ ਥੀਸਿਸ ਜਮ੍ਹਾਂ ਕਰਨ ਦੀ ਆਖਰੀ ਤਾਰੀਕ ਸਣੇ ਸਾਰੀ ਜ਼ਰੂਰੀ ਜਾਣਕਾਰੀ ਸਮੇਂ ਦੇ ਨਾਲ ਖੁਦ ਅਪਡੇਟ ਹੋਵੇਗੀ। ਹਰੇਕ ਰਿਸਰਚ ਸਕਾਲਰ ਨੂੰ ਯੂਨੀਕ ਅਲਾਟ ਕੀਤਾ ਜਾਵੇਗਾ। ਨਾਲ ਹੀ ਇੱਕ ਖਾਸ ਬਾਰ ਕੋਡ ਨਾਲ ਪੂਰਾ ਕਲੀਅਰੈਂਸ ਪ੍ਰੋਸੈਸ ਆਨਲਾਈਨ ਹੋ ਜਾਵੇਗਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI