PSEB 5th Result: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ। ਨਤੀਜਾ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰਾ ਭਾਟੀਆ ਨੇ ਦਿੱਤੀ। ਉਨ੍ਹਾਂ ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕੀਤਾ ਹੈ।

ਡਾ. ਵਰਿੰਦਰਾ ਭਾਟੀਆ ਨੇ ਦੱਸਿਆ ਕਿ ਪਹਿਲਾਂ ਨਤੀਜਾ 5 ਅਪ੍ਰੈਲ ਨੂੰ ਐਲਾਨਿਆ ਜਾਣਾ ਸੀ ਪਰ ਕੁਝ ਵਿਭਾਗੀ ਕਾਰਨਾਂ ਕਰਕੇ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਨਤੀਜਾ ਅੱਜ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਸਾਰੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਜਾ ਕੇ ਰੋਲ ਨੰਬਰ ਜਾਂ ਨਾਮ ਅਨੁਸਾਰ ਨਤੀਜਾ ਦੇਖ ਸਕਣਗੇ।

ਇੱਥੇ ਕਰੋ ਨਤੀਜਾ ਚੈੱਕhttps://www.pseb--ac.in/5th-class-result/

ਪੰਜਾਬ ਬੋਰਡ PSEB ਕਲਾਸ 5ਵੀਂ ਦੇ ਨਤੀਜੇ 2023: ਕਿਵੇਂ ਚੈੱਕ ਕਰੀਏ

ਕਦਮ 1: ਅਧਿਕਾਰਤ ਵੈੱਬਸਾਈਟ- pseb.ac.in 'ਤੇ ਜਾਓਸਟੈਪ 2: ਕਲਾਸ 5 ਦੇ ਨਤੀਜੇ ਲਈ ਲਿੰਕ 'ਤੇ ਕਲਿੱਕ ਕਰੋਕਦਮ 3: ਆਪਣੇ ਪ੍ਰਮਾਣ ਪੱਤਰ ਦਾਖਲ ਕਰੋ ਜਿਵੇਂ ਕਿ ਰੋਲ ਨੰਬਰ ਅਤੇ ਜਨਮ ਮਿਤੀਕਦਮ 4: ਨਤੀਜਾ ਵੇਖੋ ਅਤੇ ਡਾਊਨਲੋਡ ਕਰੋ

ਦੱਸ ਦਈਏ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ ਫਰਵਰੀ ਤੋਂ ਮਾਰਚ ਦਰਮਿਆਨ ਹੋਈ ਸੀ। ਪੀਐਸਈਬੀ ਦੇ ਅਧਿਕਾਰੀਆਂ ਨੇ ਕਿਹਾ ਕਿ 5ਵੀਂ ਜਮਾਤ ਦਾ ਨਤੀਜਾ ਪ੍ਰੀਖਿਆ ਕਰਵਾਉਣ ਦੇ ਇੱਕ ਮਹੀਨੇ ਦੇ ਅੰਦਰ ਐਲਾਨਿਆ ਜਾਵੇਗਾ।ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਪਹਿਲਾਂ 16 ਫਰਵਰੀ ਤੋਂ ਸ਼ੁਰੂ ਹੋਣੀਆਂ ਸਨ ਪਰ ਬਾਅਦ ਵਿੱਚ ਜੀ-20 ਸੰਮੇਲਨ ਕਾਰਨ ਇਸ ਦੀਆਂ ਤਾਰੀਕਾਂ ਨੂੰ ਬਦਲਿਆ ਗਿਆ ਸੀ।

ਜ਼ਿਕਰ ਕਰ ਦਈਏ ਕਿ PSEB ਦੇ ਚੇਅਰਪਰਸਨ 5ਵੀਂ ਜਮਾਤ ਦੇ ਟਾਪਰਾਂ ਦੇ ਨਾਵਾਂ ਦੀ ਘੋਸ਼ਣਾ ਕਰਨਗੇ ਜਦੋਂ ਕਿ ਵਿਸਤ੍ਰਿਤ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਅੱਪਲੋਡ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Health News: ਭੁੱਲ ਕੇ ਵੀ ਪੈਂਟ ਦੀ ਪਿਛਲੀ ਜੇਬ 'ਚ ਨਾ ਪਾਓ ਪਰਸ! ਚੋਰੀ ਦਾ ਨਹੀਂ ਸਗੋਂ ਸਿਹਤ ਲਈ ਵੱਡਾ ਖਤਰਾ...

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI