ਇਹ ਵੀ ਪੜ੍ਹੋ: ਸਰਕਾਰ ਖ਼ਿਲਾਫ਼ ਇੱਕਜੁੱਟ ਹੋਏ ਅਧਿਆਪਕ, ਵੱਡਾ ਸੰਘਰਸ਼ ਵਿੱਢਣ ਦਾ ਐਲਾਨ
ਕੈਪਟਨ ਸਰਕਾਰ ਨੇ ਬੀਤੀ 15 ਜਨਵਰੀ ਨੂੰ ਪੰਜ ਅਧਿਆਪਕ ਲੀਡਰਾਂ ਹਰਦੀਪ ਟੋਡਰਪੁਰ, ਭਰਤ ਕੁਮਾਰ, ਹਰਵਿੰਦਰ ਰੱਖੜਾ, ਦੀਦਾਰ ਮੁੱਦਕੀ ਤੇ ਹਰਜੀਤ ਜੀਦਾ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਐਲਾਨ ਕਰ ਦਿੱਤਾ ਸੀ, ਜਿਸ ਦਾ ਸਖ਼ਤ ਵਿਰੋਧ ਹੋਇਆ। ਸਰਕਾਰ ਦੀ ਇਸ ਸਖ਼ਤ ਕਾਰਵਾਈ 'ਤੇ ਕੈਪਟਨ ਸਰਕਾਰ ਨੇ ਮੁੜ ਵਿਚਾਰ ਕੀਤਾ ਹੈ ਤੇ ਆਪਣੇ ਵੱਲੋਂ ਚਲਾਏ ਤੀਰ ਨੂੰ ਮੁੜ ਭੱਥੇ ਵਿੱਚ ਸੰਭਾਲਣ ਦੀ ਤਿਆਰੀ ਕਰ ਲਈ ਹੈ।
ਸਬੰਧਤ ਖ਼ਬਰ: ਅਧਿਆਪਕਾਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਬਦਲੀਆਂ ਰੱਦ, ਮਿਲੇਗੀ ਪੂਰੀ ਤਨਖ਼ਾਹ
ਦਰਅਸਲ, ਬੀਤੀ 19 ਜਨਵਰੀ ਨੂੰ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੂੰ ਭੰਗ ਕਰਦਿਆਂ ਅਧਿਆਪਕ ਸ਼ੰਘਰਸ਼ ਕਮੇਟੀ ਪੰਜਾਬ ਦਾ ਗਠਨ ਕੀਤਾ ਗਿਆ ਸੀ ਤੇ ਆਉਂਦੀ 27 ਨੂੰ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਸੀ। ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਮੰਤਰੀ ਓਪੀ ਸੋਨੀ ਵਿਰੁੱਧ ਜਥੇਬੰਧਕ ਸੰਘਰਸ਼ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਸਰਕਾਰ ਖਿਲਾਫ ਡਟੇ ਪੰਜ ਅਧਿਆਪਕ ਲੀਡਰ ਬਰਖਾਸਤ
ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦਾ ਰੋਸਾ ਨਾ ਸਹੇੜਨ ਦੀ ਹਾਲਤ ਵਿੱਚ ਕੈਪਟਨ ਸਰਕਾਰ ਨੇ ਆਪਣੇ ਕਦਮ ਵਾਪਸ ਮੋੜ ਲਏ ਹਨ। ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਆਪਣੇ ਸਾਥੀ ਅਧਿਆਪਕਾਂ ਨੂੰ ਮੁੜ ਬਹਾਲ ਕਰਵਾਉਣ ਤੇ ਸਰਕਾਰ ਤੋਂ ਹੋਰ ਮੰਗਾਂ ਮੰਗਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਬੀਤੀ ਪਹਿਲੀ ਜਨਵਰੀ ਨੂੰ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਪਟਿਆਲਾ ਵਿੱਚ ਅਧਿਆਪਕਾਂ ਦਾਂ ਪੱਕਾ ਮੋਰਚਾ ਚੁਕਵਾਉਣ ਲਈ 5178 ਮੁਲਾਜ਼ਮਾਂ ਨੂੰ ਪੱਕਾ ਕਰਨ, ਬਦਲੀਆਂ ਰੱਦ ਕਰਨ ਅਤੇ ਹੋਰ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਬੈਠਕ ਦਾ ਭਰੋਸਾ ਦਿਵਾਇਆ, ਜੋ ਅਧਿਆਪਕਾਂ ਲਈ ਲਾਰਾ ਹੀ ਸਾਬਤ ਹੋਇਆ।
Education Loan Information:
Calculate Education Loan EMI