Punjab News: ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਸਾਫ ਕੀਤਾ ਹੈ ਕਿ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰੋਵਾਈਡਰਾਂ/ਸਿੱਖਿਆ ਵਾਲੰਟੀਅਰਾਂ/ਈਜੀਐਸ/ਏਆਈਈ ਅਤੇ ਐਸਟੀਆਰ ਵਾਲੰਟੀਅਰਾਂ ਲਈ ਉਮਰ ਵਿੱਚ ਦਿੱਤੀ ਛੋਟ ਆਉਣ ਵਾਲੀਆਂ ਭਰਤੀਆਂ 'ਤੇ ਲਾਗੂ ਹੋਵੇਗੀ। ਪੰਜਾਬ ਸਰਕਾਰ ਦੇ ਟਵਿਟਰ ਅਕਾਊਂਟ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ।
ਇੱਕ ਵਾਰ ਉਮਰ ਹੱਦ ਦਾ ਫੈਸਲਾ ਆਉਣ ਵਾਲੀਆਂ 5994 ਈਟੀਟੀ ਪੋਸਟਾਂ 'ਤੇ ਲਾਗੂ ਹੋਵੇਗਾ।
ਦਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਅਧੀਨ ਵੱਖ ਵੱਖ ਸਿੱਖਿਆ ਪ੍ਰੋਵਾਈਡਰਜ/ਐਜੂਕੇਸ਼ਨ ਪ੍ਰੋਵਾਈਡਰਜ਼/ ਐਜੂਕੇਸ਼ਨ ਵਾਲੰਟੀਅਰਜ਼/ ਈਜੀਐਸ/ ਏਆਈਈ ਅਤੇ ਐਸ ਟੀ ਆਰ ਵਲੰਟੀਅਰਜ਼ ਨੂੰ ਸਿੱਖਿਆ ਵਿਭਾਗ ਵਿੱਚ ਈ ਟੀ ਟੀ ਅਧਿਆਪਕਾਂ ਦੀ ਸਿੱਧੀ ਭਰਤੀ ਵਾਸਤੇ ਅਪਲਾਈ ਕਰਨ ਲਈ ਮਿਥੀ ਉਮਰ ਹੱਦ ਵਿਚ ਛੋਟ ਦਿੱਤੀ ਹੈ।
ਦਸ ਦਈਏ ਕਿ ਸਿੱਖਿਆ ਵਲੰਟੀਅਰਜ਼ ਵੱਲੋਂ ਪਿਛਲੇ ਕਈ ਸਾਲਾਂ ਤੋਂ ਉਮਰ ਹੱਦ ਵਿਚ ਵਾਧੇ ਦੀ ਮੰਗ ਕਰ ਰਹੇ ਸਨ। ਪਰ ਸਰਕਾਰ ਵੱਲੋਂ ਸਾਫ ਕਰਦਿੱਤਾ ਗਿਆ ਹੈ ਕਿ ਇਹ ਉਮਰ ਦੀ ਹੱਦ ਦੀ ਛੋਟ ਆਉਣ ਵਾਲੀ ਭਰਤੀ 'ਤੇ ਲਾਗੂ ਹੋਵੇਗੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਜ਼ ਨੇ ਜਿੰਨੇ ਸਾਲ/ਮਹੀਨੇ ਠੇਕੇ ਦੇ ਆਧਾਰ ‘ਤੇ ਸਿੱਖਿਆ ਵਿਭਾਗ ਵਿੱਚ ਕੰਮ ਕੀਤਾ ਹੈ ਉਨ੍ਹਾਂ ਨੂੰ ਓਨੇ ਹੀ ਸਾਲ/ਮਹੀਨੇ ਦੀ ਉਪਰਲੀ ਉਮਰ ਸੀਮਾ ਵਿਚ ਛੋਟ ਹੋਵੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਛੋਟ ਸਿਰਫ ਪ੍ਰਬੰਧਕੀ ਵਿਭਾਗ ਵਿਚ ਭਵਿੱਖ ਵਿਚ ਆਉਣ ਵਾਲੀਆਂ 5994 ਈਟੀਟੀ ਦੀਆਂ ਅਸਾਮੀਆਂ ਦੀ ਭਰਤੀ ਲਈ ਕੇਵਲ ਇੱਕ ਵਾਰ ਮਿਲਣਯੋਗ ਹੋਵੇਗੀ ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਠਾਇਆ ਸੀ ਅਤੇ ਹਮਦਰਦੀ ਨਾਲ ਵਿਚਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਭਰਤੀ ਕਰਨ ਵਾਲਿਆਂ ਵਿੱਚ ਇੱਕ ਵਾਰੀ ਢਿੱਲ ਦੇਣ ਦੇ ਹੁਕਮ ਦਿੱਤੇ ਹਨ।
ਇਹ ਕਦਮ ਲਗਭਗ 12,000 ਸਿੱਖਿਆ ਪ੍ਰਦਾਤਾਵਾਂ ਜਾਂ ਵਲੰਟੀਅਰਾਂ ਨੂੰ ਆਪਣੇ ਤਜ਼ਰਬੇ ਦੇ ਆਧਾਰ 'ਤੇ 5,994 ਈਟੀਟੀ ਅਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਬਣਾਏਗਾ।ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਛੋਟ ਕੇਵਲ ਇੱਕ ਵਾਰ ਲਈ ਹੈ ਅਤੇ ਇਹ ਪ੍ਰਸ਼ਾਸਨਿਕ ਵਿਭਾਗ ਵਿੱਚ 5,994 ਈ.ਟੀ.ਟੀ. ਦੀਆਂ ਅਸਾਮੀਆਂ ਦੀ ਆਗਾਮੀ ਭਰਤੀ ਲਈ ਲਾਗੂ ਹੋਵੇਗੀ।
Education Loan Information:
Calculate Education Loan EMI