ਚੰਡੀਗੜ੍ਹ: ਪੰਜਾਬ ਪੁਲਿਸ ਜ਼ਿਲ੍ਹਿਆਂ ਵਿੱਚ ਪੁਲਿਸ ਕਾਂਸਟੇਬਲਾਂ ਦੀਆਂ ਅਸਾਮੀਆਂ ਦੀ ਭਰਤੀ ਕਰਨ ਜਾ ਰਹੀ ਹੈ। ਪੰਜਾਬ ਪੁਲਿਸ ਭਰਤੀ ਬੋਰਡ ਜਲਦੀ ਹੀ ਕਾਂਸਟੇਬਲ ਭਰਤੀ 2021 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰੇਗਾ। ਨੋਟੀਫਿਕੇਸ਼ਨ ਜਾਰੀ ਹੋਣ ਤੇ ਬਿਨੈ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਬਾਅਦ ਮਰਦ ਤੇ ਔਰਤ ਉਮੀਦਵਾਰ ਸਰਕਾਰੀ ਵੈੱਬਸਾਈਟ punjabpolice.gov.in 'ਤੇ ਜਾ ਕੇ ਅਰਜ਼ੀ ਦੇ ਸਕਣਗੇ।


ਪੰਜਾਬ ਪੁਲਿਸ ਨੇ ਕਾਂਸਟੇਬਲ ਭਰਤੀ 2021 ਸਬੰਧੀ ਆਪਣੇ ਟਵਿੱਟਰ ਹੈਂਡਲ 'ਤੇ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਯੋਗਤਾ ਦੇ ਮਾਪਦੰਡ ਤੇ ਚੋਣ ਪ੍ਰਕਿਰਿਆ ਸ਼ਾਮਲ ਹੈ।



ਯੋਗਤਾ ਮਾਪਦੰਡ


ਉਮਰ - 1 ਜਨਵਰੀ, 2021 ਤੱਕ 18 ਤੋਂ 28 ਸਾਲ


ਵਿਦਿਅਕ ਯੋਗਤਾ- ਉਮੀਦਵਾਰ 10+2 (ਕਲਾਸ 12/ਸੀਨੀਅਰ ਸੈਕੰਡਰੀ) ਜਾਂ ਇਸ ਦੇ ਬਰਾਬਰ ਹੋਣੇ ਚਾਹੀਦੇ ਹਨ। ਉਮੀਦਵਾਰਾਂ ਨੂੰ ਮੈਟ੍ਰਿਕ ਪੱਧਰ ਜਾਂ ਇਸ ਦੇ ਬਰਾਬਰ ਦੇ ਪੱਧਰ 'ਤੇ ਪੰਜਾਬੀ ਪਾਸ ਹੋਣਾ ਚਾਹੀਦਾ ਹੈ।


ਚੋਣ ਪ੍ਰਕਿਰਿਆ


ਪੰਜਾਬ ਕਾਂਸਟੇਬਲ ਭਰਤੀ ਦੀ ਚੋਣ ਪ੍ਰਕਿਰਿਆ ਵਿੱਚ ਲਿਖਤੀ ਟੈਸਟ ਤੇ ਸਰੀਰਕ ਟੈਸਟ (ਪੀਐਸਟੀ) ਹੁੰਦਾ ਹੈ। ਸਿਰਫ ਉਹੀ ਉਮੀਦਵਾਰ ਜੋ ਲਿਖਤੀ ਇਮਤਿਹਾਨ ਪਾਸ ਕਰਦੇ ਹਨ, ਉਹ ਪੀਐਸਟੀ ਲਈ ਯੋਗ ਹੋਣਗੇ। ਹਾਲਾਂਕਿ, ਮੈਰਿਟ ਲਿਖਤੀ ਟੈਸਟ ਵਿੱਚੋਂ ਕੱਢੀ ਜਾਏਗੀ।


ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੰਜਾਬ ਪੁਲਿਸ ਦੀ ਵੈੱਬਸਾਈਟ 'ਤੇ ਅਪਡੇਟਸ ਚੈੱਕ ਕਰਦੇ ਰਹਿਣ। ਭਰਤੀ ਦਾ ਇਸ਼ਤਿਹਾਰ ਉੱਥੇ ਹੀ ਪੋਸਟ ਕੀਤਾ ਜਾਵੇਗਾ।


ਲਿਖਤੀ ਪ੍ਰੀਖਿਆ ਸਿਲੇਬਸ


1- ਗਣਿਤ/ਰਿਜਨਿੰਗ/ਲੌਜਿਕ ਯੋਗਤਾ


2-ਭਾਸ਼ਾ ਹੁਨਰ (ਪੰਜਾਬੀ/ਅੰਗਰੇਜ਼ੀ)


3- ਕੰਪਿਊਟਰ ਦਾ ਮੁੱਢਲਾ ਗਿਆਨ


4-ਮੌਜੂਦਾ ਮਾਮਲਿਆਂ ਅਤੇ ਭਾਰਤ ਦਾ ਜਨਰਲ ਗਿਆਨ (ਇਤਿਹਾਸ, ਭੂਗੋਲ, ਵਿਗਿਆਨ ਤੇ ਤਕਨਾਲੋਜੀ, ਪੰਜਾਬ ਦਾ ਇਤਿਹਾਸ, ਭੂਗੋਲ, ਸੰਸਕ੍ਰਿਤੀ, ਆਦਿ)


5-ਭਾਰਤੀ ਸੰਵਿਧਾਨ, ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਦੀਆਂ ਸੰਸਥਾਵਾਂ ਆਦਿ ਦਾ ਮੁਢਲਾ ਗਿਆਨ।


ਇਹ ਵੀ ਪੜ੍ਹੋ: Fitness ਦੇ ਮਾਮਲੇ 'ਚ ਨੌਜਵਾਨਾਂ ਨੂੰ ਮਾਤ ਪਾਉਂਦੇ 76 ਸਾਲਾ ਤ੍ਰਿਪਤ ਸਿੰਘ, ਜਾਣੋ ਇਨ੍ਹਾਂ ਦੀ ਤੰਦਰੁਸਤੀ ਦਾ ਰਾਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI