ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਟੈਨੋ ਸਹਾਇਕ, ਸਟੀਨੋਗ੍ਰਾਫਰ ਤੇ ਜੂਨੀਅਰ ਸਹਾਇਕ ਦੇ ਅਹੁਦੇ ਲਈ ਕੰਪਿਊਟਰ ਅਧਾਰਤ ਟੈਸਟ (CBT) ਮੋਡ ਵਿੱਚ ਲਈ ਗਈ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਹਨ। ਸਾਰੇ ਉਮੀਦਵਾਰ ਜੋ ਇਨ੍ਹਾਂ ਪ੍ਰੀਖਿਆਵਾਂ ਵਿੱਚ ਆਏ ਸਨ, ਉਹ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ cbse.nic.in 'ਤੇ ਜਾ ਕੇ ਆਪਣੇ ਨਤੀਜੇ ਵੇਖ ਸਕਦੇ ਹਨ।


ਸਟੈਨੋ ਸਹਾਇਕ ਦੀ ਅਸਾਮੀ ਲਈ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) 30 ਜਨਵਰੀ 2020 ਨੂੰ, ਸਟੈਨੋਗ੍ਰਾਫ਼ਰ ਦੇ ਅਹੁਦੇ ਲਈ 31 ਜਨਵਰੀ 2020 ਤੇ ਜੂਨੀਅਰ ਸਹਾਇਕ ਦੇ ਅਹੁਦੇ ਲਈ 29 ਤੇ 30 ਜਨਵਰੀ 2020 ਨੂੰ ਲਿਆ ਗਿਆ ਸੀ। ਆਓ ਜਾਣਦੇ ਹਾਂ ਕਿ ਕੰਪਿਊਟਰ ਅਧਾਰਤ ਟੈਸਟ ਦੀ ਕਾਰਗੁਜ਼ਾਰੀ ਦੇ ਅਧਾਰ ਤੇ, ਦੂਜੇ ਪੜਾਅ ਵਿੱਚ ਸ਼ਾਮਲ ਹੋਣ ਲਈ ਆਰਜ਼ੀ ਤੌਰ ਤੇ ਚੁਣੇ ਗਏ ਉਮੀਦਵਾਰਾਂ ਦੀ ਸੂਚੀ 27 ਅਕਤੂਬਰ, 2020 ਨੂੰ ਪ੍ਰਕਾਸ਼ਤ ਕੀਤੀ ਗਈ ਸੀ।


ਇਸ ਤੋਂ ਬਾਅਦ ਸੀਨੀਅਰ ਸਹਾਇਕ ਅਤੇ ਸਟੈਨੋਗ੍ਰਾਫ਼ਰ ਦੀਆਂ ਅਸਾਮੀਆਂ ਲਈ ਆਰਜ਼ੀ ਤੌਰ 'ਤੇ ਪਛਾਣੇ ਗਏ ਉਮੀਦਵਾਰਾਂ ਦਾ ਹੁਨਰ ਟੈਸਟ 20 ਫਰਵਰੀ 2021 ਨੂੰ ਲਿਆ ਗਿਆ ਸੀ, ਜਦੋਂਕਿ ਜੂਨੀਅਰ ਸਹਾਇਕ ਲਈ ਇਹ ਪ੍ਰੀਖਿਆ 21 ਫਰਵਰੀ ਨੂੰ ਰੱਖੀ ਗਈ ਸੀ।


ਸੀਬੀਐਸਈ ਦੇ ਨਤੀਜਿਆਂ ਅਨੁਸਾਰ 60 ਸੀਨੀਅਰ ਉਮੀਦਵਾਰਾਂ ਦੀ ਚੋਣ ਸੀਨੀਅਰ ਸਹਾਇਕ ਦੇ ਅਹੁਦੇ ਲਈ ਕੀਤੀ ਗਈ ਹੈ। ਸਟੈਨੋਗ੍ਰਾਫਰ ਦੇ ਅਹੁਦੇ ਲਈ 25 ਤੇ ਜੂਨੀਅਰ ਸਹਾਇਕ ਲਈ 204 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।


ਇੰਜ ਕਰੋ ਨਤੀਜਾ ਚੈਕ


1-ਪਹਿਲਾਂ ਅਧਿਕਾਰਤ ਵੈੱਬਸਾਈਟ cbse.nic.in 'ਤੇ ਜਾਓ।


2- ਫਿਰ ਸਟੈਨੋ ਸਹਾਇਕ, ਸਟੈਨੋਗ੍ਰਾਫਰ ਤੇ ਜੂਨੀਅਰ ਸਹਾਇਕ ਲਈ CBSE ਨਤੀਜੇ 2020 ਤੇ ਕਲਿਕ ਕਰੋ।


3- ਅਜਿਹਾ ਕਰਦਿਆਂ ਹੀ ਪੀਡੀਐਫ ਖੁੱਲ੍ਹੇਗੀ।


4- ਉਮੀਦਵਾਰ ਸਟੈਨੋ ਸਹਾਇਕ, ਸਟੈਨੋਗ੍ਰਾਫਰ ਅਤੇ ਜੂਨੀਅਰ ਸਹਾਇਕ ਅਸਾਮੀਆਂ ਲਈ ਸੀਬੀਐਸਈ ਨਤੀਜੇ 2021 ਨੂੰ ਡਾਊਨਲੋਡ ਕਰ ਸਕਦੇ ਹਨ ਤੇ ਭਵਿੱਖ ਦੇ ਸੰਦਰਭ ਲਈ ਇਸ ਨੂੰ ਬਚਾ ਸਕਦੇ ਹਨ।


ਬੋਰਡ ਛੇਤੀ ਹੀ CBT ਅੰਕ ਤੇ ਹੁਨਰ ਪ੍ਰੀਖਿਆ ਦੇ ਨਤੀਜੇ ਸੀਬੀਐਸਈ ਦੀ ਵੈਬਸਾਈਟ ਤੇ ਅਪਲੋਡ ਕਰੇਗਾ। ਉਮੀਦਵਾਰ ਆਪਣੇ ਸਕੋਰਾਂ ਦੀ ਜਾਂਚ ਕਰਨ ਲਈ ਸੀਬੀਐਸਈ ਦੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹਨ ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਟੈਸਟੇਸ਼ਨ ਫਾਰਮ ਡਾਊਨਲੋਡ ਕਰੋ ਜੋ ਸੀਬੀਐਸਈ ਦੀ ਵੈਬਸਾਈਟ ਤੇ ਉਪਲਬਧ ਕਰਵਾਏ ਜਾਣਗੇ। ਬੋਰਡ ਛੇਤੀ ਹੀ ਸੂਚੀਬੱਧ ਉਮੀਦਵਾਰਾਂ ਦੀ ਦਸਤਾਵੇਜ਼ ਪ੍ਰਮਾਣਤ ਲਈ ਤਰੀਕ ਅਤੇ ਸਥਾਨ ਦੀ ਜਾਣਕਾਰੀ ਦੇਵੇਗਾ।


ਇਹ ਵੀ ਪੜ੍ਹੋ: Viral Video: 6 ਸਾਲਾ ਕਸ਼ਮੀਰੀ ਬੱਚੀ ਨੇ ਅਧਿਆਪਕਾਂ ਦੀ ਕੀਤੀ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਿਕਾਇਤ, ਵੇਖੋ ਕੀ ਕਿਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI