ਚੰਡੀਗੜ੍ਹ: ਪੰਜਾਬ ਪੁਲਿਸ (Punjab Police) 'ਚ ਨੌਕਰੀ ਦੇ ਚਾਹਵਾਨਾਂ ਲਈ ਇੱਕ ਰਾਹਤ ਭਰੀ ਖਬਰ ਹੈ। ਪੰਜਾਬ ਪੁਲਿਸ ਭਰਤੀ ਬੋਰਡ (Punjab Police Recruitment) ਨੇ ਕਾਂਸਟੇਬਲ ਦੀ ਅਸਾਮੀ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਹੁਣ ਆਨਲਾਈਨ ਅਰਜ਼ੀ 22 ਅਗਸਤ, 2021 ਤੱਕ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਅਗਸਤ, 2021 ਸੀ।
ਜੇ ਤੁਸੀਂ ਪੁਲਿਸ (police Job) ਵਿੱਚ ਨੌਕਰੀ ਵਿੱਚ ਦਿਲਚਸਪੀ ਰੱਖਦੇ ਹੋ ਤੇ ਅਜੇ ਤੱਕ ਅਰਜ਼ੀ ਨਹੀਂ ਦਿੱਤੀ, ਤਾਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਤੁਰੰਤ ਅਰਜ਼ੀ ਦਿਓ। ਦੱਸ ਦੇਈਏ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆਂ ਕੁੱਲ 4358 ਅਸਾਮੀਆਂ ਭਰੀਆਂ ਜਾਣੀਆਂ ਹਨ ਜਿਸ ਵਿੱਚ ਜ਼ਿਲ੍ਹਾ ਪੁਲਿਸ ਕਾਡਰ ਲਈ 2015 ਤੇ ਆਰਮਡ ਪੁਲਿਸ ਕਾਡਰ ਲਈ 2343 ਅਸਾਮੀਆਂ ਸ਼ਾਮਲ ਹਨ।
ਵਿੱਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ (10+2) ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ।
ਉਮੀਦਵਾਰਾਂ ਨੂੰ 10ਵੀਂ ਜਮਾਤ ਪੰਜਾਬੀ ਵਿਸ਼ੇ ਵਿੱਚ 10ਵੀਂ ਪਾਸ ਹੋਣੀ ਚਾਹੀਦੀ ਹੈ।
ਉਮਰ ਸੀਮਾ:
ਉਮੀਦਵਾਰਾਂ ਦੀ ਉਮਰ ਸੀਮਾ 1 ਜਨਵਰੀ 2021 ਨੂੰ 18 ਸਾਲ ਤੋਂ ਘੱਟ ਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ:
ਜਨਰਲ ਸ਼੍ਰੇਣੀ - 1000 ਰੁਪਏ
ਪੰਜਾਬ ਵਿੱਚ ਸਾਬਕਾ ਕਰਮਚਾਰੀ ਲਈ - 400 ਰੁਪਏ
ਐਸਸੀ, ਐਸਟੀ ਤੇ ਈਡਬਲਯੂਐਸ ਲਈ - 550 ਰੁਪਏ
ਕਿਵੇਂ ਦੇਣੀ ਆਨਲਾਈਨ ਅਰਜ਼ੀ:
ਉਮੀਦਵਾਰਾਂ ਨੂੰ ਅਧਿਕਾਰਤ ਵੈਬਸਾਈਟ punjabpolice.gov.in 'ਤੇ ਜਾਣਾ ਪਏਗਾ।
ਹੋਮਪੇਜ 'ਤੇ ਉਪਲਬਧ ਭਰਤੀ ਲਿੰਕ 'ਤੇ ਕਲਿਕ ਕਰੋ।
ਹੁਣ ਕਾਂਸਟੇਬਲ ਦੀਆਂ ਅਸਾਮੀਆਂ ਲਈ ਭਰਤੀ ਲਿੰਕ 'ਤੇ ਕਲਿਕ ਕਰੋ।
ਇਸ ਤੋਂ ਬਾਅਦ ਇੱਕ ਨਵਾਂ ਟੈਬ ਖੁੱਲ੍ਹੇਗਾ।
ਤੁਸੀਂ ਇੱਥੇ ਦਿੱਤੇ ਗਏ ਭਰਤੀ ਪੋਰਟਲ ਦੇ ਲਿੰਕ ਰਾਹੀਂ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।
ਇਹ ਵੀ ਪੜ੍ਹੋ: India Coronavirus Update: 5 ਮਹੀਨਿਆਂ ਬਾਅਦ ਦੇਸ਼ 'ਚ ਕੋਰੋਨਾ ਦੇ ਸਭ ਤੋਂ ਘੱਟ ਕੇਸ, 24 ਘੰਟਿਆਂ 'ਚ ਸਿਰਫ 25 ਹਜ਼ਾਰ ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI