ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਸੰਬੰਧਿਤ ਐਫ਼ਿਲੀਏਟਡ ਅਤੇ ਐਸੋਸੀਏਟਡ ਸਕੂਲਾਂ ਦੇ ਪ੍ਰਿੰਸਿਪਲਾਂ ਨੇ ਪੰਜਾਬ ਸਰਕਾਰ ਦੇ ਇੰਟਰਪ੍ਰਨਿਊਰ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜ਼ਿਆਦਾਤਰ ਸਕੂਲ ਪ੍ਰਿੰਸਿਪਲਾਂ ਵੱਲੋਂ ਪ੍ਰੋਜੈਕਟ ਤਹਿਤ ਆਪਣੇ ਬਿਜ਼ਨਸ ਆਈਡੀਆ ਵਿਭਾਗ ਨੂੰ ਨਹੀਂ ਭੇਜੇ ਗਏ।

Continues below advertisement

ਇਸ ਮਾਮਲੇ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਪ੍ਰਾਈਵੇਟ ਸਕੂਲ ਪ੍ਰਿੰਸੀਪਲਾਂ ਨੂੰ ਨੋਟਿਸ ਜਾਰੀ ਕਰਕੇ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਸਕੂਲਾਂ ਵੱਲੋਂ ਬਿਜ਼ਨਸ ਆਈਡੀਆ ਸਬਮਿਟ ਨਹੀਂ ਕੀਤੇ ਗਏ, ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਬੋਰਡ ਰਿਜ਼ਲਟ ਰੋਕਿਆ ਜਾਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੰਟਰਪ੍ਰਨਿਊਰ ਪ੍ਰੋਜੈਕਟ ਤਹਿਤ ਸਾਰੇ ਸਕੂਲ ਪ੍ਰਿੰਸੀਪਲਾਂ ਤੋਂ ਬਿਜ਼ਨਸ ਆਈਡੀਆ ਮੰਗੇ ਸਨ, ਤਾਂ ਜੋ ਉਹਨਾਂ ਆਈਡੀਆਜ਼ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਕੇ ਉਨ੍ਹਾਂ ਨੂੰ ਇੰਟਰਪ੍ਰਨਿਊਰ ਬਣਨ ਲਈ ਪ੍ਰੇਰਿਤ ਕੀਤਾ ਜਾ ਸਕੇ।

Continues below advertisement

ਸਕੂਲ ਪ੍ਰਿੰਸਿਪਲਾਂ ਨੂੰ ਦਿੱਤਾ ਆਖ਼ਰੀ ਮੌਕਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਫ਼ਿਲੀਏਟਡ ਅਤੇ ਐਸੋਸੀਏਟਡ ਸਕੂਲ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ 9 ਫਰਵਰੀ ਤੱਕ ਸਾਰੇ ਸਕੂਲ ਆਪਣੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਬਿਜ਼ਨਸ ਆਈਡੀਆ ਬੋਰਡ ਨੂੰ ਭੇਜਣ।

ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅਤੇ ਹਦਾਇਤਾਂ

ਬੋਰਡ ਵੱਲੋਂ ਤਕਨੀਕੀ ਸਹੂਲਤ ਲਈ ਇੱਕ ਵ੍ਹਾਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਸਕੂਲਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਵ੍ਹਾਟਸਐਪ ਨੰਬਰ +91 9513477756 ’ਤੇ ਸੁਨੇਹਾ ਭੇਜ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਹਰ ਸੰਸਥਾ ਵੱਲੋਂ ਘੱਟੋ-ਘੱਟ ਇੱਕ ਆਈਡੀਆ ਸਬਮਿਟ ਕਰਨਾ ਲਾਜ਼ਮੀ ਹੈ। ਸਕੂਲ ਪ੍ਰਿੰਸੀਪਲਾਂ ਨੂੰ ਸਾਰੀ ਜਾਣਕਾਰੀ ਆਨਲਾਈਨ ਹੀ ਮੁਹੱਈਆ ਕਰਵਾਉਣੀ ਹੋਵੇਗੀ।

ਇਹ ਸਖ਼ਤ ਫ਼ੈਸਲਾ ਕਿਉਂ ਲਿਆ ਗਿਆ?

ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਇੰਟਰਪ੍ਰਨਿਊਰ, ਅਰਥਾਤ ਬਿਜ਼ਨਸ ਮਾਈਂਡਸੈਟ ਵਿਕਸਤ ਕਰਨਾ ਹੈ। ਬੋਰਡ ਦਾ ਮੰਨਣਾ ਹੈ ਕਿ ਸਿਰਫ਼ ਕਿਤਾਬੀ ਗਿਆਨ ਕਾਫ਼ੀ ਨਹੀਂ ਹੁੰਦਾ, ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਇਸ ਪ੍ਰੋਜੈਕਟ ਵਿੱਚ ਉਨ੍ਹਾਂ ਦੀ ਭਾਗੀਦਾਰੀ ਲਾਜ਼ਮੀ ਹੈ।

ਇਸ ਹੁਕਮ ਨੂੰ ਗੰਭੀਰਤਾ ਨਾਲ ਲੈਣ ਸਕੂਲ ਪ੍ਰਿੰਸੀਪਲ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੋਟਿਸ ਵਿੱਚ ਸਕੂਲ ਪ੍ਰਿੰਸੀਪਲਾਂ ਨੂੰ ਸਪਸ਼ਟ ਤੌਰ ’ਤੇ ਚੇਤਾਵਨੀ ਦਿੱਤੀ ਹੈ ਕਿ ਸਕੂਲਾਂ ਦੀ ਲਾਪਰਵਾਹੀ ਦਾ ਸਿੱਧਾ ਅਸਰ ਵਿਦਿਆਰਥੀਆਂ ਦੇ ਅਕਾਦਮਿਕ ਭਵਿੱਖ ’ਤੇ ਪਵੇਗਾ, ਇਸ ਲਈ ਇਸ ਮਾਮਲੇ ਨੂੰ ‘ਅਤਿ ਜ਼ਰੂਰੀ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

 

ਪ੍ਰਸ਼ਾਸਕੀ ਕਾਰਵਾਈ ਦੀ ਤਿਆਰੀ

ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਸਿਰਫ਼ ਰਿਜ਼ਲਟ ਰੋਕਣ ਤੱਕ ਸੀਮਿਤ ਨਹੀਂ ਰਹੇਗੀ। ਬੋਰਡ ਨੇ ਸੰਕੇਤ ਦਿੱਤੇ ਹਨ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਸਖ਼ਤ ਪ੍ਰਸ਼ਾਸਕੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਮਹੱਤਵਪੂਰਨ ਬਿੰਦੂ

ਆਖ਼ਰੀ ਮਿਤੀ: 09 ਫਰਵਰੀ 2026

ਲਾਜ਼ਮੀ: ਘੱਟੋ-ਘੱਟ 1 ਬਿਜ਼ਨਸ ਆਈਡੀਆ

ਸੰਪਰਕ ਮਾਧਿਅਮ: ਵ੍ਹਾਟਸਐਪ (+91 9513477756)

ਕਾਰਵਾਈ: 10ਵੀਂ ਅਤੇ 12ਵੀਂ ਜਮਾਤ ਦਾ ਰਿਜ਼ਲਟ ਰੋਕਿਆ ਜਾ ਸਕਦਾ ਹੈ ਅਤੇ ਪ੍ਰਸ਼ਾਸਕੀ ਕਾਰਵਾਈ ਵੀ ਹੋ ਸਕਦੀ ਹੈ।

 


Education Loan Information:

Calculate Education Loan EMI