Indian Railway Recruitment- ਭਾਰਤ ਵਿਚ ਸਰਕਾਰੀ ਨੌਕਰੀਆਂ ਲਈ ਭਾਰਤੀ ਰੇਲਵੇ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਇਸ ਲਈ ਸਰਕਾਰੀ ਨੌਕਰੀ ਦੇ ਚਾਹਵਾਨ ਬਹੁਤ ਸਾਰੇ ਲੋਕ ਇਸ ਦੀ ਤਿਆਰੀ ਕਰਦੇ ਹਨ ਅਤੇ ਅਪਲਾਈ ਕਰਦੇ ਹਨ। ਅੱਜ ਅਸੀਂ ਭਾਰਤੀ ਰੇਲਵੇ ਦਾ ਇੱਕ ਹੋਰ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜਿਸ ਤਹਿਤ ਭਾਰਤੀ ਰੇਲਵੇ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ।


ਦਰਅਸਲ, ਭਾਰਤੀ ਰੇਲਵੇ ਹਰ ਸਾਲ ਵੱਡੀ ਗਿਣਤੀ ਵਿਚ ਨੌਕਰੀਆਂ ਲਈ ਅਰਜ਼ੀਆਂ ਦੀ ਮੰਗ ਕਰਦਾ ਹੈ ਜਿਨ੍ਹਾਂ ਵਿਚ 10ਵੀਂ, 12ਵੀਂ, BA ਤੋਂ ਲੈ ਕੇ B.Tech ਅਤੇ ਡਿਪਲੋਮਾ ਹੋਲਡਰਾਂ ਦੀ ਵੀ ਭਰਤੀ ਕੀਤੀ ਜਾਂਦੀ ਹੈ।  ਰੇਲਵੇ ਭਰਤੀ ਸੈੱਲ (ਆਰਆਰਸੀ) ਉੱਤਰੀ ਮੱਧ ਜ਼ੋਨ ਪ੍ਰਯਾਗਰਾਜ ਨੇ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। 



ਇਸ ਤਹਿਤ 1679 ਅਸਾਮੀਆਂ ਖਾਲੀ ਹਨ। ਜੇਕਰ ITI ਕਰਨ ਤੋਂ ਬਾਅਦ ਤੁਸੀਂ ਵੀ ਰੇਲਵੇ ਵਿੱਚ ਅਪ੍ਰੈਂਟਿਸਸ਼ਿਪ ਕਰਨਾ ਚਾਹੁੰਦੇ ਹੋ ਤਾਂ ਇਹ ਇੱਕ ਵਧੀਆ ਮੌਕਾ ਹੈ। ਉੱਤਰੀ ਮੱਧ ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ ਅਤੇ ਵਿਭਾਗਾਂ ਵਿੱਚ ਅਪ੍ਰੈਂਟਿਸਸ਼ਿਪ ਭਰਤੀ ਕੀਤੀ ਜਾਵੇਗੀ। 


ਇਸ ਦੇ ਲਈ ਅਧਿਕਾਰਤ ਵੈੱਬਸਾਈਟ actappt.rrcrail.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ। ਅਰਜ਼ੀ 16 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 15 ਅਕਤੂਬਰ ਹੈ।


ਉੱਤਰੀ ਮੱਧ ਰੇਲਵੇ ਵਿੱਚ ਖਾਲੀ ਹੈ ਅਪ੍ਰੈਂਟਿਸਸ਼ਿਪ


ਮਕੈਨੀਕਲ ਵਿਭਾਗ (ਪ੍ਰਯਾਗਰਾਜ ਜ਼ੋਨ)-364


ਇਲੈਕਟ੍ਰੀਕਲ ਵਿਭਾਗ- 339


ਝਾਂਸੀ ਡਵੀਜ਼ਨ-497


ਵਰਕਸ਼ਾਪ ਝਾਂਸੀ-183


ਆਗਰਾ ਡਿਵੀਜ਼ਨ-296


ਉੱਤਰੀ ਮੱਧ ਰੇਲਵੇ ਵਿਚ ਅਪ੍ਰੈਂਟਿਸਸ਼ਿਪ ਲਈ ਯੋਗਤਾ


ਇਸ ਲਈ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। SC/ST ਨੂੰ ਉਪਰਲੀ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਮਿਲੇਗੀ। ਜਦੋਂ ਕਿ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਤਿੰਨ ਸਾਲ ਦੀ ਛੋਟ ਮਿਲੇਗੀ। 


ਇਸ ਦੇ ਨਾਲ ਹੀ ਅਪਾਹਜ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ। ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਨੂੰ 50% ਅੰਕਾਂ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਉੱਤਰੀ ਮੱਧ ਰੇਲਵੇ ਵਿੱਚ ਅਪ੍ਰੈਂਟਿਸਸ਼ਿਪ ਲਈ ਭਰਤੀ ਲਈ ਅਰਜ਼ੀ ਫੀਸ 100 ਰੁਪਏ ਹੈ। SC/ST, ਦਿਵਯਾਂਗ ਅਤੇ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਮੁਫ਼ਤ ਹੈ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।


Education Loan Information:

Calculate Education Loan EMI