Railway Recruitment 2023: ਰੇਲਵੇ 'ਚ ਸਰਕਾਰੀ ਨੌਕਰੀ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਦੱਖਣੀ ਪੱਛਮੀ ਰੇਲਵੇ ਨੇ ਅਪ੍ਰੈਂਟਿਸ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ 3 ਜਨਵਰੀ 2023 ਤੋਂ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 2 ਫ਼ਰਵਰੀ 2023 ਰੱਖੀ ਗਈ ਹੈ।


ਕਿੰਨੀਆਂ ਅਸਾਮੀਆਂ ਖਾਲੀ?


ਰੇਲਵੇ ਰਿਕਰੂਟਮੈਂਟ ਸੈੱਲ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਪ੍ਰਕਿਰਿਆ ਰਾਹੀਂ ਦੱਖਣੀ ਪੱਛਮੀ ਰੇਲਵੇ 'ਚ ਫਿਟਰ, ਵੈਲਡਰ, ਇਲੈਕਟ੍ਰੀਸ਼ੀਅਨ, ਕਾਰਪੇਂਟਰ, ਡੀਜ਼ਲ ਮਕੈਨਿਕ, ਮਸ਼ੀਨਿਸਟ ਅਤੇ ਪੇਂਟਰ ਸਮੇਤ ਅਪ੍ਰੈਂਟਿਸ ਦੀਆਂ 1785 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਚੋਣ 10ਵੀਂ 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵਜ਼ੀਫ਼ਾ ਵੀ ਦਿੱਤਾ ਜਾਵੇਗਾ।


ਯੋਗਤਾ ਕੀ ਹੋਣੀ ਚਾਹੀਦੀ ਹੈ?


ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀ ਲਈ ਘੱਟੋ-ਘੱਟ ਉਮਰ 15 ਸਾਲ ਅਤੇ ਵੱਧ ਤੋਂ ਵੱਧ ਉਮਰ 24 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਸਰਕਾਰੀ ਨਿਯਮਾਂ ਅਨੁਸਾਰ ਹੋਰ ਪੱਛੜੀਆਂ ਕੈਟਾਗਰੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ 'ਚ 3 ਸਾਲ ਅਤੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50% ਅੰਕਾਂ ਨਾਲ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਬੰਧਤ ਟਰੇਡ 'ਚ ਆਈਟੀਆਈ ਸਰਟੀਫਿਕੇਟ ਵੀ ਲਾਜ਼ਮੀ ਹੈ।


ਇੰਨੀ ਦੇਣੀ ਪਵੇਗੀ ਫੀਸ


ਯੋਗ ਉਮੀਦਵਾਰ 3 ਜਨਵਰੀ ਤੋਂ 2 ਫਰਵਰੀ 2023 ਤੱਕ ਦੱਖਣੀ ਪੱਛਮੀ ਰੇਲਵੇ 'ਚ ਅਪ੍ਰੈਂਟਿਸ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ rrcser.co.in 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਦੇ ਲਈ 100 ਰੁਪਏ ਦੀ ਅਰਜ਼ੀ ਫੀਸ ਵੀ ਜਮ੍ਹਾ ਕਰਨੀ ਪਵੇਗੀ। ਧਿਆਨ ਰਹੇ ਕਿ ਨਿਰਧਾਰਤ ਸਮੇਂ ਤੋਂ ਬਾਅਦ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।


ਧਿਆਨ 'ਚ ਰੱਖੋ ਇਹ ਗੱਲਾਂ


ਅਪ੍ਰੈਂਟਿਸ ਅਸਾਮੀਆਂ ਦੀ ਭਰਤੀ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਰਜ਼ੀ ਦੇਣ ਤੋਂ ਪਹਿਲਾਂ ਇੱਕ ਵਾਰ ਨੋਟੀਫਿਕੇਸ਼ਨ ਪੜ੍ਹ ਲੈਣ। ਰੇਲਵੇ ਅਪ੍ਰੈਂਟਿਸ ਨੋਟੀਫਿਕੇਸ਼ਨ 2022 ਅਧਿਕਾਰਤ ਵੈੱਬਸਾਈਟ rrcser.co.in 'ਤੇ ਉਪਲੱਬਧ ਹੈ।


Education Loan Information:

Calculate Education Loan EMI