RRB Technician Recruitment: ਰੇਲਵੇ ਭਰਤੀ ਬੋਰਡ ਨੇ ਟੈਕਨੀਸ਼ੀਅਨ ਭਰਤੀ ਵਿੱਚ ਖਾਲੀ ਅਸਾਮੀਆਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਕੁੱਲ 14 ਹਜ਼ਾਰ 298 ਖਾਲੀ ਅਸਾਮੀਆਂ ਉਤੇ ਭਰਤੀ ਹੋਵੇਗੀ। ਮਤਲਬ, ਤਕਰੀਬਨ 5000 ਅਸਾਮੀਆਂ ਦਾ ਵਾਧਾ ਕੀਤਾ ਗਿਆ ਹੈ। 


RRB ਟੈਕਨੀਸ਼ੀਅਨ ਭਰਤੀ ਦੇ ਤਹਿਤ ਗ੍ਰੇਡ-1 ਅਤੇ ਸਿਗਨਲ ਗ੍ਰੇਡ-3 ਦੀਆਂ ਅਸਾਮੀਆਂ ਲਈ ਭਰਤੀ ਕੀਤੀ ਗਈ ਸੀ। ਜਦੋਂ ਇਹ ਭਰਤੀ ਕੀਤੀ ਗਈ ਸੀ RRB ਨੇ ਕੁੱਲ 9 ਹਜ਼ਾਰ 144 ਅਸਾਮੀਆਂ ਲਈ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਹੁਣ ਇਸ ਵਿੱਚ 5 ਹਜ਼ਾਰ 254 ਅਸਾਮੀਆਂ ਦਾ ਵਾਧਾ ਕੀਤਾ ਗਿਆ ਹੈ। 


RRB ਨੇ ਇਸ ਸਬੰਧੀ ਆਪਣੀ ਵੈੱਬਸਾਈਟ ‘ਤੇ ਨੋਟਿਸ ਜਾਰੀ ਕੀਤਾ ਹੈ। ਇੰਨਾ ਹੀ ਨਹੀਂ, ਇਸ ਭਰਤੀ ਲਈ ਇਕ ਵਾਰ ਫਿਰ ਤੋਂ ਅਰਜ਼ੀਆਂ ਲਈਆਂ ਜਾਣਗੀਆਂ। ਅਰਜ਼ੀ ਅਧਿਕਾਰਤ ਵੈੱਬਸਾਈਟ rrbapply.gov.in ‘ਤੇ ਜਾ ਕੇ ਦੇਣੀ ਹੋਵੇਗੀ। ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਵਧੀ ਹੋਈ ਖਾਲੀ ਥਾਂ ਲਈ ਅਰਜ਼ੀ ਵਿੰਡੋ ਨੂੰ ਮੁੜ ਖੋਲ੍ਹਿਆ ਜਾਵੇਗਾ।



ਇਹ ਲਿੰਕ 15 ਦਿਨਾਂ ਤੱਕ ਕਿਰਿਆਸ਼ੀਲ ਰਹੇਗਾ। ਲਿੰਕ ਕਦੋਂ ਖੁੱਲ੍ਹੇਗਾ ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਿਰਫ ਇਹ ਕਿਹਾ ਗਿਆ ਹੈ ਕਿ ਉਮੀਦਵਾਰਾਂ ਨੂੰ RRB ਦੀ ਵੈੱਬਸਾਈਟ ‘ਤੇ ਜਾਂਦੇ ਰਹਿਣਾ ਚਾਹੀਦਾ ਹੈ। ਇਸ ‘ਤੇ ਤਾਜ਼ਾ ਅਪਡੇਟ ਉਪਲਬਧ ਹੋਣਗੇ। ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਉਹ ਵੀ ਆਪਣੀ ਤਰਜੀਹ ਬਦਲ ਸਕਦੇ ਹਨ ਅਤੇ ਜੇਕਰ ਉਹ ਚਾਹੁਣ ਤਾਂ ਸੋਧ ਕਰ ਸਕਦੇ ਹਨ। ਇਸ ਦਾ ਲਿੰਕ 15 ਦਿਨਾਂ ਲਈ RRB ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੋਵੇਗਾ।


 ਭਰਤੀ ਲਈ ਅਰਜ਼ੀ ਫੀਸ
RRB ਟੈਕਨੀਸ਼ੀਅਨ ਭਰਤੀ ਲਈ ਅਰਜ਼ੀ ਦੇਣ ਲਈ ਤੁਹਾਨੂੰ 500 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਸੀਬੀਟੀ ਟੈਸਟ ਵਿੱਚ ਸ਼ਾਮਲ ਹੋਣ ਤੋਂ ਬਾਅਦ 400 ਰੁਪਏ ਵਾਪਸ ਕੀਤੇ ਜਾਣਗੇ। ਜਦਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 250 ਰੁਪਏ ਹੈ। ਇਹ ਸਾਰੀ ਫੀਸ ਸੀਬੀਟੀ ਟੈਸਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਕਰ ਦਿੱਤੀ ਜਾਵੇਗੀ।



ਕੌਣ ਕਰ ਸਕਦਾ ਹੈ ਅਪਲਾਈ?
RRB ਟੈਕਨੀਸ਼ੀਅਨ ਭਰਤੀ ਲਈ ਉਮੀਦਵਾਰ 10ਵੀਂ ਪਾਸ ਹੋਣ ਅਤੇ ਆਈ.ਟੀ.ਆਈ. ਟੈਕਨੀਸ਼ੀਅਨ ਗ੍ਰੇਡ ਫਸਟ ਸਿਗਨਲ ਲਈ ਉਮਰ ਸੀਮਾ 18 ਤੋਂ 36 ਸਾਲ ਹੈ ਅਤੇ ਟੈਕਨੀਸ਼ੀਅਨ ਗ੍ਰੇਡ ਤੀਜੇ ਲਈ ਉਮਰ ਸੀਮਾ 18 ਤੋਂ 33 ਸਾਲ ਹੈ। ਐਸਸੀ/ਐਸਟੀ ਨੂੰ 5 ਸਾਲ, ਓਬੀਸੀ (ਨਾਨ-ਕ੍ਰੀਮੀ ਲੇਅਰ) ਨੂੰ ਤਿੰਨ ਸਾਲ, ਸਾਬਕਾ ਸੈਨਿਕਾਂ ਨੂੰ 3 ਤੋਂ 8 ਸਾਲ ਅਤੇ ਅਪਾਹਜ ਉਮੀਦਵਾਰਾਂ ਨੂੰ 8 ਤੋਂ 15 ਸਾਲ ਦੀ ਛੋਟ ਮਿਲੇਗੀ।


Education Loan Information:

Calculate Education Loan EMI