ਇਸ ਪਿੱਛੋਂ ਚੁਣੇ ਹੋਏ ਉਮੀਦਵਾਰਾਂ ਨੂੰ ਇੱਕ ਨਿਸ਼ਚਿਤ ਸਮੇਂ ਦੌਰਾਨ ਟਰੇਨਿੰਗ ਕੋਰਸ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦੀ ਪੋਸਟਿੰਗ ਕਰ ਦਿੱਤੀ ਜਾਏਗੀ। ਉਮੀਦਵਾਰਾਂ ਨੂੰ ਇੱਕ ਸਾਲ ਦੀ ਸਿਖਲਾਈ ਦੌਰਾਨ 14,600 ਰੁਪਏ ਦੀ ਤਨਖ਼ਾਹ ਦਿੱਤੀ ਜਾਏਗੀ। ਉਸ ਦੇ ਬਾਅਦ ਡਿਫੈਂਸ ਪੇ ਮੈਟਰਿਕਸ ਦੇ ਅਨੁਸਾਰ 21,700 ਤੋਂ 69,100 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਉਮੀਦਵਾਰਾਂ ਲਈ ਧਿਆਨ ਦੇਣਯੋਗ ਗੱਲ ਵਿੱਦਿਅਕ ਯੋਗਤਾ ਅਤੇ ਉਮਰ ਹੱਦ ਹੈ। ਇਛੁੱਕ ਉਮੀਦਵਾਰਾਂ ਦੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਤੇ 12ਵੀਂ ਵਿੱਚੋਂ ਹਿਸਾਬ ਤੇ ਫਿਜ਼ਿਕਸ ਵਿੱਚ 60% ਤੋਂ ਘੱਟ ਅੰਕ ਨਹੀਂ ਹੋਣੇ ਚਾਹੀਦੇ ਅਤੇ ਉਹ ਪਹਿਲੀ ਅਕਤੂਬਰ 1998 ਤੋਂ 30 ਸਤੰਬਰ 2002 ਤਕ ਪੈਦਾ ਹੋਣੇ ਚਾਹੀਦੇ ਹਨ, ਪਰ ਕੁਝ ਪੋਸਟਾਂ ਲਈ ਪਹਿਲੀ ਅਗਸਤ 1999 ਤੋਂ ਲੈਕੇ 31 ਜੁਲਾਈ 2002 ਦਰਮਿਆਨ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਦਾ ਕੱਦ ਘੱਟੋ-ਘੱਟ 157 ਸੈਂਟੀਮੀਟਰ ਹੋਣੀ ਲਾਜ਼ਮੀ ਹੈ। ਉਮੀਦਵਾਰਾਂ ਨੂੰ 1.6 ਕਿਲੋਮੀਟਰ ਦੀ ਦੌੜ ਸੱਤ ਮਿੰਟਾਂ ਵਿੱਚ ਪੂਰੀ ਕਰਨ ਤੇ 20 ਸਕੁਐਟ ਅੱਪ ਤੇ 10 ਪੁਸ਼ ਅੱਪ ਲਾ ਕੇ ਦਿਖਾਉਣੇ ਹੋਣਗੇ।
ਇਨ੍ਹਾਂ ਪੋਸਟਾਂ ਲਈ ਬਿਨੈ ਕਰਨ ਜਾਂ ਵਧੇਰੇ ਜਾਣਕਾਰੀ ਲਈ ਜਲ ਸੈਨਾ ਦੀ ਵੈੱਬਸਾਈਟ- joinindiannavy.gov.in 'ਤੇ ਜਾਓ।
Education Loan Information:
Calculate Education Loan EMI