ਦੇਸ਼ ਭਰ ਦੇ ਸੈਨਿਕ ਸਕੂਲਾਂ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 33 ਸੈਨਿਕ ਸਕੂਲਾਂ ਦੇ ਨਾਲ-ਨਾਲ 18 ਨਵੇਂ ਮਾਨਤਾ ਪ੍ਰਾਪਤ ਸੈਨਿਕ ਸਕੂਲਾਂ ਵਿੱਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲਜ਼ ਪ੍ਰਵੇਸ਼ ਪ੍ਰੀਖਿਆ (AISSEE) 2023 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜੇਕਰ ਤੁਸੀਂ ਆਪਣੇ ਬੱਚੇ ਨੂੰ ਸੈਨਿਕ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠਾਂ ਦਿੱਤੀ ਗਈ ਜਾਣਕਾਰੀ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।


ਸੈਨਿਕ ਸਕੂਲਾਂ ਦੀ ਕਿਹੜੀਆਂ ਜਮਾਤਾਂ ਵਿੱਚ ਦਾਖਲਾ ਮਿਲੇਗਾ?


ਸੈਨਿਕ ਸਕੂਲਾਂ ਵਿੱਚ ਸਿਰਫ਼ 6ਵੀਂ ਅਤੇ 9ਵੀਂ ਜਮਾਤ ਵਿੱਚ ਹੀ ਦਾਖ਼ਲਾ ਦਿੱਤਾ ਜਾਂਦਾ ਹੈ। ਇਸ ਵਿੱਚ ਦਾਖ਼ਲੇ ਲਈ ਕੌਮੀ ਪੱਧਰ ਦੀ ਦਾਖ਼ਲਾ ਪ੍ਰੀਖਿਆ ਕਰਵਾਈ ਜਾਂਦੀ ਹੈ, ਜਿਸ ਨੂੰ AISSEE ਵਜੋਂ ਜਾਣਿਆ ਜਾਂਦਾ ਹੈ। 6ਵੀਂ ਜਮਾਤ ਵਿੱਚ ਦਾਖ਼ਲੇ ਲਈ ਵਿਦਿਆਰਥੀ ਦੀ ਉਮਰ 10-12 ਸਾਲ ਅਤੇ 9ਵੀਂ ਜਮਾਤ ਲਈ ਵਿਦਿਆਰਥੀ ਦੀ ਉਮਰ 13-15 ਸਾਲ ਹੋਣੀ ਚਾਹੀਦੀ ਹੈ। ਇਹ ਸਕੂਲ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਰਾਹੀਂ ਸਿੱਖਿਆ ਦਿੰਦੇ ਹਨ।


AISSEE ਦਾ ਇਮਤਿਹਾਨ ਪੈਟਰਨ ਕੀ ਹੈ?


6ਵੀਂ ਜਮਾਤ ਦੀ ਦਾਖਲਾ ਪ੍ਰੀਖਿਆ 300 ਅੰਕਾਂ ਦੀ ਹੁੰਦੀ ਹੈ ਜਿਸ ਵਿੱਚ ਚਾਰ ਵਿਸ਼ਿਆਂ ਗਣਿਤ, ਆਮ ਗਿਆਨ (GK), ਭਾਸ਼ਾ ਅਤੇ ਇੰਟੈਲੀਜੈਂਸ ਤੋਂ ਸਵਾਲ ਪੁੱਛੇ ਜਾਂਦੇ ਹਨ। ਗਣਿਤ ਵਿੱਚੋਂ ਤਿੰਨ-ਤਿੰਨ ਅੰਕਾਂ ਦੇ 50 ਸਵਾਲ ਅਤੇ ਜਨਰਲ ਨਾਲੇਜ, ਲੈਂਗੂਏਜ ਅਤੇ ਇੰਟੈਲੀਜੈਂਸ ਵਿੱਚੋਂ ਦੋ-ਦੋ ਅੰਕਾਂ ਦੇ 25 ਸਵਾਲ ਹੋਣਗੇ। ਨੌਵੀਂ ਜਮਾਤ ਲਈ 400 ਅੰਕਾਂ ਦੀ ਪ੍ਰੀਖਿਆ ਹੈ ਜਿਸ ਵਿੱਚ ਗਣਿਤ ਅਤੇ ਅੰਗਰੇਜ਼ੀ, ਇੰਟੈਲੀਜੈਂਸ, ਇੰਟੈਲੀਜੈਂਸ ਵਿੱਚੋਂ ਚਾਰ-ਚਾਰ ਅੰਕਾਂ ਦੇ 50 ਪ੍ਰਸ਼ਨ ਹੋਣਗੇ। ਜਨਰਲ ਸਾਇੰਸ ਅਤੇ ਸੋਸ਼ਲ ਸਟੱਡੀਜ਼, ਦੋ-ਦੋ ਅੰਕਾਂ ਦੇ 25 ਪ੍ਰਸ਼ਨ ਪੁੱਛੇ ਜਾਂਦੇ ਹਨ।  


ਕਿੰਨੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ?


ਦਾਖਲੇ ਲਈ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 650 ਰੁਪਏ ਜਮ੍ਹਾਂ ਕਰਾਉਣੇ ਪੈਣਗੇ ਜਦੋਂਕਿ ਅਨੁਸੂਚਿਤ ਜਾਤੀ (SC) ਅਤੇ ਅਨੁਸੂਚਿਤ ਜਨਜਾਤੀ (ST) ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 500 ਰੁਪਏ ਅਦਾ ਕਰਨੇ ਪੈਣਗੇ। NTA ਅਨੁਸਾਰ AISSEE ਟੈਸਟ 8 ਜਨਵਰੀ ਨੂੰ ਹੋਵੇਗਾ। ਇਸ ਦਿਨ 6ਵੀਂ ਜਮਾਤ ਦੀ ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਵੇਗੀ ਜਦਕਿ 9ਵੀਂ ਜਮਾਤ ਦੀ ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗੀ।


ਸੈਨਿਕ ਸਕੂਲਾਂ ਲਈ ਕਿੱਥੇ ਰਜਿਸਟਰ ਕਰਨਾ ਹੈ?


ਸੈਨਿਕ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਲਈ ਵਿਦਿਆਰਥੀ ਅਧਿਕਾਰਤ ਵੈੱਬਸਾਈਟ www.aissee.nta.nic.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਦੌਰਾਨ ਉਮੀਦਵਾਰਾਂ ਨੂੰ ਫੋਟੋ, ਹਸਤਾਖਰ, ਅੰਗੂਠੇ ਦਾ ਨਿਸ਼ਾਨ, ਜਨਮ ਸਰਟੀਫਿਕੇਟ, ਨਿਵਾਸ ਪ੍ਰਮਾਣ ਪੱਤਰ, ਜਾਤੀ ਸਰਟੀਫਿਕੇਟ (ਜੇਕਰ ਲਾਗੂ ਹੋਵੇ) ਸੇਵਾ ਸਰਟੀਫਿਕੇਟ, ਜੇਕਰ ਬਿਨੈਕਾਰ ਸੇਵਾ ਕਰ ਰਹੇ ਰੱਖਿਆ ਕਰਮਚਾਰੀ ਜਾਂ PPO, ਸਾਬਕਾ ਸੈਨਿਕ ਦਾ ਪੁੱਤਰ ਜਾਂ ਧੀ ਹੈ, ਤਾਂ ਸਰਟੀਫਿਕੇਟ ਨੂੰ ਵੈਬਸਾਈਟ 'ਤੇ ਅਪਲੋਡ ਕਰਨਾ ਹੋਵੇਗਾ।


ਰੱਖਿਆ ਮੰਤਰਾਲੇ ਨੇ 18 ਨਵੇਂ ਸਕੂਲਾਂ ਨਾਲ ਭਾਈਵਾਲੀ ਕੀਤੀ


NTA ਨੇ ਨੋਟਿਸ 'ਚ ਕਿਹਾ ਹੈ ਕਿ 33 ਤੋਂ ਇਲਾਵਾ ਰੱਖਿਆ ਮੰਤਰਾਲੇ ਨੇ 18 ਨਵੇਂ ਸਕੂਲਾਂ ਨਾਲ ਸਾਂਝੇਦਾਰੀ ਕੀਤੀ ਹੈ। ਇਸ ਵਿੱਚ ਗੈਰ-ਸਰਕਾਰੀ ਸੰਸਥਾਵਾਂ (NGO), ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵੀ ਸ਼ਾਮਲ ਹਨ। ਇਨ੍ਹਾਂ 18 ਸਕੂਲਾਂ ਵਿੱਚ ਦਾਖ਼ਲਾ ਵੀ ਸੈਨਿਕ ਸਕੂਲ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਵਰਤਮਾਨ ਵਿੱਚ, ਦਾਖਲਾ ਸਿਰਫ 8ਵੀਂ ਜਮਾਤ ਵਿੱਚ ਹੀ ਕੀਤਾ ਜਾਵੇਗਾ। ਆਨਲਾਈਨ ਅਰਜ਼ੀ ਵਿੱਚ ਸਮੱਸਿਆ ਦੀ ਸਥਿਤੀ ਵਿੱਚ, ਮਾਪੇ NTA ਦੁਆਰਾ ਸਥਾਪਤ ਹੈਲਪ ਡੈਸਕ ਦੇ ਫੋਨ ਨੰਬਰ 011-4074590000 ਜਾਂ 011-69227700 'ਤੇ ਸੰਪਰਕ ਕਰ ਸਕਦੇ ਹਨ।


 


Education Loan Information:

Calculate Education Loan EMI