ਨਵੀਂ ਦਿੱਲੀ: ਮੈਡੀਕਲ ਕੌਂਸਲ ਕਮੇਟੀ (MCC) ਪਹਿਲੇ ਰਾਊਂਡ ਦੀ ਨੀਟ ਕਾਉਂਸਲਿੰਗ ਲਈ 27 ਅਕਤੂਬਰ, 2020 ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ। NEET-2020 ਦੀ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਵਿਦਿਆਰਥੀ 2 ਨਵੰਬਰ 2020 ਤੱਕ ਵਿਦਿਆਰਥੀਆਂ ਲਈ ਆਨਲਾਈਨ ਕਾਉਂਸਲਿੰਗ ਲਈ ਰਜਿਸਟਰ ਕਰ ਸਕਦੇ ਹਨ।


ਮੈਡੀਕਲ ਕੌਂਸਲ ਕਮੇਟੀ (ਐਮਸੀਸੀ) ਮੁਤਾਬਕ ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ ਨੀਟ ਕਾਉਂਸਲਿੰਗ 2020 ਦੇ ਪਹਿਲੇ ਗੇੜ ਲਈ ਰਜਿਸਟ੍ਰੇਸ਼ਨ, ਫੀਸ ਅਦਾਇਗੀ ਤੇ ਚੋਣ ਭਰਨ ਦੀ ਪ੍ਰਕਿਰਿਆ 27 ਤੋਂ 2 ਨਵੰਬਰ ਤੱਕ ਹੋਵੇਗੀ। ਸੀਟਾਂ ਦਾ ਅਲਾਟਮੈਂਟ ਨਤੀਜਾ ਪਹਿਲੇ ਗੇੜ ਦੀ ਕਾਉਂਸਲਿੰਗ ਦੇ ਅਧਾਰ 'ਤੇ 5 ਨਵੰਬਰ 2020 ਨੂੰ ਜਾਰੀ ਕੀਤਾ ਜਾਵੇਗਾ।

ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਦੱਸ ਦਈਏ ਕਿ ਦੂਜੇ ਗੇੜ ਦੀ ਕਾਉਂਸਲਿੰਗ ਦੀ ਪ੍ਰਕਿਰਿਆ 18 ਨਵੰਬਰ 2020 ਤੋਂ ਸ਼ੁਰੂ ਹੋਵੇਗੀ ਜੋ 22 ਨਵੰਬਰ 2020 ਤੱਕ ਚੱਲੇਗੀ। ਬਾਕੀ ਵਿਦਿਆਰਥੀ 22 ਨਵੰਬਰ ਤੱਕ ਦੂਜੇ ਗੇੜ ਦੀ ਕਾਉਂਸਲਿੰਗ ਲਈ ਰਜਿਸਟਰ ਕਰ ਸਕਦੇ ਹਨ। ਦੂਜੇ ਰਾਊਂਡ ਦੀ ਸੀਟ ਅਲਾਟਮੈਂਟ ਦਾ ਨਤੀਜਾ 23 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਹ ਕਾਉਂਸਲਿੰਗ ਸ਼ਡਿਊਲ 15% ਆਲ ਇੰਡੀਆ ਕੋਟਾ (ਏਆਈਕਿਊ) ਤੇ ਕੇਂਦਰੀ ਅਤੇ ਡੀਮਡ ਯੂਨੀਵਰਸਿਟੀਆਂ, ਏਮਜ਼ ਤੇ ਜੇਆਈਪੀਐਮਆਰ ਰਾਹੀਂ ਪੇਸ਼ ਕੀਤੀਆਂ ਗਈਆਂ ਸੀਟਾਂ 'ਤੇ ਦਾਖਲੇ ਲਈ ਜਾਰੀ ਕੀਤਾ ਗਿਆ ਹੈ। ਸਟੇਟ ਕੋਟੇ ਵਾਲੀਆਂ ਸੀਟਾਂ ਲਈ ਨੀਟ ਕਾਉਂਸਲਿੰਗ ਲਈ ਸ਼ੈਡਿਊਲ ਸਬੰਧਤ ਸੂਬਿਆਂ ਦੀ ਅਥਾਰਟੀ ਜਾਰੀ ਕਰੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI