ਰੇਲਵੇ ਭਰਤੀ ਬੋਰਡ (RRB) ਵੱਲੋਂ 9,970 ਅਸਿਸਟੈਂਟ ਲੋਕੋ ਪਾਇਲਟ (ALP) ਪੋਸਟਾਂ ਲਈ ਵੱਡੀ ਭਰਤੀ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ। ਇਹ ਭਰਤੀ ਮੁਹਿੰਮ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਦੇ ਅਧੀਨ ਕਰਵਾਈ ਜਾ ਰਹੀ ਹੈ। ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਆਨਲਾਈਨ ਅਰਜ਼ੀਆਂ ਲਈ ਲਿੰਕ ਜਲਦ ਹੀ ਉਪਲਬਧ ਕਰਵਾਇਆ ਜਾਵੇਗਾ।

ਕਿੱਥੇ-ਕਿੱਥੇ ਖਾਲੀ ਪਏ ਪਦਾਂ ਦੀ ਵਿਸਥਾਰਤ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ।

RRB ALP ਭਰਤੀ ਯੋਗਤਾ ਮਾਪਦੰਡ 2025

ਯੋਗਤਾਇਸ ਭਰਤੀ ਮੁਹਿੰਮ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੇ ਘੱਟੋ-ਘੱਟ ਦਸਵੀਂ ਕਲਾਸ ਪਾਸ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ NCVT ਜਾਂ SCVT ਵੱਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਹੇਠਾਂ ਦਿੱਤੇ ਟਰੇਡਾਂ ਵਿੱਚ ITI ਹੋਣੀ ਚਾਹੀਦੀ ਹੈ: ਫਿਟਰ, ਇਲੈਕਟ੍ਰੀਸ਼ਨ, ਇੰਸਟਰੂਮੈਂਟ ਮਕੈਨਿਕ, ਮਿਲਰਾਈਟ/ਮੈਂਟੇਨੈਂਸ ਮਕੈਨਿਕ, ਮਕੈਨਿਕ (ਰੇਡੀਓ/TV), ਇਲੈਕਟ੍ਰੋਨਿਕਸ ਮਕੈਨਿਕ, ਮਕੈਨਿਕ (ਮੋਟਰ ਵਾਹਨ), ਵਾਇਰਮੈਨ, ਟਰੈਕਟਰ ਮਕੈਨਿਕ, ਆਰਮੇਚਰ ਅਤੇ ਕੋਇਲ ਵਾਈਂਡਰ, ਮਕੈਨਿਕਲ (ਡੀਜ਼ਲ), ਹੀਟ ਇੰਜਣ, ਟਰਨਰ, ਮਸ਼ੀਨਿਸਟ, ਰੈਫ੍ਰਿਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਮਕੈਨਿਕ।

ਜਾਂITI ਦੇ ਬਦਲੇ ਉਮੀਦਵਾਰ ਦਸਵੀਂ ਪਾਸ ਹੋਣ ਦੇ ਨਾਲ-ਨਾਲ ਮਾਨਤਾ ਪ੍ਰਾਪਤ ਸੰਸਥਾ ਤੋਂ ਮਕੈਨਿਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋਮੋਬਾਈਲ ਇੰਜੀਨੀਅਰਿੰਗ ਜਾਂ ਇਨ੍ਹਾਂ ਇੰਜੀਨੀਅਰਿੰਗ ਸ਼ਾਖਾਵਾਂ ਦੇ ਸੰਯੁਕਤ ਕੋਰਸ ਵਿੱਚ ਤਿੰਨ ਸਾਲਾ ਡਿਪਲੋਮਾ ਹੋਣੀ ਚਾਹੀਦੀ ਹੈ।

Age Limitਭਰਤੀ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ।

RRB ਅਸਿਸਟੈਂਟ ਲੋਕੋ ਪਾਇਲਟ ਭਰਤੀ 2025 ਦੀ ਚੋਣ ਪ੍ਰਕਿਰਿਆਉਮੀਦਵਾਰਾਂ ਦੀ ਚੋਣ ਕਮਪਿਊਟਰ ਅਧਾਰਤ ਪ੍ਰੀਖਿਆਵਾਂ (CBT 1, CBT 2, CBAT), ਦਸਤਾਵੇਜ਼ ਜਾਂਚ ਅਤੇ ਮੈਡੀਕਲ ਟੈਸਟ ਰਾਹੀਂ ਕੀਤੀ ਜਾਵੇਗੀ।

RRB ਭਰਤੀ 2025 ਅਰਜ਼ੀ ਫੀਸ

ਮਹਿਲਾ/ਈ.ਬੀ.ਸੀ./ਐੱਸ.ਸੀ./ਐੱਸ.ਟੀ./ਪੁਰਾਣੇ ਫੌਜੀ/ਟ੍ਰਾਂਸਜੈਂਡਰ/ਅਲਪ ਸੰਖੈਕ ਵਰਗ ਦੇ ਉਮੀਦਵਾਰਾਂ ਲਈ ਫੀਸ: ₹250

ਹੋਰ ਸਾਰਿਆਂ ਲਈ ਫੀਸ: ₹500

ਚੋਣ ਪ੍ਰਕਿਰਿਆ

ਭਾਰਤੀ ਰੇਲ ਭਰਤੀ ਬੋਰਡ (RRB) ਵੱਲੋਂ ਜਾਰੀ ਭਰਤੀ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰਾਂ ਦੀ ਚੋਣ ਪੰਜ ਪੜਾਅਵਾਂ ਰਾਹੀਂ ਕੀਤੀ ਜਾਵੇਗੀ:

ਪਹਿਲਾ ਪੜਾਅ – ਕੰਪਿਊਟਰ ਆਧਾਰਿਤ ਪ੍ਰੀਖਿਆ (CBT 1)

ਦੂਜਾ ਪੜਾਅ – ਕੰਪਿਊਟਰ ਆਧਾਰਿਤ ਪ੍ਰੀਖਿਆ (CBT 2)

ਤੀਜਾ ਪੜਾਅ – ਕੰਪਿਊਟਰ ਆਧਾਰਿਤ ਯੋਗਤਾ ਪ੍ਰੀਖਿਆ (CBAT)

ਚੌਥਾ ਪੜਾਅ – ਦਸਤਾਵੇਜ਼ ਜਾਂਚ

ਪੰਜਵਾਂ ਪੜਾਅ – ਮੈਡੀਕਲ ਜਾਂਚ

ਬੋਰਡ ਨੇ ਦੱਸਿਆ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਹੀ ਭਰਤੀ ਲਈ ਅਰਜ਼ੀ ਦਿੱਤੀ ਹੋਈ ਹੈ, ਉਨ੍ਹਾਂ ਨੂੰ ਆਗਾਮੀ ਵੇਰਵਿਆਂ ਦੇ ਪ੍ਰਕਾਸ਼ਨ ਤੋਂ ਬਾਅਦ ਆਪਣੇ ਚੋਣ ਵਿਕਲਪਾਂ ਵਿੱਚ ਤਬਦੀਲੀ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਕਿਵੇਂ ਕਰ ਸਕਦੇ ਹੋ ਅਪਲਾਈ

ਕਦਮ 1: ਭਾਰਤੀ ਰੇਲ ਭਰਤੀ ਬੋਰਡ ਦੀ ਆਧਿਕਾਰਿਕ ਵੈਬਸਾਈਟ 'ਤੇ ਜਾਓ।

ਕਦਮ 2: ਹੋਮਪੇਜ 'ਤੇ "CEN 2025 – Assistant Loco Pilot Recruitment" ਲਿੰਕ ਲੱਭੋ ਅਤੇ ਕਲਿੱਕ ਕਰੋ।ਕਦਮ 3: ਨਵੇਂ ਯੂਜ਼ਰ ਵਜੋਂ ਰਜਿਸਟਰ ਕਰੋ। ਲੋੜੀਂਦੇ ਜਾਣਕਾਰੀ ਭਰ ਕੇ ਆਪਣਾ ਅਕਾਊਂਟ ਬਣਾਓ ਅਤੇ ਫਿਰ ਲਾਗਇਨ ਕਰਕੇ ਅਰਜ਼ੀ ਫਾਰਮ ਭਰੋ।ਕਦਮ 4: ਜਰੂਰੀ ਦਸਤਾਵੇਜ਼ ਅੱਪਲੋਡ ਕਰੋ ਅਤੇ ਅਰਜ਼ੀ ਫੀਸ ਅਦਾ ਕਰੋ।ਕਦਮ 5: ਫਾਰਮ ਚੰਗੀ ਤਰ੍ਹਾਂ ਜਾਂਚੋ ਅਤੇ ਫਾਇਨਲ ਸਬਮਿਟ ਕਰੋ।ਕਦਮ 6: ਭਵਿੱਖ ਵਿੱਚ ਵਰਤੋਂ ਲਈ ਫਾਰਮ ਡਾਊਨਲੋਡ ਕਰ ਲਵੋ ਅਤੇ ਸੰਭਾਲ ਕੇ ਰੱਖੋ।


Education Loan Information:

Calculate Education Loan EMI