Sarkari Norkri Alert : ਪੰਜਾਬ ਪੁਲਿਸ ਹੁਣ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਹਰ ਸਾਲ ਭਰਤੀ ਕਰੇਗੀ। 1800 ਅਸਾਮੀਆਂ 'ਤੇ ਕਾਂਸਟੇਬਲ ਅਤੇ 300 ਅਸਾਮੀਆਂ 'ਤੇ ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾਵੇਗੀ। ਪੁਲਿਸ ਨੇ ਭਰਤੀ ਦਾ ਪੂਰਾ ਬਲੂਪ੍ਰਿੰਟ ਤਿਆਰ ਕਰ ਲਿਆ ਹੈ, ਨਾਲ ਹੀ ਇਸ ਨੂੰ ਮਨਜ਼ੂਰੀ ਲਈ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਹੈ।


ਉਮੀਦ ਹੈ ਕਿ ਭਰਤੀ ਪ੍ਰਕਿਰਿਆ 1 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਅਕਤੂਬਰ ਤੱਕ ਪੂਰੀ ਹੋ ਜਾਵੇਗੀ। ਸੂਬੇ 'ਚ 'ਆਪ' ਦੀ ਨਵੀਂ ਸਰਕਾਰ ਨੇ ਸੱਤਾ 'ਚ ਆਉਂਦੇ ਹੀ ਇਹ ਫੈਸਲਾ ਲਿਆ ਸੀ ਕਿ ਹੁਣ ਹਰ ਸਾਲ ਪੰਜਾਬ ਪੁਲਿਸ 'ਚ ਭਰਤੀ ਹੋਵੇਗੀ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਉੱਥੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਵੀ ਰੋਕਿਆ ਜਾ ਸਕੇਗਾ। ਇਹ ਬ੍ਰੇਨ ਡਰੇਨ ਤੋਂ ਵੀ ਬਚਾ ਕਰੇਗਾ।


ਕੁਝ ਦਿਨ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਭਰਤੀ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਪੁਲਿਸ ਨੇ ਭਰਤੀ ਪ੍ਰਕਿਰਿਆ ਦਾ ਸ਼ਿਡਿਊਲ ਤਿਆਰ ਕਰ ਲਿਆ ਹੈ। ਇਹ ਸਾਰਾ ਬਲੂਪ੍ਰਿੰਟ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਨੌਜਵਾਨਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਅਤੇ ਇਸ ਦੇ ਨਾਲ ਹੀ ਉਹ ਪੰਜਾਬ ਪੁਲਿਸ ਦੀ ਪ੍ਰੀਖਿਆ ਵਿਚ ਆਰਾਮ ਨਾਲ ਬੈਠ ਸਕਣ। ਸਾਰੇ ਜ਼ਿਲ੍ਹਿਆਂ ਵਿੱਚ ਭਰਤੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।


 
ਪੜਾਅ                                 ਅਨੁਮਾਨਿਤ ਮਿਤੀਆਂ
 
                                  ਸਬ-ਇੰਸਪੈਕਟਰ    ਕਾਂਸਟੇਬਲ
ਭਰਤੀ ਪ੍ਰਕਿਰਿਆ ਦਾ        1 ਜਨਵਰੀ            1 ਜਨਵਰੀ
ਇਸ਼ਤਿਹਾਰ
ਲਿਖਤੀ ਪ੍ਰੀਖਿਆ             10 ਜੂਨ                3 ਜੂਨ
ਲਿਖਤੀ ਪ੍ਰੀਖਿਆ             1 ਅਗਸਤ             1 ਅਗਸਤ
ਦਾ ਨਤੀਜਾ
ਸਰੀਰਕ ਟੈਸਟ              1 6 ਤੋਂ 25 ਸਤੰਬਰ   1 ਤੋਂ 15 ਸਤੰਬਰ ਤੱਕ
ਅਤੇ ਸਕ੍ਰੀਨਿੰਗ
ਅੰਤਿਮ ਨਤੀਜਾ              20 ਅਗਸਤ            20 ਅਗਸਤ


Education Loan Information:

Calculate Education Loan EMI