SBI Clerk Mains Result 2020 Declared: ਸਟੇਟ ਬੈਂਕ ਆਫ ਇੰਡੀਆ ਨੇ ਐਸਬੀਆਈ ਕਲਰਕ ਮੁੱਖ ਪ੍ਰੀਖਿਆ 2020 ਦਾ ਰਿਜ਼ਲਟ ਐਲਾਨ ਦਿੱਤਾ ਹੈ। ਉਹ ਉਮੀਦਵਾਰ ਜਿੰਨ੍ਹਾਂ ਨੇ ਇਹ ਇਮਤਿਹਾਨ ਦਿੱਤਾ ਸੀ ਉਹ ਅਧਿਕਾਰਤ ਵੈਬਸਾਈਟ 'ਤੇ ਜਾਕੇ ਆਪਣਾ ਰਿਜ਼ਲਟ ਦੇਖ ਸਕਦੇ ਹਨ। ਰਿਜ਼ਲਟ ਦੇਖਣ ਲਈ ਆਫੀਸ਼ੀਅਲ ਵੈਬਸਾਈਟ sbi.co.in ਹੈ।


ਸਟੇਟ ਬੈਂਕ ਆਫ ਇੰਡੀਆ ਕਲਰਕ ਮੁੱਖ ਪ੍ਰੀਖਿਆ 2020 ਦਾ ਰਿਜ਼ਲਟ ਦੇਖਣ ਲਈ ਹੇਠ ਦਿੱਤੇ ਟਿਪਸ ਫੌਲੋ ਕਰੋ। ਇਹ ਪ੍ਰੀਖਿਆ 31 ਅਕਤੂਬਰ, 2020 ਤੇ 7 ਨਵੰਬਰ, 2020 ਨੂੰ ਵੱਖ-ਵੱਖ ਕੇਂਦਰਾਂ 'ਚ ਕਰਵਾਈ ਗਈ ਸੀ।


ਇਸ ਤਰ੍ਹਾਂ ਚੈਕ ਕਰੋ ਨਤੀਜਾ:


ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ sbi.co.in/career 'ਤੇ ਜਾਓ।


ਇੱਥੇ ਹੋਮਪੇਜ 'ਤੇ ਉਸ ਲਿੰਕ ਨੂੰ ਕਲਿੱਕ ਕਰੋ ਜਿਸ 'ਤੇ “RECRUITMENT OF JUNIOR ASSOCIATES (CUSTOMER SUPPORT & SALES) (Advertisement No. CRPD/CR/2019-20/20)”ਲਿਖਿਆ ਹੋਵੇ।


ਇਸ 'ਤੇ ਕਲਿੱਕ ਕਰਦਿਆਂ ਹੀ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ ਜਿੱਥੇ ਤੁਹਾਡੇ ਤੋਂ ਡਿਟੇਲ ਮੰਗੀ ਜਾਵੇਗੀ।


ਦੱਸੀ ਗਈ ਥਾਂ 'ਤੇ ਆਪਣੀ ਡਿਟੇਲ ਸਹੀ-ਸਹੀ ਤੇ ਸਾਵਧਾਨੀ ਨਾਲ ਭਰੋ।


ਸਾਰੀ ਡਿਟੇਲ ਭਰਨ ਤੋਂ ਬਾਅਦ ਸਬਮਿਟ ਦਾ ਬਟਨ ਦਬਾ ਦਿਉ।


ਏਨਾ ਕਰਦਿਆਂ ਹੀ ਪੀਡੀਐਫ ਦੇ ਫਾਰਮੈਟ 'ਚ ਐਸਬੀਆਈ ਕਲਰਕ ਮੁੱਖ ਪ੍ਰੀਖਿਆ 2020 ਦਾ ਨਤੀਜਾ ਤੁਹਾਡੇ ਕੰਪਿਊਟਰ ਸਕ੍ਰਈਨ 'ਤੇ ਦਿਖਾਈ ਦੇਵੇਗਾ।


ਇੱਥੋ ਰਿਜ਼ਲਟ ਦੇਖੋ, ਡਾਊਨਲੋਡ ਕਰੋ ਤੇ ਚਾਹੋ ਤਾਂ ਭਵਿੱਖ ਲਈ ਇਕ ਪ੍ਰਿੰਟ ਕੱਢ ਕੇ ਰੱਖ ਲਵੋ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Education Loan Information:

Calculate Education Loan EMI