ਨਵੀਂ ਦਿੱਲੀ: ਸਕੂਲ ਅਤੇ ਕਾਲਜ ਪੂਰੇ ਭਾਰਤ ਵਿੱਚ ਮੁੜ 15 ਅਗਸਤ ਤੋਂ ਬਾਅਦ ਖੁੱਲ੍ਹਣ ਦਾ ਅਨੁਮਾਨ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ (HRD)ਮੰਤਰੀ ਰਮੇਸ਼ ਨਿਸ਼ਾਂਕ ਪੋਖਰਿਆਲ ਨੇ 3 ਜੂਨ ਨੂੰ ਇੱਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ। ਕੋਰੋਨਾਵਾਇਰਸ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਨਾਲ ਸਕੂਲ ਅਤੇ ਕਾਲਜ 16 ਮਾਰਚ ਦੇ ਆਸਪਾਸ ਤੋਂ ਬੰਦ ਪਏ ਹਨ। ਲਗਭਗ 33 ਕਰੋੜ ਵਿਦਿਆਰਥੀ ਆਪਣੀਆਂ ਸ਼ੰਕਾਵਾਂ ਦੂਰ ਕਰਨ ਲਈ ਸਕੂਲ ਦੁਬਾਰਾ ਖੁੱਲ੍ਹਣ ਦੀਆਂ ਖ਼ਬਰਾਂ ਦਾ ਇੰਤਜ਼ਾਰ ਕਰ ਰਹੇ ਹਨ।


ਸਰਹੱਦੀ ਤਣਾਅ ਬਾਰੇ ਚੀਨੀ ਅਫਸਰਾਂ ਨਾਲ ਮੀਟਿੰਗ ਮਗਰੋਂ ਭਾਰਤ ਦਾ ਐਲਾਨ


ਮਈ ਦੇ ਅਖੀਰ ਵਿੱਚ ਆਉਣ ਵਾਲੀਆਂ ਰਿਪੋਰਟਾਂ ਦੇ ਅਨੁਸਾਰ, ਇਹ ਸੋਚਿਆ ਜਾ ਰਿਹਾ ਸੀ ਕਿ ਸਕੂਲ ਅਤੇ ਕਾਲਜ ਜੁਲਾਈ 'ਚ 30% ਹਾਜ਼ਰੀ ਨਾਲ ਦੁਬਾਰਾ ਖੁੱਲ੍ਹਣਗੇ।ਅੱਠਵੀਂ ਕਲਾਸ ਤੱਕ ਦੇ ਛੋਟੇ ਵਿਦਿਆਰਥੀਆਂ ਨੂੰ ਘਰ ਵਿੱਚ ਰੱਖਣ ਬਾਰੇ ਵੀ ਖ਼ਬਰਾਂ ਸਨ।

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਬਲੌਗਰ ਨਾਲ ਬਣਾਉਣਾ ਚਾਹੁੰਦੇ ਸੀ ਸਰੀਰਕ ਸਬੰਧ

ਪਰ ਭਾਰਤ ਵਿੱਚ ਕੋਰੋਨਾਵਾਇਰਸ ਦਾ ਦ੍ਰਿਸ਼ ਬਹੁਤਾ ਸਥਿਰ ਨਹੀਂ ਸੀ ਅਤੇ ਇੱਕ ਹਫ਼ਤੇ ਵਿੱਚ, ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਦਿੱਤਾ ਜਿਸ 'ਚ ਇਹ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਅਜੇ ਨਹੀਂ ਲਿਆ ਗਿਆ।

ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!

ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਕਈ ਹਫਤਿਆਂ ਦੇ ਭੰਬਲ ਭੁਸੇ ਤੋਂ ਬਾਅਦ, ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਨਿਸ਼ਾਂਕ ਪੋਖਰਿਆਲ ਨੇ ਅੰਤ ਵਿੱਚ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ ਕਿ ਸਕੂਲ ਅਤੇ ਕਾਲਜ ਸੰਭਾਵਤ ਤੌਰ ਤੇ 15 ਅਗਸਤ, 2020 ਦੇ ਬਾਅਦ ਖੋਲ੍ਹ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

Education Loan Information:

Calculate Education Loan EMI