School Closed Kanwar Yatra 2026 : ਸਾਵਣ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਦੇਸ਼ ਭਰ ਦੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਦੀ ਭਗਤੀ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਹਰ ਸਾਲ ਕਾਂਵੜ ਯਾਤਰਾ ਦੌਰਾਨ ਹਾਈਵੇ ਅਤੇ ਸ਼ਹਿਰਾਂ ਦੀਆਂ ਸੜਕਾਂ 'ਤੇ ਭਾਰੀ ਭੀੜ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਕੁਝ ਸਮੇਂ ਲਈ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਹੈ। 

Continues below advertisement

ਕਾਂਵੜ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਮੁਜ਼ੱਫਰਨਗਰ, ਮੇਰਠ, ਗਾਜ਼ੀਆਬਾਦ ਅਤੇ ਬਰੇਲੀ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਗਾਜ਼ੀਆਬਾਦ ਦੇ ਜ਼ਿਲ੍ਹਾ ਸਕੂਲ ਨਿਰੀਖਕ (DIOS) ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਫੈਸਲਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ। ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਹੇਠਾਂ ਸਕੂਲਾਂ ਦੀਆਂ ਛੁੱਟੀਆਂ ਅਤੇ ਮੁੜ ਖੁੱਲ੍ਹਣ ਦੀ ਜਾਣਕਾਰੀ ਦਿੱਤੀ ਗਈ ਹੈ।

 ਗਾਜ਼ੀਆਬਾਦ ਵਿੱਚ 4 ਤੋਂ 12 ਅਗਸਤ ਤੱਕ ਸਕੂਲ ਬੰਦ

Continues below advertisement

ਗਾਜ਼ੀਆਬਾਦ ਦੇ DIOS ਵੱਲੋਂ ਜਾਰੀ ਹੁਕਮਾਂ ਮੁਤਾਬਕ ਸਾਰੇ ਸਕੂਲਾਂ ਅਤੇ ਜ਼ਿਆਦਾਤਰ ਉੱਚ ਸਿੱਖਿਆ ਸੰਸਥਾਵਾਂ ਨੂੰ 4 ਤੋਂ 12 ਅਗਸਤ ਤੱਕ ਬੰਦ ਰੱਖਿਆ ਜਾਵੇਗਾ। ਕਲਾਸ 1 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਟ੍ਰੈਫਿਕ ਨੂੰ ਸੁਚਾਰੂ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

ਮੇਰਠ ਅਤੇ ਮੁਜ਼ੱਫਰਨਗਰ ਵਿੱਚ 3 ਤੋਂ 12 ਅਗਸਤ ਤੱਕ ਛੁੱਟੀਆਂ

ਮੇਰਠ ਅਤੇ ਮੁਜ਼ੱਫਰਨਗਰ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ 3 ਅਗਸਤ ਤੋਂ 12 ਅਗਸਤ ਤੱਕ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਵੀ ਬੰਦ ਰਹਿਣਗੀਆਂ। ਹਾਲਾਂਕਿ ਕੁਝ ਪ੍ਰਾਈਵੇਟ ਸਕੂਲਾਂ ਨੇ ਆਨਲਾਈਨ ਪੜ੍ਹਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਬਰੇਲੀ ਵਿੱਚ ਸਾਵਣ ਦੇ ਹਰ ਸੋਮਵਾਰ ਸਕੂਲ ਬੰਦ

ਬਰੇਲੀ ਜ਼ਿਲ੍ਹੇ ਵਿੱਚ ਸਾਵਣ ਮਹੀਨੇ ਦੌਰਾਨ ਹਰ ਸੋਮਵਾਰ ਵਿਦਿਆਰਥੀਆਂ ਲਈ ਸਕੂਲ ਬੰਦ ਰਹਿਣਗੇ। ਹਾਲਾਂਕਿ ਅਧਿਆਪਕਾਂ ਅਤੇ ਹੋਰ ਸਕੂਲੀ ਸਟਾਫ਼ ਨੂੰ ਆਪਣੀ ਡਿਊਟੀ 'ਤੇ ਹਾਜ਼ਰ ਹੋਣਾ ਹੋਵੇਗਾ। ਇਹ ਫੈਸਲਾ ਕਾਂਵੜ ਯਾਤਰੀਆਂ ਦੀ ਵਧਦੀ ਭੀੜ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

 ਸਕੂਲ ਮੁੜ ਕਦੋਂ ਖੁੱਲ੍ਹਣਗੇ?

ਕਾਂਵੜ ਯਾਤਰਾ ਸਬੰਧੀ ਸਥਾਨਕ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਹਰ ਜ਼ਿਲ੍ਹੇ ਵਿੱਚ ਸਕੂਲ ਖੁੱਲ੍ਹਣ ਦੀ ਤਾਰੀਖ ਵੱਖ-ਵੱਖ ਹੈ। ਮੇਰਠ ਅਤੇ ਮੁਜ਼ੱਫਰਨਗਰ 'ਚ ਜੇਕਰ ਸਕੂਲ 3 ਤੋਂ 10 ਅਗਸਤ ਤੱਕ ਬੰਦ ਰਹਿੰਦੇ ਹਨ ਤਾਂ 11 ਅਗਸਤ ਤੋਂ ਮੁੜ ਖੁੱਲ੍ਹਣਗੇ। ਗਾਜ਼ੀਆਬਾਦ 'ਚ 4 ਤੋਂ 12 ਅਗਸਤ ਤੱਕ ਬੰਦ ਰਹਿਣ ਤੋਂ ਬਾਅਦ 13 ਅਗਸਤ ਨੂੰ ਸਕੂਲ ਖੁੱਲ੍ਹਣ ਦੀ ਸੰਭਾਵਨਾ ਹੈ। ਬਰੇਲੀ 'ਚ  ਸਿਰਫ਼ ਹਰ ਸੋਮਵਾਰ ਸਕੂਲ ਬੰਦ ਰਹਿਣਗੇ, ਬਾਕੀ ਦਿਨ ਨਿਯਮਿਤ ਤੌਰ 'ਤੇ ਕਲਾਸਾਂ ਲੱਗਣਗੀਆਂ।

 ਵਿਦਿਆਰਥੀ ਅਤੇ ਮਾਪੇ ਸਕੂਲ ਤੋਂ ਵੀ ਪੁਸ਼ਟੀ ਕਰਨ

ਸਕੂਲਾਂ ਦੀਆਂ ਛੁੱਟੀਆਂ ਸਬੰਧੀ ਤਾਜ਼ਾ ਜਾਣਕਾਰੀ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਕੂਲ ਵੱਲੋਂ ਜਾਰੀ ਨੋਟਿਸ ਜਾਂ ਅਧਿਕਾਰਕ ਜਾਣਕਾਰੀ ਜ਼ਰੂਰ ਵੇਖਣ। ਛੁੱਟੀਆਂ ਦੇ ਸ਼ਡਿਊਲ ਅਤੇ ਸਕੂਲ ਮੁੜ ਖੁੱਲ੍ਹਣ ਦੀ ਤਾਰੀਖ ਦੀ ਪੁਸ਼ਟੀ ਲਈ ਸਕੂਲ ਪ੍ਰਬੰਧਨ, ਕਲਾਸ ਟੀਚਰ ਜਾਂ ਪ੍ਰਿੰਸੀਪਲ ਨਾਲ ਸੰਪਰਕ ਕਰਨਾ ਵੀ ਉਚਿਤ ਰਹੇਗਾ।


Education Loan Information:

Calculate Education Loan EMI