ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਕਈ ਮਹੀਨਿਆਂ ਤੱਕ ਸਕੂਲ-ਕਾਲਜ ਬੰਦ ਰਹੇ ਪਰ ਹੁਣ ਕਈ ਸੂਬਿਆਂ ਨੇ ਸਕੂਲ ਖੋਲ੍ਹਣ ਦਾ ਹੁਕਮ ਦੇ ਦਿੱਤਾ ਹੈ। ਕਈ ਰਾਜਾਂ ਵਿੱਚ ਸਕੂਲ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ। ਮਾਰਚ ਮਹੀਨੇ ਦੇ ਲੌਕਡਾਊਨ ਤੋਂ ਬਾਅਦ ਹੌਲੀ-ਹੌਲੀ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਜਨਵਰੀ ਤੋਂ ਕਈ ਰਾਜਾਂ ਵਿੱਚ ਸਕੂਲ ਮੁੜ ਖੁੱਲ੍ਹਣ ਵਾਲੇ ਹਨ।

ਸਕੂਲ ਖੋਲ੍ਰਣ ਦੇ ਨਾਲ ਹੀ ਕੋਰੋਨਾ ਵਾਇਰਸ ਪ੍ਰੋਟੋਕੋਲ ਦੀ ਵੀ ਪੂਰੀ ਪਾਲਣਾ ਕੀਤੀ ਜਾਵੇਗੀ। ਸਕੂਲ-ਕਾਲਜ ਵਿੱਚ ਮੌਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਸਕ ਲਾਉਣਾ ਹੋਵੇਗਾ। ਇਸ ਤੋਂ ਇਲਾਵਾ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

ਬਿਹਾਰ ਸਰਕਾਰ ਨੇ 4 ਜਨਵਰੀ ਤੋਂ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੁਬਾਰਾ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਸਮੀਖਿਆ ਤੋਂ ਬਾਅਦ 18 ਜਨਵਰੀ ਤੋਂ ਪਹਿਲੀ ਜਮਾਤ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਸਕੂਲ ਵੀ ਖੋਲ੍ਹ ਦਿੱਤੇ ਜਾਣਗੇ।

ਕਰਨਾਟਕ ’ਚ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਪਹਿਲੀ ਜਨਵਰੀ ਤੋਂ ਸਕੂਲ ਖੋਲ੍ਹੇ ਜਾ ਰਹੇ ਹਨ। ਉੱਧਰ 6ਵੀਂ ਤੋਂ 9ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਜਾਣ ਵਾਸਤੇ ਮਾਪਿਆਂ ਦੀ ਲਿਖਤੀ ਪ੍ਰਵਾਨਗੀ ਜ਼ਰੂਰੀ ਹੋਵੇਗੀ। ਪੁੱਡੂਚੇਰੀ ’ਚ ਸਾਰੇ ਸਕੂਲ 4 ਜਨਵਰੀ ਤੋਂ ਅੱਧੇ ਦਿਨ ਲਈ ਪਹਿਲੀ ਜਨਵਰੀ ਤੋਂ ਮੁੜ ਖੁੱਲ੍ਹਣਗੇ; ਜਦਕਿ ਫ਼ੁੱਲ ਟਾਈਮ ਕਲਾਸਾਂ 18 ਜਨਵਰੀ ਤਂ ਸ਼ੁਰੂ ਹੋਣਗੀਆਂ।

ਪੰਜਾਬ, ਉੱਤਰ ਪ੍ਰਦੇਸ਼ ਤੇ ਸਿੱਕਿਮ ’ਚ ਸਕੂਲ ਅਕਤੂਬਰ ਮਹੀਨੇ ਹੀ ਖੁੱਲ੍ਹ ਗਏ ਸਨ। ਪਹਿਲਾਂ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਲਈ ਹੀ ਸਕੂਲ ਖੁੱਲ੍ਹੇ ਸਨ। ਹਰਿਆਣਾ ’ਚ 14 ਦਸੰਬਰ ਤੋਂ 10ਵੀਂ ਤੇ 12ਵੀਂ ਜਮਾਤ ਲਈ ਸਕੂਲ ਖੁੱਲ੍ਹ ਚੁੱਕੇ ਹਨ। ਝਾਰਖੰਡ ’ਚ ਸਕੂਲ 21 ਦਸੰਬਰ ਤੋਂ ਖੁੱਲ੍ਹ ਗਏ ਹਨ।

Education Loan Information:

Calculate Education Loan EMI