ਚੰਡੀਗੜ੍ਹ: ਅਧਿਆਪਕ ਬਣਨ ਦੇ ਸੁਫਨੇ ਵੇਖ ਰਹੇ ਨੌਜਵਾਨਾਂ ਲਈ ਪੰਜਾਬ ਵਿੱਚ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਦਰਅਸਲ, ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਅਧੀਨ 3704 ਅਸਾਮੀਆਂ ਲਈ ਬੰਪਰ ਭਰਤੀ ਕੱਢੀ ਹੈ। ਇੱਛੁਕ ਤੇ ਯੋਗ ਉਮੀਦਵਾਰ ਅਧਿਕਾਰੀ educationrecruitmentboard.com 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਭਰਤੀ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ। ਨੋਟੀਫਿਕੇਸ਼ਨ ਵਿਚ ਭਰਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਦੱਸ ਦੇਈਏ ਕਿ SSA Punjab Master Cadre Recruitment 2020 ਤਹਿਤ ਬਿਨੇ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 3 ਨਵੰਬਰ 2020 ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਹਿੰਦੀ ਅਧਿਆਪਕ ਦੀਆਂ 200 ਅਸਾਮੀਆਂ, ਸਮਾਜਿਕ ਅਧਿਐਨ ਅਧਿਆਪਕ ਦੀਆਂ 204 ਅਸਾਮੀਆਂ, ਪੰਜਾਬੀ ਅਧਿਆਪਕ ਦੀਆਂ 171 ਅਸਾਮੀਆਂ, ਗਣਿਤ ਅਧਿਆਪਕ ਦੀਆਂ 966 ਅਸਾਮੀਆਂ, ਵਿਗਿਆਨ ਅਧਿਆਪਕ ਦੀਆਂ 1207 ਅਸਾਮੀਆਂ, ਅੰਗਰੇਜ਼ੀ ਅਧਿਆਪਕ ਦੀਆਂ 956 ਅਸਾਮੀਆਂ ਅਤੇ ਕੁੱਲ 3704 ਅਧਿਆਪਕ ਅਸਾਮੀਆਂ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਏਗੀ।

Direct Link ਲਈ ਇੱਥੇ ਕਲਿਕ ਕਰੋ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਰਤੀ ਨਾਲ ਜੁੜੇ ਨਵੀਨਤਮ ਅਪਡੇਟਸ ਨੂੰ ਜਾਣਨ ਲਈ ਅਧਿਕਾਰਤ ਵੈੱਬਸਾਈਟ ਤੇ ਨਜ਼ਰ ਰੱਖਣ। ਜਿਵੇਂ ਹੀ ਤਾਜ਼ਾ ਅਪਡੇਟ ਆਉਂਦੀ ਹੈ, ਇਹ ਆਧਿਕਾਰਿਕ ਵੈਬਸਾਈਟ 'ਤੇ ਅਪਲੋਡ ਕੀਤੀ ਜਾਏਗੀ।

SSA Punjab Master Cadre Recruitment 2020 ਦੇ ਲਈ Eligibility Criteria:

* ਭਰਤੀ ਪ੍ਰਕਿਰਿਆ ਮੁਤਾਬਕ ਅਧਿਆਪਕਾਂ ਦੀਆਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ 45 ਪ੍ਰਤੀਸ਼ਤ ਅੰਕਾਂ ਦੇ ਨਾਲ ਬੀਐਡ ਹੋਣਾ ਜ਼ਰੂਰੀ।

* ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।

* ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਫੀਸ ਵਜੋਂ 1000 ਰੁਪਏ ਤੇ ਰਾਖਵੇਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਫੀਸ ਵਜੋਂ 500 ਰੁਪਏ ਦੇਣੇ ਪੈਣਗੇ।

* ਭਰਤੀ ਪ੍ਰਕਿਰਿਆ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਅਧਾਰ 'ਤੇ ਕੀਤੀ ਜਾਏਗੀ।

* ਅਧਿਆਪਕ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 10300 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।

SA Punjab Master Cadre Recruitment 2020 ਲਈ ਇੰਝ ਕਰੋ ਅਪਲਾਈ:

* ਅਧਿਆਪਕ ਅਸਾਮੀਆਂ ਲਈ ਬਿਨੈ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।

* ਵੈਬਸਾਈਟ ਦੇ ਮੁੱਖ ਪੰਨੇ 'ਤੇ ਦਿਖਾਈ ਦੇਣ ਵਾਲੇ ਐਸਏ ਪੰਜਾਬ ਮਾਸਟਰ ਕਾਡਰ ਭਰਤੀ 2020 ਲਿੰਕ 'ਤੇ ਕਲਿੱਕ ਕਰੋ।

* SA ਪੰਜਾਬ ਮਾਸਟਰ ਕਾਡਰ ਭਰਤੀ 2020 ਲਿੰਕ 'ਤੇ ਕਲਿਕ ਕਰਨ ਨਾਲ, ਇੱਕ ਨਵਾਂ ਪੇਜ ਖੁੱਲੇਗਾ।

* ਨਵੇਂ ਪੇਜ ਉੱਤੇ ਬੇਨਤੀ ਕੀਤੀ ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਸਬਮਿਟ ਬਟਨ ਤੇ ਕਲਿਕ ਕਰੋ।

* ਰਜਿਸਟਰੀਕਰਣ ਦੀ ਪ੍ਰਕਿਰਿਆ ਸਬਮਿਟ ਬਟਨ 'ਤੇ ਕਲਿਕ ਕਰਕੇ ਪੂਰੀ ਕੀਤੀ ਜਾਏਗੀ।

* ਹੋਰ ਜ਼ਰੂਰਤਾਂ ਲਈ ਉਮੀਦਵਾਰ ਆਪਣੇ ਨਾਲ ਰਜਿਸਟ੍ਰੇਸ਼ਨ ਫਾਰਮ ਦਾ ਪ੍ਰਿੰਟਆਉਟ ਰੱਖ ਸਕਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI