ਅੰਮ੍ਰਿਤਸਰ: ਸਰਕਾਰ ਦੀ ਬੇਰੁਖੀ ਦੇ ਵਿਰੋਧ ਵਿੱਚ ਐਸਐਸਏ-ਰਮਸਾ ਅਧਿਆਪਕਾਂ ਨੇ ਅੱਜ ਪੰਜਾਬ ਵਿੱਚ ਕਈ ਥਾਈਂ ਰੋਸ ਮਾਰਚ ਕੱਢੇ ਤੇ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਪੱਕਾ ਕਰਨ ਦੇ ਨਾਲ ਸਹੂਲਤਾਂ ਦੇਣ ਦੀ ਥਾਂ ਉਨ੍ਹਾਂ ਦੀ ਤਨਖ਼ਾਹ ਵਿੱਚ ਕਟੌਤੀ ਕਰ ਰਹੀ ਹੈ।


ਅੰਮ੍ਰਿਤਸਰ ਵਿੱਚ ਹਾਲ ਬਾਜ਼ਾਰ ਤੋਂ ਲੈਕੇ ਜੱਲ੍ਹਿਆਂਵਾਲਾ ਬਾਗ਼ ਤਕ ਰੋਸ ਮਾਰਚ ਕੱਢਿਆ ਗਿਆ। ਮਾਰਚ ਵਿੱਚ ਸ਼ਾਮਲ ਅਧਿਆਪਕਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿੱਖਿਆ ਮੰਤਰੀ ਅਨਪੜ੍ਹ ਹੈ ਤੇ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਤਨਖ਼ਾਹਾਂ ਵਿੱਚ 70 ਫ਼ੀਸਦ ਕਟੌਤੀ ਹੋ ਜਾਣ 'ਤੇ ਕੋਈ ਆਪਣਾ ਘਰ ਕਿਵੇਂ ਚਲਾ ਸਕਦਾ ਹੈ।

ਉੱਧਰ ਹੁਸ਼ਿਆਰਪੁਰ ਵਿੱਚ ਵੀ ਅਧਿਆਪਕਾਂ ਨੇ ਕਾਲੇ ਕੱਪੜੇ, ਕਾਲੀਆਂ ਝੰਡੀਆਂ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਸੈਂਕੜੇ ਅਧਿਆਪਕਾਂ ਨੇ ਮੁੱਖ ਮੰਤਰੀ ਨਾਲ ਬੀਤੀ ਪੰਜ ਨਵੰਬਰ ਵਾਲੀ ਬੈਠਕ ਮੁਲਤਵੀ ਕਰਨ 'ਤੇ ਵੀ ਰੋਸ ਜ਼ਾਹਰ ਕੀਤਾ। ਹੁਸ਼ਿਆਰਪੁਰ ਦੇ ਸਾਰੇ ਬਾਜ਼ਾਰਾਂ ਵਿੱਚ ਅਧਿਆਪਕਾਂ ਨੇ ਇਹ ਰੋਸ ਮਾਰਚ ਕੀਤਾ।

ਅਧਿਆਪਕਾਂ ਨੇ ਐਲਾਨ ਕੀਤਾ ਕਿ ਆਉਣ ਵਾਲੀ 10 ਤਾਰੀਖ਼ ਨੂੰ ਹੁਸ਼ਿਆਰਪੁਰ ਵਿੱਚ ਵੱਡੇ ਪੱਧਰ 'ਤੇ ਮੋਮਬੱਤੀ ਮਾਰਚ ਕੀਤਾ ਜਾਵੇਗਾ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋੜਾ ਦੇ ਘਰ ਦਾ ਘਿਰਾਓ ਵੀ ਕੀਤਾ ਜਾਵੇਗਾ।

Education Loan Information:

Calculate Education Loan EMI