ਨਵੀਂ ਦਿੱਲੀ: ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ), ਇੰਡੋ ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ), ਹਥਿਆਰਬੰਦ ਸੀਮਾ ਬੱਲ (ਐਸਐਸਬੀ), ਸਕੱਤਰੇਤ ਸੁਰੱਖਿਆ ਬਲ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਦੀ ਭਰਤੀ ਯੋਜਨਾ ਤੇ ਗ੍ਰਹਿ ਮੰਤਰਾਲੇ ਤੇ ਸਟਾਫ ਚੋਣ ਕਮਿਸ਼ਨ ਦਰਮਿਆਨ ਹੋਏ ਸਮਝੌਤੇ ਦੇ ਮੈਮੋਰੰਡਮ ਅਨੁਸਾਰ ਅਸਮ ਰਾਈਫਲਜ਼ (ਏਆਰ) ਵਿੱਚ (ਐਸਐਸਐਫ) ਤੇ ਰਾਈਫਲਮੈਨ (ਜਨਰਲ ਡਿਊਟੀ) ਇਹ ਭਰਤੀ ਹੋਵੇਗੀ।

ਸਟਾਫ ਸਿਲੈਕਸ਼ਨ ਕਮਿਸ਼ਨ ਨੇ 25,271 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਕਾਂਸਟੇਬਲ ਦੇ ਅਹੁਦੇ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਅਰੰਭ ਹੋ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆੱਨਲਾਈਨ ਵੈਬਸਾਈਟ ssc.nic.in 'ਤੇ ਜਾ ਕੇ ਔਨਲਾਈਨ ਅਰਜ਼ੀ ਦੇ ਸਕਦੇ ਹਨ। ਬਿਨੈ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਅਗਸਤ 2021 ਹੈ।

ਉਮੀਦਵਾਰਾਂ ਵੱਲੋਂ 02.09.2021 ਤੱਕ ਆਨਲਾਈਨ ਫੀਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਭਾਵੇਂ, ਉਹ ਉਮੀਦਵਾਰ ਜੋ ਐਸਬੀਆਈ ਦੇ ਚਲਾਨ ਦੁਆਰਾ ਨਕਦ ਭੁਗਤਾਨ ਕਰਨਾ ਚਾਹੁੰਦੇ ਹਨ, ਉਹ ਬੈਂਕ ਦੇ ਕੰਮਕਾਜੀ ਘੰਟਿਆਂ ਅੰਦਰ ਐਸਬੀਆਈ ਦੀਆਂ ਸ਼ਾਖਾਵਾਂ 'ਤੇ 07.09.2021 ਤੱਕ ਨਕਦ ਭੁਗਤਾਨ ਕਰ ਸਕਦੇ ਹਨ।

ਆਸਾਮੀਆਂ
·        ਬੀਐਸਐਫ: 7545
·        ਸੀਆਈਐਸਐਫ: 8464
·        ਐਸਐਸਬੀ: 3806
·        ਆਈ ਟੀ ਬੀ ਪੀ: 1431
·        ਅਸਾਮ ਰਾਈਫਲਜ਼: 3785
·        ਐਸਐਸਐਫ: 240

ਯੋਗਤਾ
ਸਟਾਫ ਸਿਲੈਕਸ਼ਨ ਕਮਿਸ਼ਨ ਦੇ ਸੀਏਪੀਐਫ ਜੀਡੀ ਕਾਂਸਟੇਬਲ (CAPF GD Constable) ਦੇ ਅਹੁਦੇ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਲਈ 10 ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ ਦੀ ਹੱਦ
ਉਹ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੈ, ਅਪਲਾਈ ਕਰ ਸਕਦੇ ਹਨ।

ਤਨਖਾਹ
ਚੋਣ ਤੋਂ ਬਾਅਦ ਉਮੀਦਵਾਰਾਂ ਨੂੰ 21,700 ਰੁਪਏ ਤੋਂ ਲੈ ਕੇ 69,100 ਰੁਪਏ ਤਨਖਾਹ ਮਿਲੇਗੀ।

ਕਿੱਥੇ ਅਪਲਾਈ ਕਰੀਏ?
ਸਟਾਫ ਚੋਣ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ssc.nic.in 'ਤੇ ਜਾ ਕੇ ਔਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।


 



 


Education Loan Information:

Calculate Education Loan EMI