ਨਵੀਂ ਦਿੱਲੀ: ਸਾਇੰਸ, ਕਾਮਰਸ ਜਾਂ ਆਰਟਸ ਬਹੁਤੇ ਵਿਦਿਆਰਥੀਆਂ ਦਾ ਇੱਕੋ ਭੰਬਲਭੂਸਾ ਰਹਿੰਦਾ ਹੈ ਕਿ 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਨ੍ਹਾਂ ’ਚੋਂ ਕਿਹੜੀ ਸਟ੍ਰੀਮ ਦੀ ਚੋਣ ਕਰਨੀ ਹੈ। ਕੁਝ ਵਿਦਿਆਰਥੀ ਇਸ ਬਾਰੇ ਬਹੁਤ ਸਪਸ਼ਟ ਹਨ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੀ ਚਾਹੁੰਦੇ ਹਨ ਪਰ ਬਹੁਤ ਸਾਰੇ ਅਜਿਹੇ ਵਿਦਿਆਰਥੀ ਵੀ ਹਨ ਜੋ 10ਵੀਂ ਜਮਾਤ ਤੋਂ ਬਾਅਦ ਆਪਣੇ ਕਰੀਅਰ ਦੀ ਚੋਣ ਕਰਦਿਆਂ ਉਲਝਣ ਵਿੱਚ ਰਹਿੰਦੇ ਹਨ। ਸਹੀ ਮਾਰਗ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ। ਖੈਰ ਅੱਜ-ਕੱਲ੍ਹ ਹਰ ਖੇਤਰ ਵਿੱਚ ਬਹੁਤ ਸਾਰੇ ਮੌਕੇ ਹਨ ਪਰ ਹਮੇਸ਼ਾ ਆਪਣੀ ਦਿਲਚਸਪੀ ਅਨੁਸਾਰ ਕੋਰਸ ਜਾਂ ਸਟ੍ਰੀਮ ਦੀ ਚੋਣ ਕਰੋ।

ਆਓ ਜਾਣੀਏ ਕਿ 10ਵੀਂ ਪਾਸ ਕਰਨ ਤੋਂ ਬਾਅਦ ਕਰੀਅਰ ਦੇ ਚੋਟੀ ਦੇ ਕਿਹੜੇ ਵਿਕਲਪ ਹੋ ਸਕਦੇ ਹਨ:

1-ਸਾਇੰਸ
ਸਾਇੰਸ ਭਾਵ ਵਿਗਿਆਨ ਕਰੀਅਰ ਦੇ ਬਹੁਤ ਸਾਰੇ ਵਿਕਲਪ ਪੇਸ਼ ਕਰਦਾ ਹੈ ਜਿਵੇਂ ਇੰਜਨੀਅਰਿੰਗ, ਮੈਡੀਕਲ ਤੇ ਖੋਜ ਭੂਮਿਕਾਵਾਂ। ਇਹ ਮਾਪਿਆਂ ਤੇ ਵਿਦਿਆਰਥੀਆਂ ਲਈ ਕਰੀਅਰ ਦਾ ਸਭ ਤੋਂ ਪਸੰਦੀਦਾ ਵਿਕਲਪ ਹੈ। ਵਿਗਿਆਨ ਦੀ ਧਾਰਾ ਨੂੰ ਚੁਣਨ ਦਾ ਇੱਕ ਵਿਸ਼ੇਸ਼ ਲਾਭ ਇਹ ਹੈ ਕਿ 12ਵੀਂ ਕਲਾਸ ਤੋਂ ਬਾਅਦ ਤੁਸੀਂ ਸਾਇੰਸ ਤੋਂ ਕਾਮੱਰਸ ਜਾਂ ਸਾਇੰਸ ਤੋਂ ਆਰਟਸ ਸਟ੍ਰੀਮ ਵਿੱਚ ਜਾ ਸਕਦੇ ਹੋ।

12ਵੀਂ ਕਲਾਸ ਤੋਂ ਬਾਅਦ ਸਾਇੰਸ ਸਟ੍ਰੀਮ ਲਈ ਕਰੀਅਰ ਦੇ ਬਹੁਤ ਸਾਰੇ ਵਿਕਲਪ ਉਪਲਬਧ ਹਨ। ਫ਼ਿਜ਼ਿਕਸ ਭਾਵ ਭੌਤਿਕ ਵਿਗਿਆਨ, ਕੈਮਿਸਟ੍ਰੀ ਭਾਵ ਰਸਾਇਣ ਵਿਗਿਆਨ, ਮੈਥੇਮੈਟਿਕਸ ਭਾਵ ਗਣਿਤ, ਬਾਇਓਲੌਜੀ ਭਾਵ ਜੀਵ ਵਿਗਿਆਨ – ਸਾਇੰਸ ਦੀ ਸਟ੍ਰੀਮ ਵਿੱਚ ਪ੍ਰਮੁੱਖ ਵਿਸ਼ੇ ਹਨ।

ਸਾਇੰਸ ਦੇ ਵਿਦਿਆਰਥੀਆਂ ਲਈ ਕਰੀਅਰ ਵਿਕਲਪ
·        B.Tech/BE,
·        ਬੈਚਲਰ ਆਫ਼ ਮੈਡੀਸਨ ਤੇ ਬੈਚਲਰ ਆਫ਼ ਸਰਜਰੀ (ਐਮਬੀਬੀਐਸ)
·        ਬੈਚਲਰ ਆਫ਼ ਫਾਰਮੇਸੀ
·        ਬੈਚਲਰ ਆਫ਼ ਮੈਡੀਕਲ ਲੈਬ ਟੈਕਨੋਲੋਜੀ
·        ਬੀਐਸਸੀ ਹੋਮ ਸਾਇੰਸ/ਫੋਰੈਂਸਿਕ ਸਾਇੰਸ

2- ਵਣਜ
ਸਾਇੰਸ ਤੋਂ ਬਾਅਦ ਕਾਮਰਸ ਦੂਜਾ ਸਭ ਤੋਂ ਪ੍ਰਸਿੱਧ ਕਰੀਅਰ ਵਿਕਲਪ ਹੈ। ਵਪਾਰ ਲਈ ਕਾਮੱਰਸ ਵਧੀਆ ਹੈ। ਜੇ ਤੁਸੀਂ ਨੰਬਰ, ਫ਼ਾਈਨਾਂਸ ਤੇ ਇਕਨੌਮਿਕਸ ਨੂੰ ਪਸੰਦ ਕਰਦੇ ਹੋ, ਤਾਂ ਕਾਮੱਰਸ ਤੁਹਾਡੇ ਲਈ ਹੈ। ਇਹ ਕਈ ਤਰ੍ਹਾਂ ਦੇ ਕਰੀਅਰ–ਵਿਕਲਪ ਪੇਸ਼ ਕਰਦਾ ਹੈ – ਜਿਵੇਂ ਕਿ ਚਾਰਟਰਡ ਅਕਾਉਂਟੈਂਟ, ਐਮਬੀਏ, ਬੈਂਕਿੰਗ ਖੇਤਰਾਂ ਵਿੱਚ ਨਿਵੇਸ਼। ਤੁਹਾਨੂੰ ਅਕਾਉਂਟੈਂਸੀ, ਵਿੱਤ ਤੇ ਅਰਥਸ਼ਾਸਤਰ ਬਾਰੇ ਗਿਆਨ ਹੋਣਾ ਚਾਹੀਦਾ ਹੈ।

ਕਾਮਰਸ ਦੇ ਵਿਦਿਆਰਥੀਆਂ ਲਈ ਕਰੀਅਰ ਵਿਕਲਪ
·        ਚਾਰਟਰਡ ਅਕਾਉਂਟੈਂਟ
·        ਵਪਾਰ ਪ੍ਰਬੰਧਨ
·        ਇਸ਼ਤਿਹਾਰਬਾਜ਼ੀ ਤੇ ਵਿਕਰੀ ਪ੍ਰਬੰਧਨ
·        ਡਿਜੀਟਲ ਮਾਰਕੀਟਿੰਗ
·        ਮਨੁੱਖੀ ਸਰੋਤ ਤੇ ਵਿਕਾਸ

3. ਆਰਟਸ /ਹਿਊਮੈਨਿਟੀਜ਼

ਆਰਟਸ/ਹਿਊਮੈਨਿਟੀਜ਼ ਸਟ੍ਰੀਮ ਉਨ੍ਹਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਅਕਾਦਮਿਕ ਰਿਸਰਚ ਵਿੱਚ ਦਿਲਚਸਪੀ ਹੁੰਦੀ ਹੈ। ਜੇ ਤੁਸੀਂ ਕ੍ਰੀਈਟੇਵ ਭਾਵ ਸਿਰਜਣਾਤਮਕ ਹੋ ਤੇ ਮਨੁੱਖਤਾ ਦੀਆਂ ਡੂੰਘਾਈਆਂ ਵਿੱਚ ਡੂੰਘਾਈ ਲਿਆਉਣਾ ਚਾਹੁੰਦੇ ਹੋ, ਤਾਂ ਆਰਟਸ ਸਟ੍ਰੀਮ ਤੁਹਾਡੇ ਲਈ ਹੈ। ਇਤਿਹਾਸ, ਰਾਜਨੀਤੀ ਸ਼ਾਸਤਰ, ਭੂਗੋਲ ਆਦਿ ਆਰਟਸ ਦੇ ਵਿਦਿਆਰਥੀਆਂ ਲਈ ਮੁੱਖ ਵਿਸ਼ੇ ਹਨ। ਆਰਟਸ ਸਟ੍ਰੀਮ ਵਿੱਚ ਵੀ ਹੁਣ ਬਹੁਤ ਸਾਰੇ ਕਰੀਅਰ ਹਨ।

ਆਰਟਸ ਦੇ ਵਿਦਿਆਰਥੀਆਂ ਲਈ ਕਰੀਅਰ ਵਿਕਲਪ
·        ਉਤਪਾਦ ਡਿਜ਼ਾਈਨਿੰਗ
·        ਮੀਡੀਆ/ਪੱਤਰਕਾਰੀ
·        ਫੈਸ਼ਨ ਟੈਕਨੋਲੋਜੀ
·        ਵੀਡੀਓ ਬਣਾਉਣਾ ਤੇ ਸੰਪਾਦਿਤ ਕਰਨਾ
·        ਐਚਆਰ ਟ੍ਰੇਨਿੰਗ, ਸਕੂਲ ਟੀਚਿੰਗ ਆਦਿ

4- ਆਈਟੀਆਈ (ਉਦਯੋਗਿਕ ਸਿਖਲਾਈ ਸੰਸਥਾ)
ਆਈਟੀਆਈ (ਉਦਯੋਗਿਕ ਸਿਖਲਾਈ ਸੰਸਥਾਵਾਂ) ਸਿਖਲਾਈ ਕੇਂਦਰ ਹਨ, ਜੋ ਸਕੂਲ ਨੂੰ ਪੂਰਾ ਕਰਨ ਤੋਂ ਤੁਰੰਤ ਬਾਅਦ ਨੌਕਰੀ ਲੱਭਣ ਵਾਲਿਆਂ ਨੂੰ ਕੋਰਸ ਪ੍ਰਦਾਨ ਕਰਦੇ ਹਨ। ਆਈਟੀਆਈ ਕੋਰਸ ਉਹਨਾਂ ਵਿਦਿਆਰਥੀਆਂ ਲਈ ਬਹੁਤ ਵਧੀਆ ਮੌਕੇ ਹੁੰਦੇ ਹਨ ਜੋ ਕਿਸੇ ਵੀ ਤਕਨੀਕੀ ਕੋਰਸ ਨੂੰ ਘੱਟ ਸਮੇਂ ਵਿੱਚ ਪੂਰਾ ਕਰਨਾ ਚਾਹੁੰਦੇ ਹਨ। ਆਈਟੀਆਈ ਵਿੱਚ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਉਦਯੋਗਿਕ ਹੁਨਰਾਂ ਵਿੱਚ ਸਿਖਿਅਤ ਹੋ ਜਾਂਦੇ ਹਨ ਤੇ ਉਸੇ ਖੇਤਰ ਵਿੱਚ ਕੰਮ ਕਰਕੇ ਚੰਗੀ ਕਮਾਈ ਕਰ ਸਕਦੇ ਹਨ।

ਆਈਟੀਆਈ ਤੋਂ ਬਾਅਦ ਕਰੀਅਰ ਦੇ ਵਿਕਲਪ
·        ਜਨਤਕ ਖੇਤਰ ਵਿਚ ਨੌਕਰੀ ਦੇ ਮੌਕੇ ਜਿਵੇਂ ਪੀਡਬਲਯੂਡੀ ਤੇ ਹੋਰ
·        ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ
·        ਸਵੈ-ਰੁਜ਼ਗਾਰ
·        ਵਿਦੇਸ਼ਾਂ ਵਿੱਚ ਨੌਕਰੀਆਂ

5- ਪੌਲੀਟੈਕਨਿਕ ਕੋਰਸ
10ਵੀਂ ਤੋਂ ਬਾਅਦ ਵਿਦਿਆਰਥੀ ਪੌਲੀਟੈਕਨਿਕ ਕੋਰਸਾਂ ਜਿਵੇਂ ਮਕੈਨੀਕਲ, ਸਿਵਲ, ਕੈਮੀਕਲ, ਕੰਪਿਊਟਰ, ਆਟੋਮੋਬਾਈਲ ’ਚ ਜਾ ਸਕਦੇ ਹਨ। ਇਹ ਕਾਲਜ 3 ਸਾਲ, 2 ਸਾਲ ਤੇ 1 ਸਾਲ ਦੇ ਡਿਪਲੋਮਾ ਕੋਰਸ ਪੇਸ਼ ਕਰਦੇ ਹਨ। 10ਵੀਂ ਤੋਂ ਬਾਅਦ ਘੱਟ ਕੀਮਤ ਵਿਚ ਨੌਕਰੀ, ਘੱਟ ਸਮੇਂ ਵਿਚ ਡਿਪਲੋਮਾ ਕੋਰਸ ਦੇ ਫਾਇਦੇ ਹਨ।

ਪੌਲੀਟੈਕਨਿਕ ਕੋਰਸ ਤੋਂ ਬਾਅਦ ਕਰੀਅਰ ਦੇ ਵਿਕਲਪ
·        ਨਿੱਜੀ ਖੇਤਰ ਦੀਆਂ ਨੌਕਰੀਆਂ
·        ਸਰਕਾਰੀ ਖੇਤਰ ਦੀਆਂ ਨੌਕਰੀਆਂ
·        ਹਾਇਰ ਸਟੱਡੀਜ਼
·        ਸਵੈ-ਰੁਜ਼ਗਾਰ

5 ਕਾਰੋਬਾਰ
ਕਰੀਅਰ ਦੀ ਚੋਣ ਕਰਨਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਣ ਫੈਸਲਾ ਹੈ। ਸਹੀ ਸਮੇਂ ਉੱਤੇ ਸਹੀ ਫੈਸਲਾ ਘੱਟ ਸਮੇਂ ਵਿੱਚ ਸਫਲਤਾ ਦੀ ਪੌੜੀ ਚੜ੍ਹਨ ਵਿੱਚ ਸਹਾਇਤਾ ਕਰਦਾ ਹੈ। ਇਸ ਲਈ ਇੱਕ ਵਿਦਿਆਰਥੀ ਲਈ ਆਪਣੀ ਕੁਸ਼ਲਤਾ, ਦਿਲਚਸਪੀ ਤੇ ਯੋਗਤਾਵਾਂ ਦੇ ਅਨੁਸਾਰ ਖੇਤਰ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ।

 

 

 

Education Loan Information:

Calculate Education Loan EMI