ਵਿਦਿਆਰਥੀਆਂ 'ਚ ਅੱਜਕਲ੍ਹ ਵਿਦੇਸ਼ 'ਚ ਪੜ੍ਹਾਈ ਕਰਨ ਦਾ ਜ਼ਿਆਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਉਸ ਬਾਰੇ ਪਹਿਲਾਂ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇੱਕ ਆਪਸ਼ਨ ਇਹ ਹੈ ਕਿ ਤੁਸੀਂ 12ਵੀਂ ਤੋਂ ਬਾਅਦ ਆਈਲੈਟਸ ਕਰਕੇ ਵਿਦੇਸ਼ ਪੜ੍ਹਨ ਜਾ ਸਕਦੇ ਹੋ।


ਹਰ ਦੇਸ਼ ਦੀ ਆਈਲੈਟਸ ਬੈਂਡ ਦੀ ਮੰਗ ਵੱਖ-ਵੱਖ ਹੈ। ਸੋ ਤੁਸੀਂ ਜਿਸ ਦੇਸ਼ 'ਚ ਜਾਣਾ ਚਾਹੁੰਦੇ ਹੋ, ਉਸ ਬਾਬਤ ਹਰ ਤਰ੍ਹਾਂ ਦੀ ਜਾਣਕਾਰੀ ਲਓ। ਆਈਲੈਟਸ ਦੀ ਤਿਆਰੀ ਕਰੋ। ਜੇਕਰ ਤੁਸੀਂ ਮਿੱਥਿਆ ਹੀ ਹੈ ਕਿ 12ਵੀਂ ਤੋਂ ਬਾਅਦ ਅਗਲੇਰੀ ਪੜ੍ਹਾਈ ਵਿਦੇਸ਼ 'ਚ ਹੀ ਕਰਨੀ ਹੈ ਤਾਂ ਸਮੇਂ 'ਤੇ ਹੀ ਆਪਣੀ ਆਈਲੈਟਸ ਕੋਚਿੰਗ ਲੈ ਲਓ ਤਾਂ ਜੋ ਤੁਹਾਡਾ ਸਾਲ ਖਰਾਬ ਨਾ ਹੋਵੇ।


ਤੁਸੀਂ ਆਪਣੇ 12ਵੀਂ ਜਮਾਤ ਦੇ ਵਿਸ਼ਿਆਂ ਦੇ ਆਧਾਰ 'ਤੇ ਅਗਲੇਰਾ ਕੋਰਸ ਜਾਂ ਸਬੰਧਤ ਪੜ੍ਹਾਈ ਚੁਣ ਸਕਦੇ ਹੋ। ਤੁਹਾਡੇ ਕੋਲ ਡਿਗਰੀ, ਡਿਪਲੋਮਾ ਦੀ ਆਪਸ਼ਨ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਅਗਲੇਰੀ ਪੜ੍ਹਾਈ ਵਿਦੇਸ਼ 'ਚ ਕਰ ਸਕਦੇ ਹੋ।


ਕਿਸਾਨਾਂ ਨਾਲ ਧਰਨਿਆਂ 'ਚ ਡਟੇ ਪੰਜਾਬੀ ਕਲਾਕਾਰ


ਗ੍ਰੈਜੂਏਸ਼ਨ ਤੋਂ ਬਾਅਦ ਕਈ ਦੇਸ਼ਾਂ ਦੀ ਆਈਲੈਟਸ ਬੈਂਡ ਦੀ ਮੰਗ ਜ਼ਿਆਦਾ ਹੁੰਦੀ ਹੈ। ਪੜ੍ਹਾਈ ਜਾਂ ਕੋਰਸ ਦੀ ਗੱਲ ਕਰੀਏ ਤਾਂ ਤੁਸੀਂ ਆਪਣੀ ਦਿਲਚਸਪੀ ਦੇ ਹਿਸਾਬ ਨਾਲ ਡਿਗਰੀ ਜਾਂ ਡਿਪਲੋਮਾ ਲੈ ਸਕਦੇ ਹੋ।


ਬਿਹਤਰ ਹੈ ਤੁਸੀਂ ਜਿਸ ਵਿਸ਼ੇ 'ਚ ਗ੍ਰੈਜੂਏਸ਼ਨ ਕੀਤੀ ਹੈ ਉਸੇ ਵਿਸ਼ੇ ਦਾ ਕੋਰਸ ਅੱਗੇ ਚੁਣੋ। ਕਿਉਂਕਿ ਇਸ ਤਰ੍ਹਾਂ ਨਾਲ ਵੀਜ਼ਾ ਰੱਦ ਹੋਣ ਦਾ ਮੌਕਾ ਘਟ ਜਾਂਦਾ ਹੈ। ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ ਵਿਦੇਸ਼ ਪਹੁੰਚ ਕੇ ਆਪਣਾ ਕੋਰਸ ਬਦਲ ਸਕਦੇ ਹੋ।


ਕਿਸਾਨਾਂ ਨੇ ਛੇੜਿਆ ਵੱਡਾ ਅੰਦੋਲਨ, ਇਸ ਤਰ੍ਹਾਂ ਮਿਲ ਰਿਹਾ 'ਪੰਜਾਬ ਬੰਦ' ਨੂੰ ਹੁੰਗਾਰਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Education Loan Information:

Calculate Education Loan EMI