ਚੰਡੀਗੜ੍ਹ: ਕੋਰੋਨਾ ਨੇ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਰੁਝਾਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅੰਤਰਰਾਸ਼ਟਰੀ ਉਡਾਣਾਂ ਦੇ ਬੰਦ ਹੋਣ, ਵੀਜ਼ਾ ਪ੍ਰਕ੍ਰਿਆ ਠੱਪ ਹੋਣ ਕਾਰਨ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਨਹੀਂ ਜਾ ਸਕੇ। ਵਿਦੇਸ਼ ਮੰਤਰਾਲੇ ਦੀ ਰਿਪੋਰਟ ਮੁਤਾਬਕ, 2020 ਵਿੱਚ ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ 55 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।


ਇਸ ਦੇ ਨਾਲ ਹੀ ਸਾਹਮਣੇ ਆਏ ਅੰਕੜੇ ਦੱਸਦੇ ਹਨ ਕਿ ਸਾਲ 2019 ਵਿੱਚ ਜਿੱਥੇ ਭਾਰਤ ਤੋਂ 5 ਲੱਖ 88 ਹਜ਼ਾਰ 931 ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ, ਉੱਥੇ ਹੀ 2020 ਵਿੱਚ ਸਿਰਫ 2 ਲੱਖ 61 ਹਜ਼ਾਰ 406 ਵਿਦਿਆਰਥੀ ਹੀ ਵਿਦੇਸ਼ਾਂ 'ਚ ਪੜ੍ਹਾਈ ਕਰਨ ਜਾ ਸਕੇ। ਇਸ ਦਾ ਮੁੱਖ ਕਾਰਨ ਕੋਰੋਨਾ ਮਹਾਂਮਾਰੀ ਸੀ।


ਇਸ ਬਾਰੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ 2019 ਵਿੱਚ ਸੂਬੇ ਦੇ 73 ਹਜ਼ਾਰ 574 ਬੱਚੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਤੇ ਦੇਸ਼ ਭਰ ਵਿੱਚ ਪੰਜਾਬ ਸਿਖਰ 'ਤੇ ਸੀ, ਪਰ 2020 ਵਿੱਚ ਪੰਜਾਬ ਦੂਜੇ ਸਥਾਨ 'ਤੇ ਖਿਸਕ ਗਏ। ਕੋਰੋਨਾ ਦੀਆਂ ਪਾਬੰਦੀਆਂ ਕਾਰਨ ਸਿਰਫ 33 ਹਜ਼ਾਰ 412 ਵਿਦਿਆਰਥੀ ਹੀ ਵਿਦੇਸ਼ ਜਾ ਸਕੇ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਸਤੰਬਰ ਤੋਂ ਹਾਲਾਤ ਸੁਧਰ ਜਾਣਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ 'ਵਿਦੇਸ਼ੀ ਅਧਿਐਨ' ਦਾ ਰੁਝਾਨ ਇੱਕ ਵਾਰ ਫਿਰ ਤੇਜ਼ੀ ਫੜ ਲਵੇਗਾ।


ਉਧਰ 2019 ਅਤੇ 2020 ਦੇ ਅੰਕੜਿਆਂ ਮੁਤਾਬਕ ਪੰਜਾਬ ਤੋਂ 1 ਲੱਖ 6986 ਬੱਚੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਸੀ। ਇਸ ਸਮੇਂ ਪੰਜਾਬ ਦੇ ਵਿਦਿਆਰਥੀ ਦੁਬਈ ਤੋਂ ਮੈਕਸੀਕੋ ਰਾਹੀਂ ਕੈਨੇਡਾ ਪਹੁੰਚ ਰਹੇ ਹਨ ਕਿਉਂਕਿ ਕੈਨੇਡਾ ਨੇ ਕੋਰੋਨਾ ਕਰਕੇ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੋਈ ਹੈ।


ਭਾਰਤ ਵਿੱਚ ਵਿਦੇਸ਼ੀ ਅਧਿਐਨਾਂ ਲਈ ਮੋਹਰੀ ਸਲਾਹਕਾਰ ਲੀਵਰੇਜ ਐਜੂਕੇਸ਼ਨ ਦੀ ਇੱਕ ਸਰਵੇਖਣ ਰਿਪੋਰਟ ਮੁਤਾਬਕ, 2020 ਦੇ ਮੁਕਾਬਲੇ ਇਸ ਸਾਲ 94% ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਨ ਲਈ ਬਹੁਤ ਉਤਸੁਕ ਹਨ। ਇਹ ਅਧਿਐਨ ਅਜਿਹੇ ਸਮੇਂ ਆਇਆ ਹੈ ਜਦੋਂ ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਵਿੱਚ 55 ਫੀਸਦੀ ਦੀ ਗਿਰਾਵਟ ਆਈ ਹੈ।


ਇਹ ਵੀ ਪੜ੍ਹੋ: Attack in New Zealand: ਨਿਊਜ਼ੀਲੈਂਡ 'ਚ 'ਅੱਤਵਾਦੀ' ਹਮਲਾ! ISIS ਦੇ ਅੱਤਵਾਦੀ ਨੇ ਸੁਪਰ ਮਾਰਕੀਟ 'ਚ ਲੋਕਾਂ ਨੂੰ ਮਾਰਿਆ ਚਾਕੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI