ਇਸ ਦੌਰਾਨ ਸਿਲੇਬਸ ਨੂੰ ਵੱਧ ਤੋਂ ਵੱਧ 30% ਘੱਟ ਕੀਤਾ ਗਿਆ ਹੈ। ਇਹ ਘਟਿਆ ਸਿਲੇਬਸ ਬੋਰਡ ਦੀਆਂ ਪ੍ਰੀਖਿਆਵਾਂ ਅਤੇ ਅੰਦਰੂਨੀ ਮੁਲਾਂਕਣ ਲਈ ਨਿਰਧਾਰਤ ਕੀਤੇ ਵਿਸ਼ਿਆਂ ਦਾ ਹਿੱਸਾ ਨਹੀਂ ਹੋਵੇਗਾ।ਸਕੂਲ ਮੁਖੀ ਅਤੇ ਅਧਿਆਪਕ ਵੱਖ ਵੱਖ ਵਿਸ਼ਿਆਂ ਦੇ ਆਯੋਜਨ ਲਈ ਵਿਦਿਆਰਥੀਆਂ ਦੇ ਘਟਾਏ ਗਏ ਸਿਲੇਬਸ ਦੀ ਵਿਆਖਿਆ ਕਰਨਾ ਵੀ ਯਕੀਨੀ ਬਣਾਉਣਗੇ।
ਇਸ ਸਬੰਧ ਵਿੱਚ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਸੀਬੀਐਸਈ ਦੇ ਸਿਲੇਬਸ ਨੂੰ 30 ਪ੍ਰਤੀਸ਼ਤ ਘਟਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਲਈ ਮੈਂ ਕੁਝ ਹਫ਼ਤੇ ਪਹਿਲਾਂ ਸਿਲੇਬਸ (#SyllabusForStudents2020)ਨੂੰ ਘਟਾਉਣ ਬਾਰੇ ਕਈ ਵਿਦਵਾਨਾਂ ਤੋਂ ਸੁਝਾਅ ਮੰਗੇ ਸਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਢੇਡ ਹਜ਼ਾਰ ਤੋਂ ਵੱਧ ਸੁਝਾਅ ਮਿਲੇ ਹਨ। ਤੁਹਾਡੇ ਜਵਾਬ ਲਈ ਧੰਨਵਾਦ।
Education Loan Information:
Calculate Education Loan EMI