ਬੇਸ਼ੱਕ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਦੇ ਭਰੋਸੇ ਮਰਗੋਂ ਅੱਜ ਦਾ ਐਕਸ਼ਨ ਮੁਲਤਵੀ ਕਰ ਦਿੱਤਾ ਸੀ ਪਰ ਅਧਿਆਪਕ ਲੀਡਰ ਦੀਦਾਰ ਮੁੱਦਕੀ ਤੇ ਅੰਮ੍ਰਿਤਪਾਲ ਸਿੱਧੂ ਨੇ ਸਰਕਾਰ ਉੱਪਰ ਕੋਈ ਭਰੋਸਾ ਨਾ ਹੋਣ ਦਾ ਇਲਜ਼ਾਮ ਲਾਉਂਦਿਆਂ ਅੱਜ ਰੈਲੀ ਕੀਤੀ। ਅਧਿਆਪਕ ਲੀਡਰਾਂ ਨੇ ਇਸਜ਼ਾਮ ਲਾਇਆ ਕਿ ਅਜਿਹੇ ਭਰੋਸੇ ਸਰਕਾਰਾਂ ਕਈ ਸਾਲਾਂ ਤੋਂ ਦਿੰਦਿਆਂ ਆ ਰਹੀਆਂ ਹਨ। ਇਸ ਲਈ ਸਰਕਾਰ ਨੂੰ ਉਨ੍ਹਾਂ ਦੀਆਂ ਹੱਕਾਂ ਮੰਗਾਂ ਬਾਰੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲ਼ਬਾਤ ਜਾਰੀ ਰਹੇਗੀ ਪਰ ਨਾਲ ਹੀ ਸੰਘਰਸ਼ ਦਾ ਰਾਹ ਨਹੀਂ ਛੱਡਾਂਗੇ। ਇਸ ਮੌਕੇ ਉਨ੍ਹਾਂ ਦਾ ਸਾਥ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਗਿਆ ਹੈ। ਪਟਿਆਲਾ ਪ੍ਰਸ਼ਾਸਨ ਵੱਲੋਂ ਇਸ ਧਰਨੇ ਨੂੰ ਪਟਿਆਲਾ ਵੱਲ ਵਧਣ ਤੋਂ ਰੋਕਣ ਲਈ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਵੀ ਲਾਏ ਗਏ। ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀਆਂ ਕੁਲ 26 ਜਥੇਬੰਦੀਆਂ 'ਚੋਂ ਬੀਤੀ ਰਾਤ ਸਿੱਖਿਆ ਮੰਤਰੀ ਦੇ ਦਖ਼ਲ ਨਾਲ 24 ਜਥੇਬੰਦੀਆਂ ਵੱਲੋਂ ਧਰਨਾ ਸਮਾਪਤ ਕਰ ਲਿਆ ਸੀ।
Education Loan Information:
Calculate Education Loan EMI