ਚੰਡੀਗੜ੍ਹ: ਇੰਟਰਨੈੱਟ 'ਤੇ ਕਈ ਵਾਰ ਅਜਿਹੀਆਂ ਚੀਜ਼ਾਂ ਵਾਇਰਲ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਉਂਦੇ।ਇੱਕ ਮਾਮਲਾ ਕਾਫੀ ਵਾਇਰਲ ਹੋ ਰਿਹਾ ਹੈ ਜਿੱਥੇ ਵਿਦਿਆਰਥੀ ਨੇ ਆਪਣੀ ਆਂਸਰ ਸ਼ੀਟ ਵਿੱਚ ਅਜਿਹੀਆਂ ਗੱਲਾਂ ਲਿਖੀਆਂ ਹਨ ਜਿਸ ਨੂੰ ਪੜ੍ਹ ਕਿ ਤੁਹਾਡਾ ਵੀ ਸਿਰ ਚੱਕਰਾ ਜਾਏਗਾ।ਤੁਸੀਂ ਇਸ ਵਿਦਿਆਰਥੀ ਦਾ ਉੱਤਰ ਪੜ੍ਹ ਕਿ ਆਪਣੇ ਹਾਸੇ ਨੂੰ ਰੋਕ ਨਹੀਂ ਪਾਓਗੇ।
ਦਰਅਸਲ, ਵਿਦਿਆਰਥੀ ਮੂਲ ਰੂਪ ਨਾਲ ਤਿੰਨ ਕਿਸਮ ਦੇ ਹੁੰਦੇ ਹਨ ਪਹਿਲੇ- ਜੋ ਬਹੁਤ ਜ਼ਿਆਦਾ ਪੜ੍ਹਾਈ ਕਰਦੇ ਹਨ, ਦੂਜੇ ਜੋ ਥੋੜ੍ਹਾ ਘੱਟ ਪੜ੍ਹਦੇ ਹਨ ਪਰ ਪਾਸ ਹੋ ਜਾਂਦੇ ਹਨ, ਫਿਰ ਆਉਂਦੀ ਹੈ ਤੀਸਰੀ ਕਿਸਮ ਜੋ ਕਲਾਸ ਵਿੱਚ ਕੁੱਝ ਵੀ ਧਿਆਨ ਨਾਲ ਨਹੀਂ ਪੜ੍ਹਦੇ। ਅਜਿਹੇ ਤੀਜੀ ਕਿਸਮ ਦੇ ਇੱਕ ਵਿਦਿਆਰਥੀ ਦੀ ਟੈਸਟ ਆਂਸਰ ਸ਼ੀਟ ਇਸ ਸਮੇਂ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਜੇਕਰ ਤੁਸੀਂ ਇਹ ਕਾਪੀ ਦੇਖੀ ਹੈ, ਤਾਂ ਤੁਹਾਨੂੰ ਵੀ ਹਾਸਾ ਜ਼ਰੂਰ ਆਇਆ ਹੋਵੇਗਾ।
ਵਿਦਿਆਰਥੀ ਨੇ ਆਪਣੀ ਆਂਸਰ ਸ਼ੀਟ ਵਿੱਚ ਅਜਿਹੀਆਂ ਗੱਲਾਂ ਲਿਖੀਆਂ ਹਨ, ਜੋ ਆਮ ਤੌਰ 'ਤੇ ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ। ਜਦੋਂ ਤੁਸੀਂ ਇਸ ਨੂੰ ਪੜ੍ਹਨਾ ਸ਼ੁਰੂ ਕਰੋਗੇ, ਤਾਂ ਤੁਸੀਂ ਮਹਿਸੂਸ ਕਰੋਗੇ ਕਿ ਸਵਾਲ ਦਾ ਜਵਾਬ ਤਾਂ ਠੀਕ ਹੈ। ਪਰ ਦੋ ਲਾਈਨਾਂ ਤੋਂ ਅੱਗੇ ਵਧਣ ਤੋਂ ਬਾਅਦ ਹੀ, ਤੁਹਾਡਾ ਦਿਮਾਗ ਚੱਕਰਾ ਜਾਵੇਗਾ। ਉੱਤਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਿੱਥੋਂ ਸ਼ੁਰੂ ਹੁੰਦਾ ਹੈ, ਉੱਥੇ ਹੀ ਖ਼ਤਮ।ਪਰ ਇਸ ਅੰਦਰ ਜੋ ਕੁੱਝ ਵੀ ਲਿਖਿਆ ਹੈ ਉਸ ਨੂੰ ਪੜ੍ਹ ਕੇ ਹਾਸਾ ਆਉਣਾ ਬੰਦ ਨਹੀ ਹੁੰਦਾ।
ਭਾਖੜਾ ਨੰਗਲ ਡੈਮ ਤੋਂ ਵਿਸ਼ਵ ਯੁੱਧ ਤੱਕ ਦੀ ਕਹਾਣੀ
ਇਸ ਆਂਸਰ ਸ਼ੀਟ ਨੂੰ ਇੰਸਟਾਗ੍ਰਾਮ 'ਤੇ fun ki life ਨਾਂਅ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਲੱਗਦਾ ਹੈ ਕਿ ਭਾਖੜਾ ਨੰਗਲ ਪ੍ਰਾਜੈਕਟ ਬਾਰੇ ਸਵਾਲ ਪੁੱਛਿਆ ਗਿਆ ਸੀ। ਜਦੋਂ ਵਿਦਿਆਰਥੀ ਇਸ ਦਾ ਜਵਾਬ ਦੇਣਾ ਸ਼ੁਰੂ ਕਰਦਾ ਹੈ ਤਾਂ ਉਹ ਦੱਸਦਾ ਹੈ ਕਿ ਸਤਲੁਜ ਦਰਿਆ 'ਤੇ ਇਹ ਡੈਮ ਬਣਾਇਆ ਗਿਆ ਹੈ। ਜਿਵੇਂ-ਜਿਵੇਂ ਜਵਾਬ ਅੱਗੇ ਵਧਦਾ ਹੈ, ਇਹ ਸਰਦਾਰ ਪਟੇਲ, ਟਾਟਾ-ਬਾਏ-ਬਾਏ, ਪੰਡਿਤ ਜਵਾਹਰ ਲਾਲ ਨਹਿਰੂ, ਗੁਲਾਬ ਦੀ ਖੇਤੀ, ਖੰਡ, ਲੰਡਨ, ਜਰਮਨੀ ਅਤੇ ਵਿਸ਼ਵ ਯੁੱਧ ਤੱਕ ਪਹੁੰਚਦਾ ਹੈ। ਖਾਸ ਗੱਲ ਇਹ ਹੈ ਕਿ ਵਾਪਸ ਮੋੜ ਕੇ ਵਿਦਿਆਰਥੀ ਪੰਜਾਬ ਅਤੇ ਸਤਲੁਜ ਦਰਿਆ ਰਾਹੀਂ ਡੈਮ ਤੱਕ ਪਹੁੰਚਦਾ ਹੈ।
ਕਾਪੀ ਵੇਖ ਕੇ ਅਧਿਆਪਕ ਪਹੁੰਚਿਆ ਕੋਮਾ ‘ਚ
ਜੋ ਵੀ ਅਧਿਆਪਕ ਅਜਿਹੀ ਆਂਸਰ ਸ਼ੀਟ ਪੜ੍ਹੇਗਾ ਉਸ ਦਾ ਕੋਮਾ ਵਿੱਚ ਜਾਣਾ ਤਾਂ ਲਾਜ਼ਮੀ ਹੈ। ਨੰਬਰ ਦੇ ਨਾਂਅ 'ਤੇ ਅਧਿਆਪਕ ਨੇ ਵਿਦਿਆਰਥੀ ਨੂੰ 10 'ਚੋਂ ਜ਼ੀਰੋ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੀਟ 'ਤੇ ਇੱਕ ਕਮੈਂਟ ਵੀ ਲਿਖਿਆ ਹੈ - 'ਅਧਿਆਪਕ ਕੋਮਾ ਵਿੱਚ ਹੈ’।ਹੁਣ ਜੇਕਰ ਕੋਈ ਇਤਿਹਾਸ, ਭੂਗੋਲ, ਕਲਾ, ਸਾਹਿਤ ਸਭ ਕੁਝ ਇੱਕ ਪੰਨੇ ਵਿੱਚ ਦਿਖਾ ਸਕਦਾ ਹੈ ਤਾਂ ਅਧਿਆਪਕ ਇਸ ਨੂੰ ਕਿੱਥੇ ਬਰਦਾਸ਼ਤ ਕਰ ਸਕੇਗਾ। ਇਸ ਪੋਸਟ 'ਤੇ ਲੋਕਾਂ ਨੇ ਦਿਲਚਸਪ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਇਸ ਵਿਦਿਆਰਥੀ ਦੇ ਪੈਰ ਛੂਹ ਲੈਣੇ ਚਾਹੀਦੇ ਹਨ।
ਇੱਕ ਯੂਜ਼ਰ ਨੇ ਲਿਖਿਆ ਹੈ ਕਿ ਆਂਸਰ ਸ਼ੀਟ ਲਿਖਣ ਵਾਲੇ ਵਿਦਿਆਰਥੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਸ ਦੀ ਪ੍ਰਤਿਭਾ ਦੀ ਤਾਰੀਫ ਵੀ ਕੀਤੀ ਹੈ।
Education Loan Information:
Calculate Education Loan EMI