ਚੰਡੀਗੜ੍ਹ: ਪਿਛਲੇ ਦੋ ਮਹੀਨਿਆਂ ਤੋਂ ਟਾਲਾ ਵੱਟਦੇ ਆ ਰਹੇ ਸਿੱਖਿਆ ਮੰਤਰੀ ਓਪੀ ਸੋਨੀ ਅੱਜ ਅਧਿਆਪਕਾਂ ਨਾਲ ਮੇਜ 'ਤੇ ਬੈਠ ਹੀ ਗਏ। ਅਧਿਆਪਕ ਯੂਨੀਅਨਾਂ ਦੇ ਲੀਡਰ ਅੱਜ ਪੰਜਾਬ ਭਵਨ ਵਿੱਚ ਸਿੱਖਿਆ ਮੰਤਰੀ ਨਾਲ ਮੀਟਿੰਗ ਕਰ ਰਹੇ ਹਨ। ਸਰਕਾਰ ਹੁਣ ਮਸਲਾ ਹੱਲ਼ ਕਰਨ ਦੇ ਰੌਂਅ ਵਿੱਚ ਹੈ ਪਰ ਤਨਖਾਹ ਕਟੌਤੀ ਸਣੇ ਕਈ ਮੱਦੇ ਅਜੇ ਵੀ ਅੜਿੱਕਾ ਹਨ।


ਦਰਅਸਲ ਅਧਿਆਪਕ ਜਥੇਬੰਦੀਆਂ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਕਟੌਤੀ ਖਿਲਾਫ ਡਟੀਆਂ ਹੋਈਆਂ ਸੀ। ਸਰਕਾਰ ਨੇ ਠੇਕੇ ਉੱਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਦਿਆਂ ਤਨਖਾਹ 45,000 ਤੋਂ ਘਟਾ ਕੇ 15,000 ਰੁਪਏ ਕਰ ਦਿੱਤੀ ਸੀ। ਇਸ ਖਿਲਾਫ ਅਧਿਆਪਕ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਨੇ ਸਮਾਂ ਦੇ ਕੇ ਵੀ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਸੂਤਰਾਂ ਮੁਤਾਬਕ ਅੱਜ ਦੀ ਮੀਟਿੰਗ ਵਿੱਚ ਤਨਖਾਹ ਕਟੌਤੀ ਦੇ ਮਾਮਲੇ ਨੂੰ ਛੱਡ ਕੇ ਬਾਕੀ ਮਸਲੇ ਹੋਣ ਦੇ ਆਸਾਰ ਹਨ। ਤਨਖਾਹ ਕਟੌਤੀ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਜਾਵੇਗਾ। ਇਸ ਬਾਰੇ ਸਿੱਖਿਆ ਮੰਤਰੀ ਨੇ ਪਹਿਲਾਂ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਹੋਇਆ ਹੈ।

Education Loan Information:

Calculate Education Loan EMI