ਚੰਡੀਗੜ੍ਹ: ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅਧਿਆਪਕਾਂ ਦਾ ਧਰਨਾ ਖ਼ਤਮ ਕਰਵਾਉਣ ਲਈ ਕੀਤੇ ਬਦਲੀਆਂ ਰੱਦ ਕਰਨ ਦੇ ਐਲਾਨ ਨੇ ਸਿੱਖਿਆ ਵਿਭਾਗ ਨੂੰ ਕਸੂਤਾ ਫਸਾ ਦਿੱਤਾ ਹੈ। ਸਰਕਾਰ ਦੀਆਂ ਸ਼ਰਤਾਂ ਮੰਨਣ ਵਾਲੇ ਅਧਿਆਪਕਾਂ ਨੂੰ ਮਨਪਸੰਦ ਥਾਂ 'ਤੇ ਨਿਯੁਕਤ ਕਰਵਾਇਆ ਜਾ ਰਿਹਾ ਹੈ ਤੇ ਨਾਲ ਹੀ ਬਦਲੀਆਂ ਰੱਦ ਕੀਤੇ ਜਾਣ ਤੋਂ ਬਾਅਦ ਅਧਿਆਪਕ ਮੁੜ ਆਪਣੇ ਪੁਰਾਣੇ ਸਟੇਸ਼ਨਾਂ ਨੂੰ ਜਾਣਗੇ, ਜਿਨ੍ਹਾਂ ਵਿੱਚੋਂ ਕਈ ਥਾਵਾਂ 'ਤੇ ਪਹਿਲਾਂ ਤੋਂ ਅਧਿਆਪਕ ਤਾਇਨਾਤ ਕੀਤੇ ਜਾ ਚੁੱਕੇ ਹਨ।


ਜ਼ਿਆਦਾਤਰ ਅਧਿਆਪਕਾਂ ਨੂੰ ਉਨ੍ਹਾਂ ਦੇ ਪਸੰਦ ਵਾਲੇ ਸਕੂਲ ਹੀ ਦਿੱਤੇ ਜਾ ਰਹੇ ਹਨ ਤੇ ਇਸ ਪ੍ਰਕਿਰਿਆ ਕਾਰਨ ਵੱਡੇ ਪੱਧਰ 'ਤੇ ਬਦਲੀਆਂ ਹੋਈਆਂ। ਕਈ ਅਧਿਆਪਕਾਂ ਨੂੰ ਸੈਂਕੜੇ ਕਿਲੋਮੀਟਰ ਦੂਰ ਨਵੀਆਂ ਥਾਵਾਂ 'ਤੇ ਭੇਜਿਆ ਜਾ ਚੁੱਕਾ ਹੈ। ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ ਬਦਲੀਆਂ ਕਰਨਾ ਬੇਹੱਦ ਸਿਰਦਰਦੀ ਵਾਲਾ ਕੰਮ ਹੋ ਚੁੱਕਾ ਹੈ। ਜਿਨ੍ਹਾਂ ਅਧਿਆਪਕਾਂ ਨੇ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਪੱਕੀ ਨੌਕਰੀ ਵਾਲਾ ਵਿਕਲਪ ਚੁਣ ਲਿਆ ਹੈ, ਉਨ੍ਹਾਂ ਨੂੰ ਪਹਿਲੇ ਸਟੇਸ਼ਨਾਂ 'ਤੇ ਮੁੜ ਜਾਣ ਨੂੰ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ: 56 ਦਿਨਾਂ ਬਾਅਦ ਅਧਿਆਪਕਾਂ ਨੇ ਖ਼ਤਮ ਕੀਤਾ ਪਟਿਆਲਾ ਦਾ ਪੱਕਾ ਮੋਰਚਾ

ਅਧਿਆਪਕਾਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਬਦਲੀਆਂ ਰੱਦ, ਮਿਲੇਗੀ ਪੂਰੀ ਤਨਖ਼ਾਹ

ਐਸਐਸਏ-ਰਮਸਾ ਅਧਿਆਪਕਾਂ ਦੇ ਇੱਕ ਧੜੇ ਨੇ ਸਿੱਖਿਆ ਮੰਤਰੀ ਦੀ ਗੱਲ ਮੰਨ ਕੇ ਧਰਨਾ ਖ਼ਤਮ ਕਰ ਦਿੱਤਾ ਹੈ ਤੇ ਉਹ ਆਪਣੇ ਅਸਲ ਥਾਵਾਂ 'ਤੇ ਜਾਣ ਤੇ ਮੁੱਖ ਮੰਤਰੀ ਨਾਲ ਬੈਠਕ ਦੀ ਉਡੀਕ ਕਰ ਰਹੇ ਹਨ। ਦੂਜੇ ਪਾਸੇ ਪਟਿਆਲਾ ਵਿੱਚ ਹੀ ਅਧਿਆਪਕਾਂ ਦੇ ਦੂਜੇ ਧੜੇ ਦੇ ਲੀਡਰ ਦੀਦਾਰ ਸਿੰਘ ਮੁੱਦਕੀ ਨੇ ਕਿਹਾ ਹੈ ਕਿ ਉਹ ਪੂਰੀ ਤਨਖ਼ਾਹ 'ਤੇ ਪੱਕੀ ਨੌਕਰੀ ਲੈਣ ਤਕ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਮੰਤਰੀ ਨੇ ਸਾਡੀਆਂ ਕੁਝ ਮੰਗਾਂ ਹੀ ਮੰਨੀਆਂ ਹਨ ਜਦਕਿ ਅਸਲ ਵਿੱਚ 18 ਮੰਗਾਂ ਸਰਕਾਰ ਕੋਲ ਚੁੱਕੀਆਂ ਸਨ ਤੇ ਸਾਰੀਆਂ ਮੰਗਾਂ ਦੇ ਪੂਰਾ ਹੋਣ ਤਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।

ਸਬੰਧਤ ਖ਼ਬਰ: ਅਧਿਆਪਕਾਂ ਨੇ ਕੀਤਾ ਐਲਾਨ, ਸੰਘਰਸ਼ ਜਾਰੀ ਰਹੇਗਾ, ਗੱਲ਼ਬਾਤ ਦਾ ਰਾਹ ਵੀ ਖੁੱਲ੍ਹਾ

Education Loan Information:

Calculate Education Loan EMI