ਵਿਦੇਸ਼ ਵਿੱਚ ਕਿਸੇ ਵੀ ਦੇਸ਼ ਦੇ ਕਾਨੂੰਨੀ ਨਾਗਰਿਕ ਵਜੋਂ ਆਪਣੇ ਆਪ ਨੂੰ ਸਾਬਤ ਕਰਨ ਲਈ, ਤੁਹਾਨੂੰ ਇੱਕ ਪਾਸਪੋਰਟ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਆਪਣੇ ਦੇਸ਼ ਤੋਂ ਬਾਹਰ ਕਿਸੇ ਵੀ ਦੇਸ਼ ਵਿੱਚ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ। ਇਹ ਸਰਕਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ ਅਤੇ ਇਹ ਇੱਕ ਅਜਿਹਾ ਦਸਤਾਵੇਜ਼ ਹੈ ਜੋ ਪੂਰੀ ਦੁਨੀਆ ਵਿੱਚ ਤੁਹਾਡੀ ਪਛਾਣ ਦੱਸਦਾ ਹੈ। ਭਾਵ ਕਿ ਤੁਸੀਂ ਇਸ ਤੋਂ ਬਿਨਾਂ ਵਿਦੇਸ਼ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ਵਿੱਚ ਤਿੰਨ ਅਜਿਹੇ ਲੋਕ ਹਨ ਜੋ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਵਿੱਚ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਰੋਕਦਾ। ਤਾਂ ਆਓ ਅੱਜ ਦੇ ਇਸ ਆਰਟੀਕਲ ਵਿੱਚ ਤੁਹਾਨੂੰ ਦੁਨੀਆ ਦੇ ਉਨ੍ਹਾਂ ਤਿੰਨ ਵੱਡੇ ਲੋਕਾਂ ਬਾਰੇ ਦੱਸਦੇ ਹਾਂ....


ਇਨ੍ਹਾਂ 3 ਖਾਸ ਲੋਕਾਂ 'ਚ ਪਹਿਲਾ ਨਾਂ ਬ੍ਰਿਟੇਨ ਦੇ ਕਿੰਗ ਚਾਰਲਸ ਦਾ ਹੈ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਚਾਰਲਸ ਬਰਤਾਨੀਆ ਦੇ ਰਾਜਾ ਬਣ ਗਏ ਅਤੇ ਕਿੰਗ ਬਣਦਿਆਂ ਹੀ ਚਾਰਲਸ ਦੇ ਸਕੱਤਰ ਨੇ ਆਪਣੇ ਦੇਸ਼ ਦੇ ਵਿਦੇਸ਼ ਮੰਤਰਾਲਿਆਂ ਦੇ ਨਾਲ-ਨਾਲ ਦੁਨੀਆ ਭਰ ਦੇ ਵਿਦੇਸ਼ ਮੰਤਰਾਲਿਆਂ ਨੂੰ ਸੂਚਿਤ ਕੀਤਾ ਕਿ ਚਾਰਲਸ ਹੁਣ ਬ੍ਰਿਟੇਨ ਦੇ ਕਿੰਗ ਬਣ ਗਏ ਹਨ। ਇਸ ਲਈ ਹਰੇਕ ਨੂੰ ਉਨ੍ਹਾਂ ਦੇ ਪੂਰੇ ਪ੍ਰੋਟੋਕੋਲ ਦਾ ਧਿਆਨ ਰੱਖਣਾ ਹੋਵੇਗਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ-ਟੋਕ ਤੋਂ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।


ਦੂਜਾ ਨਾਂਅ ਹੈ ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ 


ਜਾਪਾਨ ਦੇ ਸਮਰਾਟ ਅਤੇ ਉਨ੍ਹਾਂ ਦੀ ਪਤਨੀ ਨੂੰ ਇਹ ਵਿਸ਼ੇਸ਼ ਅਧਿਕਾਰ ਹੈ ਕਿ ਉਹ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਵਿੱਚ ਦਾਖਲ ਹੋ ਸਕਦੇ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰ ਉਨ੍ਹਾਂ ਨੂੰ ਇਹ ਸਨਮਾਨ ਕਿਉਂ ਮਿਲਿਆ ਹੈ? ਦਰਅਸਲ, ਜਾਪਾਨ ਦੇ ਡਿਪਲੋਮੈਟਿਕ ਰਿਕਾਰਡ ਦੱਸਦੇ ਹਨ ਕਿ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਨੇ ਸਾਲ 1971 ਤੋਂ ਆਪਣੇ ਸਮਰਾਟ ਅਤੇ ਉਨ੍ਹਾਂ ਦੀ ਪਤਨੀ ਲਈ ਇਹ ਵਿਸ਼ੇਸ਼ ਵਿਵਸਥਾ ਸ਼ੁਰੂ ਕੀਤੀ ਸੀ ਅਤੇ ਇਹ ਉਦੋਂ ਤੋਂ ਜਾਰੀ ਹੈ। ਹੁੰਦਾ ਤਾਂ ਇਹ ਹੈ ਕਿ ਜਦੋਂ ਵੀ ਜਾਪਾਨ ਦਾ ਸਮਰਾਟ ਅਤੇ ਉਨ੍ਹਾਂ ਦੀ ਪਤਨੀ ਕਿਸੇ ਵੀ ਦੇਸ਼ ਦਾ ਦੌਰਾ ਕਰਨਾ ਚਾਹੁੰਦੇ ਹਨ, ਤਾਂ ਉਸ ਤੋਂ ਪਹਿਲਾਂ ਜਾਪਾਨ ਦੇ ਵਿਦੇਸ਼ ਮੰਤਰਾਲੇ ਦੁਆਰਾ ਉਸ ਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਜਾਂਦਾ ਹੈ ਅਤੇ ਉਸ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਪੱਤਰ ਨੂੰ ਜਾਪਾਨ ਦੇ ਸਮਰਾਟ ਅਤੇ ਉਨ੍ਹਾਂ ਦੀ ਪਤਨੀ ਦਾ ਪਾਸਪੋਰਟ ਮੰਨਿਆ ਜਾਵੇ ਤੇ ਇਸਦੇ ਆਧਾਰ ‘ਤੇ ਉਨ੍ਹਾਂ ਨੂੰ ਦੇਸ਼ ਵਿੱਚ ਸਨਮਾਨ ਨਾਲ ਐਂਟਰੀ ਦਿੱਤੀ ਜਾਵੇ।


ਇਹ ਵੀ ਪੜ੍ਹੋ: Air Conditioner: ਘਰ ਲਿਆਓ ਬੈਸਟ ਗਰਮ ਅਤੇ ਠੰਡਾ AC, ਸਰਦੀਆਂ ਅਤੇ ਗਰਮੀਆਂ ਦੋਨਾਂ ਵਿੱਚ ਕਰੇਗਾ ਕੰਮ, ਪੈਸੇ ਦੀ ਹੋਵੇਗੀ ਬਚਤ


ਤੀਜੇ ਹਨ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ 


ਦਰਅਸਲ, ਜਦੋਂ ਵੀ ਕਿਸੇ ਦੇਸ਼ ਦਾ ਪ੍ਰਧਾਨਮੰਤਰੀ ਜਾਂ ਰਾਸ਼ਟਰਪਤੀ ਕਿਸੇ ਹੋਰ ਦੇਸ਼ ਦੇ ਦੌਰੇ 'ਤੇ ਜਾਂਦਾ ਹੈ, ਤਾਂ ਉਹ ਆਪਣੇ ਨਾਲ ਡਿਪਲੋਮੈਟਿਕ ਪਾਸਪੋਰਟ ਰੱਖਦਾ ਹੈ, ਇਸ ਦੇ ਬਾਵਜੂਦ ਮੇਜ਼ਬਾਨ ਦੇਸ਼ ਉਸ ਨੂੰ ਪੂਰੀ ਆਜ਼ਾਦੀ ਦਿੰਦਾ ਹੈ ਕਿ ਉਹ ਆਪਣਾ ਪਾਸਪੋਰਟ ਦਿਖਾਏ ਬਿਨਾਂ ਇਸ ਦੇਸ਼ ਵਿਚ ਦਾਖਲ ਹੋ ਸਕਦਾ ਹੈ। ਪ੍ਰੋਟੋਕੋਲ ਦੇ ਤਹਿਤ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੌਰਾਨ ਮੇਜ਼ਬਾਨ ਦੇਸ਼ ਦਾ ਕੋਈ ਵੀ ਅਧਿਕਾਰੀ ਉਸ ਤੋਂ ਪਾਸਪੋਰਟ ਨਹੀਂ ਮੰਗਦਾ ਹੈ। ਇਹ ਦਰਜਾ ਭਾਰਤ ਵਿੱਚ ਪ੍ਰਧਾਨਮੰਤਰੀ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਵੀ ਹਾਸਿਲ ਹੈ।


ਪਾਸਪੋਰਟ ਦੇ ਇਤਿਹਾਸ ਨੂੰ ਸਮਝੋ


ਦੁਨੀਆ ਵਿੱਚ ਪਾਸਪੋਰਟ ਵਿਵਸਥਾ ਨੂੰ ਸ਼ੁਰੂ ਹੋਏ 100 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ, ਜਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਲੋਕ ਲੁਕ-ਛਿਪ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਦੁਨੀਆ ਦੇ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ, ਜਿਸ ਵਿੱਚ ਜੇਕਰ ਇੱਕ ਦੇਸ਼ ਦਾ ਇੱਕ ਨਾਗਰਿਕ ਕਿਸੇ ਹੋਰ ਦੇਸ਼ ਨੂੰ ਜਾਂਦਾ ਹੈ, ਤਾਂ ਉਦੇ ਕੋਲ ਕੁਝ ਪੁਖ਼ਤਾ ਡਾਕਿਊਮੈਂਟ ਹੋਣਗੇ। ਉਸ ਦੌਰਾਨ ਪੂਰੀ ਦੁਨੀਆ ਵਿਚ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ, ਇਸ ਲਈ ਸਾਰੇ ਦੇਸ਼ ਸਮਝ ਗਏ ਸਨ ਕਿ ਪਾਸਪੋਰਟ ਵਰਗਾ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ। ਫਿਰ 1920 ਦਾ ਦੌਰ ਆਉਂਦਾ ਹੈ ਜਦੋਂ ਲੀਗ ਆਫ ਨੇਸ਼ਨਸ ਨੇ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਪੂਰੀ ਦੁਨੀਆ ਵਿਚ ਪਾਸਪੋਰਟ ਵਿਵਸਥਾ ਨੂੰ ਲਾਗੂ ਕਰਨ ਲਈ ਯਤਨ ਸ਼ੁਰੂ ਕੀਤੇ। ਅਮਰੀਕਾ ਇਸ ਦੀ ਅਗਵਾਈ ਕਰ ਰਿਹਾ ਸੀ, ਜਲਦੀ ਹੀ ਸਾਲ 1924 ਵਿਚ ਅਮਰੀਕਾ ਨੇ ਪੂਰੀ ਦੁਨੀਆ ਵਿੱਚ ਲਾਗੂ ਹੋ ਗਈ।


 


Education Loan Information:

Calculate Education Loan EMI