UGC NET 2020 November Exam Admit Card Released: ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਯੂਜੀਸੀ ਨੈੱਟ ਇਮਤਿਹਾਨ 2020 ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਹ ਐਡਮਿਟ ਕਾਰਡ ਨਵੰਬਰ ਪ੍ਰੀਖਿਆ ਦੇ ਹਨ। ਐਨਟੀਏ ਯੂਜੀਸੀ ਨੈੱਟ 2020 ਜੂਨ ਐਗਜ਼ਾਮ ਦੇ ਬਚੇ ਹੋਏ ਪੇਪਰਾਂ ਦੀ ਪ੍ਰੀਖਿਆ ਨਵੰਬਰ ਮਹੀਨੇ ਕਰਵਾਈ ਜਾਵੇਗੀ ਜਿਸ ਦੇ ਐਡਮਿਟ ਕਾਰਡ ਕੱਲ੍ਹ ਰਿਲੀਜ਼ ਕਰ ਦਿੱਤੇ ਗਏ।
ਉਮੀਦਵਾਰ ਆਪਣੇ ਐਡਮਿਟ ਕਾਰਡ ਅਧਿਕਾਰਤ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਅਜਿਹਾ ਕਰਨ ਲਈ ਆਫੀਸ਼ੀਅਲ ਵੈਬਸਾਈਟ ਦਾ ਐਡਰੈਸ ਹੈ-ugcnet.nta.nic.in.
ਇਸ ਤਰ੍ਹਾਂ ਡਾਊਨਲੋਡ ਕਰੋ ਐਡਮਿਟ ਕਾਰਡ
ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਐਨਟੀਏ ਦੀ ਅਧਿਕਾਰਤ ਵੈਬਸਾਈਟ ਯਾਨੀ ugcnet.nta.nic.in 'ਤੇ ਜਾਵੇ। ਇੱਥੇ ਹੋਮਪੇਜ 'ਤੇ ਇਕ ਲਿੰਕ ਦਿੱਤਾ ਹੋਵੇਗਾ, ਜਿਸ 'ਤੇ ਲਿਖਿਆ ਹੋਵੇਗਾ UGC NET Admit Card 2020 'ਤੇ ਕਲਿੱਕ ਕਰੋ।
ਇੱਥੇ ਕਲਿੱਕ ਕਰਦਿਆਂ ਹੀ ਇਕ ਨਵਾਂ ਪੇਜ ਖੁੱਲ੍ਹੇਗਾ ਜਿਸ 'ਤੇ ਤਹਾਨੂੰ ਆਪਣੇ ਲੌਗਇਨ ਕ੍ਰੈਡੈਂਸ਼ੀਅਲਸ ਪਾਉਣੇ ਪੈਣਗੇ। ਆਪਣੀ ਡਿਟੇਲ ਸਹੀ ਭਰ ਕੇ ਸਬਮਿਟ ਦਾ ਬਟਨ ਦਬਾ ਦਿਉ।
ਅਜਿਹਾ ਕਰਦਿਆਂ ਹੀ ਤੁਹਾਡਾ ਯੂਜੀਸੀ ਨੈੱਟ ਪਰੀਖਿਆ ਦਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਇੱਥੋਂ ਕਾਰਡ ਡਾਊਨਲੋਡ ਕਰ ਲਓ ਤੇ ਇਕ ਪ੍ਰਿੰਟ ਕੱਢ ਕੇ ਜ਼ਰੂਰ ਆਪਣੇ ਕੋਲ ਰੱਖੋ।
ਨਵਾਂਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਖਬਰ! ਪੈਸੇ ਨਾ ਮਿਲਣ 'ਤੇ ਨੌਜਵਾਨ ਵੱਲੋਂ ਮਾਪਿਆਂ ਦਾ ਕਤਲ
ਹੋਰ ਜਾਣਕਾਰੀ:
ਐਡਮਿਟ ਕਾਰਡ ਦੇ ਨਾਲ ਹੀ ਕੈਂਡੀਡੇਟ ਨੂੰ ਇਕ ਸੈਲਫ ਡੈਕਲਾਰੇਸ਼ਨ ਫਾਰਮ ਵੀ ਦੇਣਾ ਹੋਵੇਗਾ। ਇਹ ਐਡਮਿਟ ਕਾਰਡ ਦੇ ਨਾਲ ਹੀ ਮਿਲੇਗਾ। ਉਮੀਦਵਾਰ ਨੂੰ ਇਹ ਪੂਰਾ ਭਰ ਕੇ ਤੇ ਸਾਈਨ ਕਰਕੇ ਪਰੀਖਿਆ ਹਾਲ 'ਚ ਦਾਖਲ ਹੋਣ ਤੋਂ ਪਹਿਲਾਂ ਪ੍ਰੀਖਿਆ ਕੰਟਰੋਲਰ ਨੂੰ ਦੇਣਾ ਹੋਵੇਗਾ। ਇਸ ਦੇ ਨਾਲ ਹੀ ਆਪਣੇ ਨਾਲ ਉਮੀਦਵਾਰ ਦੇ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਵੀ ਲਿਜਾਣੀ ਹੋਵੇਗੀ। ਇਹ ਫੋਟੋ ਓਹੀ ਹੋਵੇ ਜੋ ਆਪਣੇ ਐਪਲੀਕੇਸ਼ਨ 'ਚ ਲਾਈ ਹੋਵੇ। ਬਾਕੀ ਕਿਸੇ ਵੀ ਵਿਸ਼ੇ 'ਚ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨ ਲਈ ਅਧਿਕਾਰਤ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI