Education Loan Information:
Calculate Education Loan EMIਭਾਰਤੀ ਵਿਦਿਆਰਥੀਆਂ ਲਈ ਯੂਕੇ ਤੋਂ ਖੁਸ਼ਖਬਰੀ!
ਏਬੀਪੀ ਸਾਂਝਾ | 05 Sep 2018 01:39 PM (IST)
ਸੰਕੇਤਕ ਤਸਵੀਰ
ਲੰਡਨ: ਬ੍ਰਿਟੇਨ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਦੋ ਸਾਲ ਤਕ ਦਾ ਕੰਮਕਾਜੀ (ਵਰਕ) ਵੀਜ਼ਾ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਵੀਜ਼ਾ ਭਾਰਤੀ ਵਿਦਿਆਰਥੀਆਂ ਵਿੱਚ ਕਾਫੀ ਪ੍ਰਸਿੱਧ ਸੀ, ਪਰ ਸਾਲ 2012 ਤੋਂ ਬੰਦ ਕਰ ਦਿੱਤਾ ਗਿਆ ਸੀ। ਇਹ ਬਦਲਾਅ ਕਦੋਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਰਸਮੀ ਐਲਾਨ ਕਰਨਾ ਬਾਕੀ ਹੈ। ਬ੍ਰਿਟੇਨ ਦੀ ਪਿਛਲੀ ਡੇਵਿਡ ਕੈਮਰੂਨ ਸਰਕਾਰ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਗ੍ਰਹਿ ਸਕੱਤਰ ਵਜੋਂ ਕਾਰਜਸ਼ੀਲ ਸਨ। ਉਦੋਂ ਇਸ ਨੂੰ ਇਸ ਲਈ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਬਹੁਤ ਸਾਰੇ ਜਾਅਲੀ ਕਾਲਜ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲ ਕਰ ਲੈਂਦੇ ਸਨ। ਉਨ੍ਹਾਂ ਦਾ ਮਕਸਦ ਸਿਰਫ਼ ਕੰਮਕਾਰ ਕਰਨਾ ਤੇ ਪੈਸਾ ਕਮਾਉਣਾ ਹੁੰਦਾ ਸੀ ਨਾ ਕਿ ਪੜ੍ਹਾਈ। ਕੈਮਰੂਨ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਯੂਕੇ ਵਿੱਚ ਭਾਰਤੀ ਵਿਦਿਆਰਥੀਆਂ ਦੀ 50% ਕਮੀ ਦਰਜ ਕੀਤੀ ਗਈ ਸੀ। ਬ੍ਰਿਟਿਸ਼ 'ਵਰਸਿਟੀਜ਼ ਦੀ ਸਾਂਝੀ ਸੰਸਥਾ ਯੂਨੀਵਰਸਿਟੀਜ਼ ਯੂਕੇ (ਯੂਯੂਕੇ) ਨੇ ਇਹ ਵੀਜ਼ਾ ਮੁੜ ਖੋਲ੍ਹਣ 'ਤੇ ਕਿਹਾ ਕਿ ਇਸ ਨਾਲ ਯੂਕੇ ਕੌਮਾਂਤਰੀ ਵਿਦਿਆਰਥੀਆਂ ਵਿੱਚ ਹੋਰਨਾਂ ਮਸ਼ਹੂਰ ਥਾਵਾਂ ਜਿਵੇਂ ਕਿ ਕੈਨੇਡਾ ਜਾਂ ਆਸਟ੍ਰੇਲੀਆ ਨਾਲ ਮੁੜ ਤੋਂ ਮੁਕਾਬਲੇ ਵਿੱਚ ਆ ਜਾਵੇਗਾ। ਮੌਜੂਦਾ ਸਮੇਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚਾਰ ਮਹੀਨਿਆਂ ਦੇ ਅੰਦਰ-ਅੰਦਰ ਆਪਣਾ ਕੰਮਕਾਜੀ ਵੀਜ਼ਾ ਲੈਣ ਲਈ ਟੀਅਰ 2 ਸਪੌਂਸਰ ਲਾਈਸੰਸ ਧਾਰਕ ਨੌਕਰੀਦਾਤਾ ਪਾਸੋਂ ਘੱਟੋ-ਘੱਟ 20,800 ਬ੍ਰਿਟਿਸ਼ ਪੌਂਡ ਦੀ ਤਨਖ਼ਾਹ ਵਾਲੀ ਨੌਕਰੀ ਭਾਲਣਾ ਲਾਜ਼ਮੀ ਹੈ। ਇਸ ਸ਼ਰਤ ਨੂੰ ਪੂਰੀ ਕਰਨਾ ਬਹੁਤ ਸਾਰੇ ਵਿਦਿਆਰਥੀਆਂ ਲਈ ਔਖਾ ਹੁੰਦਾ ਸੀ। ਜੇਕਰ ਬ੍ਰਿਟੇਨ ਇਹ ਸ਼ਰਤਾਂ ਖ਼ਤਮ ਕਰ ਦਿੰਦਾ ਹੈ ਤਾਂ ਭਾਰਤੀ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਹੋ ਸਕਦਾ ਹੈ।