ਹਾਸਲ ਜਾਣਕਾਰੀ ਮੁਤਾਬਕ ਖੱਬੇ ਪੱਖੀ ਵਿਦਿਆਰਥੀ ਗਰੁੱਪਾਂ ਦੇ ਸਾਂਝੇ ਫਰੰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਸਾਰੀਆਂ ਚਾਰ ਕੇਂਦਰੀ ਪੈਨਲ ਦੀਆਂ ਸੀਟਾਂ ਜਿੱਤ ਲਈਆਂ। ਗਰੁੱਪ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਆਇਸ਼ੇ ਘੋਸ਼ ਨੇ ਏਬੀਵੀਪੀ ਦੇ ਮਨੀਸ਼ ਜੰਗੀੜ ਨੂੰ 2,313 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
ਇਸੇ ਤਰ੍ਹਾਂ ਸਾਕੇਤ ਮੂਨ ਉਪ ਪ੍ਰਧਾਨ ਚੁਣਿਆ ਗਿਆ ਹੈ ਤੇ ਉਸ ਨੂੰ 3,365 ਵੋਟਾਂ ਮਿਲੀਆਂ ਹਨ। ਉਸ ਦੀ ਵਿਰੋਧੀ ਸ਼ਰੂਤੀ ਅਗਨੀਹੋਤਰੀ (ਏਬੀਵੀਪੀ) ਨੂੰ 1,335 ਵੋਟਾਂ ਮਿਲੀਆਂ। ਸਤੀਸ਼ ਚੰਦਰ ਯਾਦਵ ਜਨਰਲ ਸਕੱਤਰ ਚੁਣੇ ਗਏ ਹਨ। ਜਦਕਿ ਦਾਨਿਸ਼ ਜੁਆਇੰਟ ਸਕੱਤਰ ਚੁਣਿਆ ਗਿਆ ਹੈ। ਸ਼ੁੱਕਰਵਾਰ ਨੂੰ ਪਈਆਂ ਵੋਟਾਂ ਜੋ 67.9 ਫ਼ੀਸਦ ਸਨ ਪਿਛਲੇ ਸੱਤ ਸਾਲਾਂ ਵਿਚ ਸਭ ਤੋਂ ਵੱਧ ਹਨ।
Education Loan Information:
Calculate Education Loan EMI