ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਿਵਲ ਸਰਵਿਸ ਪ੍ਰੀਲਿਮਜ਼ ਪ੍ਰੀਖਿਆ 2020 ਨੂੰ ਮੁਲਤਵੀ ਕਰਨਾ ਹੁਣ ਅਸੰਭਵ ਹੈ ਕਿਉਂਕਿ ਇਸ ਲਈ ਸਾਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਹਨ। ਯੂਪੀਐਸਸੀ ਸਿਵਲ ਸਰਵਿਸ ਪ੍ਰੀਲਿਮਜ਼ ਪ੍ਰੀਖਿਆ 2020 ਨੂੰ ਮੁਲਤਵੀ ਕਰਨ ਲਈ ਦਾਇਰ ਪਟੀਸ਼ਨ ਦੀ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ।

ਜਸਟਿਸ ਏਐਮ ਖਾਨਵਿਲਕਰ ਦੀ ਅਗਵਾਈ ਵਾਲੇ 3 ਜੱਜਾਂ ਦੇ ਬੈਂਚ ਨੇ ਯੂਪੀਐਸਸੀ ਨੂੰ ਇਸ ਤੱਥ ਨੂੰ ਹਲਫ਼ਨਾਮੇ ਵਿੱਚ ਦਰਸਾਉਣ ਤੇ ਸਾਰੀ ਪ੍ਰਣਾਲੀ ਦਾ ਖਾਕਾ ਪੇਸ਼ ਕਰਨ ਲਈ ਕਿਹਾ।

ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ ਮੁਲਤਵੀ ਕਰਨ ਲਈ ਪਟੀਸ਼ਨਕਰਤਾਵਾਂ ਦੀ ਪਟੀਸ਼ਨ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੀ ਤੇ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦਾ ਹਵਾਲਾ ਦਿੰਦਿਆਂ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਦੱਸੋ ਦਈਆ ਕਿ ਯੂਪੀਐਸਸੀ ਦੀ ਪ੍ਰੀਖਿਆ 4 ਅਕਤੂਬਰ ਨੂੰ ਤੈਅ ਕੀਤੀ ਗਈ ਹੈ।

ਯੂਪੀਐਸਸੀ ਸਿਵਲ ਸਰਵਿਸ ਦੇ 20 ਉਮੀਦਵਾਰਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ 24 ਸਤੰਬਰ ਯਾਨੀ ਵੀਰਵਾਰ ਨੂੰ ਅਦਾਲਤ ਨੇ ਐਡਵੋਕੇਟ ਅਲੋਕ ਸ਼੍ਰੀਵਾਸਤਵ ਨੂੰ ਪਟੀਸ਼ਨ ਦੀ ਇੱਕ ਕਾਪੀ ਕੇਂਦਰ ਤੇ ਯੂਪੀਐਸਸੀ ਨੂੰ ਦੇਣ ਲਈ ਕਿਹਾ ਸੀ।

ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਹੈ ਕਿ ਇਸ ਕੋਰੋਨਾ ਸੰਕਟ ਦੌਰਾਨ ਪ੍ਰੀਖਿਆ ਦਾ ਆਯੋਜਨ ਕਰਨਾ ਉਮੀਦਵਾਰਾਂ ਦੀ ਸਿਹਤ ਤੇ ਸੁਰੱਖਿਆ ਲਈ ਖ਼ਤਰਨਾਕ ਹੋ ਸਕਦਾ ਹੈ। ਦੱਸ ਦੇਈਏ ਕਿ ਇਹ ਆਫਲਾਈਨ ਪ੍ਰੀਖਿਆ 72 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਅਤੇ 6 ਲੱਖ ਉਮੀਦਵਾਰਾਂ ਦੀ ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਦੀ ਉਮੀਦ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI