ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿਵਿਲ ਸਰਵਿਸਜ਼ ਦੀ ਪ੍ਰੀਲਿਮਿਨਰੀ ਪ੍ਰੀਖਿਆ 2021 ਨੂੰ 10 ਅਕਤੂਬਰ, 2021 ਤਕ ਮੁਲਤਵੀ ਕਰ ਦੁੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਪ੍ਰੀਖਿਆ 27 ਜੂਨ ਨੂੰ ਹੋਣੀ ਸੀ। ਕੋਰੋਨਾ ਵਾਇਰਸ ਕਰਕੇ ਕਈ ਚੀਜ਼ਾਂ 'ਤੇ ਪ੍ਰਭਾਵ ਪਾਇਆ ਹੈ। ਅਜਿਹੇ ਚ ਪ੍ਰੀਖਿਆਵਾਂ 'ਤੇ ਵੀ ਇਸ ਦਾ ਅਸਰ ਬਾਖੂਬੀ ਪਿਆ ਹੈ। ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

Union Public Service Commission postpones the Civil Services (Preliminary) Examination 2021 to 10th October 2021

The examination was scheduled to be held on 27th June pic.twitter.com/h8v9k8zieo
— ANI (@ANI) May 13, 2021

ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਕਮਿਸ਼ਨ ਦੇ ਐਗਜ਼ਾਮ ਕੰਟਰੋਲਰ ਅਰਵਿੰਦ ਕੁਮਾਰ ਮਿਸ਼ਰਾ ਵੱਲੋਂ ਬੁੱਧਵਾਰ ਜਾਰੀ ਨੋਟੀਫਿਕੇਸ਼ਨ ਮੁਤਾਬਕ ਪ੍ਰੀਲਿਮਿਨਰੀ ਪ੍ਰੀਖਿਆ 2021, ਜਿਸ ਨੂੰ ਆਮ ਤੌਰ ਤੇ ਪੀਸੀਐਸ ਦੇ ਤੌਰ ਤੇ ਮੰਨਿਆ ਜਾਂਦਾ ਹੈ ਉਹ ਅਗਲੇ ਨੋਟੀਫਿਕੇਸ਼ਨ ਤਕ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਇੰਟਰਮੀਡੀਏਟ ਕਾਲਜਾਂ 2020 'ਚ ਲੈਕਚਰਾਰ ਦੀ ਭਰਤੀ ਲਈ ਪ੍ਰੀਲਿਮ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ। ਉਮੀਦਵਾਰ ਤਾਜ਼ਾ ਅਪਡੇਟਸ ਲਈ ਕਮਿਸ਼ਨ ਦੀ ਵੈਬਸਾਈਟ ਚੈਕ ਕਰ ਸਕਦੇ ਹਨ।

538 ਅਹੁਦਿਆਂ 'ਤੇ ਭਰਤੀ ਲਈ PCS ਪ੍ਰੀਖਿਆ ਦਾ ਆਯੋਜਨ ਕਰਨਾ ਹੈ। ਯੂਪੀ ਲੋਕ ਸੇਵਾ ਕਮਿਸ਼ਨ ਵੱਲੋਂ 538 ਅਹੁਦਿਆਂ 'ਤੇ ਭਰਤੀ ਲਈ ਪੀਸੀਐਸ ਪ੍ਰੀਖਿਆ ਦਾ ਆਯੋਜਨ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ 400 ਅਹੁਦਿਆਂ 'ਤੇ ਭਰਤੀ ਹੋਣੀ ਸੀ ਪਰ ਕਮਿਸ਼ਨ ਨੇ ਬਾਅਦ 'ਚ 138 ਅਹੁਦੇ ਹੋਰ ਜੋੜ ਦਿੱਤੇ। ਉੱਥੇ ਹੀ ਯੂਪੀ ਲੋਕ ਸੇਵਾ ਕਮਿਸ਼ਨ ਨੇ ਇਹ ਨਹੀਂ ਦੱਸਿਆ ਕਿ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਕਦੋਂ ਕਰਵਾਈਆਂ ਜਾਣਗੀਆਂ।

Education Loan Information:

Calculate Education Loan EMI