ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2020 ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਲੀਮਜ਼ ਪ੍ਰੀਖਿਆ (CS Prelims ਰਾਹੀਂ) ਲਈ ਨਵੀਂ ਤਰੀਕ ਜਾਰੀ ਕੀਤੀ ਹੈ। ਹੁਣ ਇਹ ਪ੍ਰੀਖਿਆਵਾਂ 4 ਅਕਤੂਬਰ, 2020 ਨੂੰ ਆਯੋਜਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਯੂਪੀਐਸਸੀ ਨੇ ਸਾਲ 2020 ਦਾ ਸੋਧਿਆ ਸਾਲਾਨਾ ਪ੍ਰੀਖਿਆ ਕੈਲੰਡਰ ਵੀ ਜਾਰੀ ਕੀਤਾ ਹੈ।

ਇਸ ਕੈਲੰਡਰ ਦੇ ਨਾਲ ਲਗਪਗ 10 ਲੱਖ ਉਮੀਦਵਾਰਾਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ, ਜੋ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਲਿਮਜ਼ ਪ੍ਰੀਖਿਆ 2020 ਦੀ ਨਵੀਂ ਤਰੀਕ ਦਾ ਇੰਤਜ਼ਾਰ ਕਰ ਰਹੇ ਸੀ।

ਦੱਸ ਦਈਏ ਕਿ ਯੂਨੀਅਨ ਪਬਲਿਕ ਸਰਵਿਸ ਰਾਹੀਂ ਆਯੋਜਿਤ ਸਿਵਲ ਸੇਵਾਵਾਂ ਪ੍ਰੀਖਿਆ 2020 ਇਸ ਤੋਂ ਪਹਿਲਾਂ 31 ਮਈ ਨੂੰ ਹੋਣੀ ਸੀ ਪਰ ਕੋਰੋਨਾਵਾਇਰਸ ਮਹਾਮਾਰੀ ਅਤੇ ਲੌਕਡਾਊਨ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੇ ਮੁਲਤਵੀ ਹੋਣ ਦੀ ਜਾਣਕਾਰੀ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ 4 ਮਈ ਨੂੰ ਜਾਰੀ ਕੀਤੀ ਗਈ ਸੀ।

ਯੂਪੀਐਸਸੀ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2020 ਅਤੇ ਭਾਰਤੀ ਜੰਗਲਾਤ ਸੇਵਾਵਾਂ ਪ੍ਰੀਲੀਮਜ਼ ਪ੍ਰੀਖਿਆ ਤੋਂ ਇਲਾਵਾ ਰਾਸ਼ਟਰੀ ਰੱਖਿਆ ਅਕੈਡਮੀ NDA/NA), I.E.S./I.S.S.  ਪ੍ਰੀਖਿਆ, ਸੰਯੁਕਤ ਭੂ-ਵਿਗਿਆਨਕ (ਮੇਨ) ਪ੍ਰੀਖਿਆ 2020, ਸੰਯੁਕਤ ਮੈਡੀਕਲ ਸੇਵਾ ਪ੍ਰੀਖਿਆ 2020, ਕੇਂਦਰੀ ਹਥਿਆਰਬੰਦ ਪੁਲਿਸ ਬਲ (ਏ.ਸੀ.) ਪ੍ਰੀਖਿਆ 2020, ਸਿਵਲ ਸੇਵਾ (ਮੇਨ) ਪ੍ਰੀਖਿਆ 2020, ਭਾਰਤੀ ਜੰਗਲਾਤ ਸੇਵਾ (ਮੇਨ) ਪ੍ਰੀਖਿਆ 2020 ਸਮੇਤ ਹੋਰ ਪ੍ਰੀਖਿਆਵਾਂ ਦੀਆਂ ਸੋਧੀਆਂ ਤਰੀਕਾਂ ਵੀ ਜਾਰੀ ਕੀਤੀ ਗਈ ਹੈ।



ਇੱਥੇ ਇਹ ਵੀ ਦੱਸ ਦਈਏ ਕਿ ਯੂਪੀਐਸਸੀ ਵੱਲੋਂ 20 ਮਈ 2020 ਨੂੰ ਜਾਰੀ ਕੀਤੇ ਗਏ ਨੋਟਿਸ ‘ਚ ਕਿਹਾ ਗਿਆ ਸੀ ਕਿ ਸਿਵਲ ਸੇਵਾ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ 5 ਜੂਨ ਨੂੰ ਕੀਤਾ ਜਾਵੇਗਾ। ਕੋਰੋਨਾਵਾਇਰਸ ਸੰਕਰਮਣ ਕਾਰਨ ਇਹ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸੀ। ਇਸਦੇ ਨਾਲ ਸਿਵਲ ਸਰਵਿਸ ਇਮਤਿਹਾਨ 2019 ਦੀ ਇੰਟਰਵਿਊ ਵੀ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਕਮਿਸ਼ਨ ਨੇ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਜਾਰੀ ਕੀਤੀਆਂ ਹਨ।

ਦੱਸ ਦੇਈਏ ਕਿ ਇਸ ਸਾਲ 10 ਲੱਖ ਤੋਂ ਵੱਧ ਉਮੀਦਵਾਰਾਂ ਨੇ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ 2020 ਲਈ ਰਜਿਸਟ੍ਰੇਸ਼ਨ ਕੀਤੀ ਹੈ। ਯੂਪੀਐਸਸੀ ਲਈ ਇਸ ਪ੍ਰੀਖਿਆ ਦਾ ਆਯੋਜਨ ਕਰਨਾ ਵੀ ਇੱਕ ਚੁਣੌਤੀ ਹੋਵੇਗੀ ਕਿਉਂਕਿ ਸਮਾਜਿਕ ਦੂਰੀ ਦੇ ਨਿਯਮਾਂ ਦੇ ਵਿਚਕਾਰ ਇੰਨੀ ਵੱਡੀ ਸੰਖਿਆ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI