UPSC Results 2020: ਯੂਨੀਅਨ ਪਲਬਿਕ ਸਰਵਿਸ ਕਮਿਸ਼ਨ (UPSC) ਨੇ ਸ਼ੁੱਕਰਵਾਰ ਦੀ ਸ਼ਾਮ ਸਿਵਿਲ ਸਰਵਿਸ ਐਗਜ਼ਾਮ 2020 ਦੇ ਨਤੀਜੇ ਐਲਾਨ ਦਿੱਤੇ ਹਨ। ਸ਼ੁਭਮ ਕੁਮਾਰ ਇਸ ਸਾਲ ਨਤੀਜਿਆਂ ਦੇ ਟੌਪਰ ਰਹੇ ਹਨ। ਉੱਥੇ ਹੀ ਜਾਗ੍ਰਿਤੀ ਅਵਸਥੀ ਨੂੰ ਦੂਜਾ ਤੇ ਅੰਕਿਤਾ ਜੈਨ ਨੂੰ ਤੀਜਾ ਸਥਾਨ ਮਿਲਿਆ ਹੈ। ਤੀਜੀ ਰੈਂਕ ਹਾਸਲ ਕਰਨ ਵਾਲੀ ਅੰਕਿਤਾ ਜੈਨ ਦੀ ਭੈਣ ਵੈਸ਼ਾਲੀ ਜੈਨ ਨੂੰ ਵੀ 21ਵਾਂ ਰੈਂਕ ਮਿਲਿਆ ਹੈ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯੂਪੀਐਸਸੀ 'ਚ ਸਾਰੇ ਸਫ਼ਲ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਕੇ ਕਿਹਾ, 'ਯੂਪੀਐਸਸੀ ਸਿਵਿਲ ਸੇਵਾ ਪ੍ਰੀਖਿਆ ਨੂੰ ਸਫ਼ਲਤਾਪੂਰਵਕ ਪਾਸ ਕਰਨ ਵਾਲਿਆਂ ਨੂੰ ਵਧਾਈ। ਜਨਤਕ ਸੇਵਾ 'ਚ ਇਕ ਰੋਮਾਂਚਕ ਤੇ ਸੰਤੋਸ਼ਜਨਕ ਕਰੀਰ ਦਾ ਇੰਤਜ਼ਾਰ ਹੈ।






 


ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਨੇ ਪ੍ਰੀਖਿਆ ਪਾਸ ਕਰ ਲਈ ਹੈ ਤੇ ਉਹ ਸਾਡੇ ਦੇਸ਼ ਦੀ ਯਾਤਰਾ ਦੇ ਇਕ ਮਹੱਤਵਪੂਰਨ ਦੌਰ 'ਚ ਮਹੱਤਵਪੂਰਨ ਦੌਰ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।


ਇਸ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਤੀ ਵੀ ਸ਼ੁਕਰ ਜਤਾਇਆ ਹੈ। ਜੋ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਨਹੀਂ ਕਰ ਸਕੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹ ਨੌਜਵਾਨ ਮਿੱਤਰ ਜਿੰਨ੍ਹਾਂ ਨੇ ਯੂਪੀਐਸਸੀ ਪ੍ਰੀਖਿਆ ਪਾਸ ਨਹੀਂ ਕੀਤੀ। ਮੈਂ ਕਹਿਣਾ ਚਾਹਾਗਾਂ ਕਿ ਤੁਸੀਂ ਬਹੁਤ ਪ੍ਰਤਿਭਾਸ਼ਾਲੀ ਵਿਅਕਤੀ ਹੋ। ਅਜੇ ਹੋਰ ਯਤਨਾਂ ਦੀ ਲੋੜ ਹੈ।






 


ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਬੇਸ਼ੁਮਾਰ ਮੌਕਿਆਂ ਨਾਲ ਭਰਿਆ ਹੋਇਆ ਹੈ ਜਿੰਨ੍ਹਾਂ ਨੂੰ ਲੱਭਣ ਦੀ ਲੋੜ ਹੈ। ਤੁਸੀਂ ਅੱਗੇ ਆਪਣੇ ਜੀਵਨ 'ਚ ਜੋ ਕੁਝ ਵੀ ਕਰਨ ਦਾ ਫੈਸਲਾ ਲੈਂਦੇ ਹਨ ਉਸ ਲਈ ਸ਼ੁਭਕਾਮਨਾਵਾਂ।
ਤਹਾਨੂੰ ਦੱਸ ਦੇਈਏ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰ 'ਤੇ ਹੈ। ਹੁਣ ਇਹ ਕੁਝ ਸਮਾਂ ਪਹਿਲਾਂ ਉਹ ਕੁਆਡ ਸਮਿਟ 'ਚ ਸ਼ਾਮਿਲ ਹੋਏ ਸਨ, ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਆਸਟਰੇਲੀਆ ਪ੍ਰਧਾਨ ਮੰਤਰੀ ਸਕੌਟ ਮੌਰੀਸਨ, ਜਪਾਨ ਪ੍ਰਧਾਨ ਮੰਤਰੀ ਵੀ ਸ਼ਾਮਿਲ ਸਨ।


ਇਸ ਬੈਠਕ 'ਚ ਤਮਾਮ ਮੁੱਦਿਆਂ 'ਤੇ ਗੱਲਬਾਤ ਹੋਈ ਤੇ ਨਾਲ ਹੀ ਪ੍ਰਧਾਨ ਮੰਤਰੀ ਨੇ ਸੰਮੇਲਨ 'ਚ ਕਿਹਾ ਕਿ QUAD ਦੇਸ਼ਾਂ ਨੂੰ ਹਿੰਦ-ਪ੍ਰਸ਼ਾਂਤ ਖੇਤਰ ਚ ਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ। QUAD ਦਾ ਉਦੇਸ਼ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੇ ਇਕੱਠੇ ਮਿਲ ਕੇ ਦੁਨੀਆਂ 'ਚ ਸ਼ਾਂਤੀ ਸਥਾਪਿਤ ਕਰੇ।


 


Education Loan Information:

Calculate Education Loan EMI