ਚੰਡੀਗੜ੍ਹ: ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੇਕਰ ਤੁਸੀਂ ਬੱਚਿਆਂ ਦੇ ਸਾਹਮਣੇ ਜ਼ੋਰ-ਜ਼ੋਰ ਨਾਲ ਪੜ੍ਹਦੇ ਹੋ ਤਾਂ ਇਸ ਨਾਲ ਤੁਸੀਂ ਛੋਟੀ ਉਮਰ ਤੋਂ ਹੀ ਕਿਤਾਬਾਂ ਦੇ ਪ੍ਰਤੀ ਲਗਾਅ ਪੈਦਾ ਕਰ ਸਕਦੇ ਹੋ। ਤੁਹਾਡੀ ਇਹ ਕੋਸ਼ਿਸ ਉਨ੍ਹਾਂ ’ਚ ਕਿਤਾਬਾਂ ਪੜ੍ਹਨ ਦੀ ਆਦਤ ਵਿਕਸਤ ਕਰੇਗੀ। ਇਹ ਸਰਵੇਖਣ ਬੱਚਿਆਂ ਲਈ ਕਿਤਾਬਾਂ ਪ੍ਰਕਾਸ਼ਤ ਕਰਨ ਵਾਲੇ ਪ੍ਰਕਾਸ਼ਨ ਘਰ ਸਕਲੈਸਟਿਕ ਇੰਡੀਆ ਵੱਲੋਂ ਕਰਵਾਇਆ ਗਿਆ।


ਇਸ ਵਿੱਚ ਦੇਸ਼ ਭਰ ਦੇ ਕੁੱਲ 1752 ਮਾਤਾ-ਪਿਤਾ ਤੇ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਅਧਿਐਨ ਅਨੁਸਾਰ ਮਾਤਾ-ਪਿਤਾ ਵੱਲੋਂ ਹਫਤੇ ਵਿੱਚ ਪੰਜ ਸੱਤ ਦਿਨ ਤੱਕ ਪੜ੍ਹਾਇਆ ਜਾਣਾ 6 ਸਾਲ ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਦਾ ਸਭ ਤੋਂ ਪ੍ਰਭਾਵੀ ਸੰਕੇਤ ਹੈ। ਇਸ ਦੇ ਪਿੱਛੇ ਦੀ ਮੂਲ ਵਜ੍ਹਾ ਮਾਤਾ-ਪਿਤਾ ਦੇ ਨਾਲ ਖਾਸ ਸਮਾਂ ਹੈ।


ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਉਮਰ ਸਮੂਹਾਂ ਦੇ ਬੱਚਿਆਂ ਵਿੱਚੋਂ 85 ਫੀਸਦੀ ਬੱਚੇ ਐਸੇ ਹਨ, ਜਿਨ੍ਹਾਂ ਨੂੰ ਕਿਸੇ ਵੱਲੋਂ ਬੋਲ ਬੋਲ ਕੇ ਪੜ੍ਹਾਇਆ ਜਾਣਾ ਪਸੰਦ ਹੈ। 6 ਤੋਂ 11 ਸਾਲ ਦੇ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੇ ਹੁਣ ਐਸਾ ਕਰਨਾ ਛੱਡ ਦਿੱਤਾ ਹੈ, ਉਸ ਵਿੱਚ ਅੱਧੇ ਤੋਂ ਜ਼ਿਆਦਾ ਉਨ੍ਹਾਂ ਦੇ ਮਾਤਾ-ਪਿਤਾ ਫਿਰ ਤੋਂ ਐਸਾ ਕਰਨਾ ਸ਼ੁਰੂ ਕਰਨ। ਮਾਤਾ ਪਿਤਾ ਦਾ ਮੰਨਣਾ ਹੈ ਕਿ ਐਸਾ ਕਰਨ ਨਾਲ ਬੱਚਿਆਂ ਦੀ ਸ਼ਬਦਾਵਲੀ ਤੇ ਭਾਸ਼ਾਈ ਕੌਸ਼ਲ ਦਾ ਵਿਕਾਸ ਹੁੰਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI