ਚੰਡੀਗੜ੍ਹ: ਯੂਟੀ 'ਚ ਇਸ ਵਾਰ ਸਰਦੀਆਂ ਦੀਆਂ ਛੁੱਟੀਆਂ ਨਹੀਂ ਹੋਣਗੀਆਂ। ਬੱਚਿਆਂ ਨੂੰ ਆਨਲਾਈਨ ਸਿਖਿਆ ਤੋਂ ਇਲਾਵਾ, ਅਧਿਆਪਕ ਚਾਈਲਡ ਮੈਪਿੰਗ ਦਾ ਸਰਵੇਖਣ ਵੀ ਕਰਨਗੇ। ਇਸ ਲਈ, 21 ਦਸੰਬਰ ਨੂੰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਨਿਰਦੇਸ਼ ਵੀ ਜਾਰੀ ਕੀਤੇ ਸੀ ਕਿ 27 ਦਸੰਬਰ ਤੋਂ 2 ਜਨਵਰੀ ਤੱਕ ਸਾਰੇ ਅਧਿਆਪਕ ਘਰ-ਘਰ ਜਾ ਕੇ ਇਹ ਪੜਤਾਲ ਕਰਨਗੇ ਕਿ ਕੀ ਕੋਈ ਛੇ ਤੋਂ 14 ਸਾਲ ਦੀ ਉਮਰ ਦਾ ਬੱਚਾ ਅਜਿਹਾ ਤਾਂ ਨਹੀਂ ਹੈ ਜੋ ਸਕੂਲ ਨਹੀਂ ਜਾ ਰਿਹਾ।


ਚੰਡੀਗੜ੍ਹ ਸਿੱਖਿਆ ਵਿਭਾਗ ਨੇ ਕੋਰੋਨਾ ਮਹਾਮਾਰੀ ਕਾਰਨ ਅਧਿਆਪਕਾਂ ਦੀਆਂ ਛੁੱਟੀਆਂ ਰੋਕ ਰੱਖੀਆਂ ਹਨ। ਪਹਿਲਾਂ ਜੂਨ 2020 ਵਿਚ ਗਰਮੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਤੇ ਫੇਰ ਦੂਜੇ ਸ਼ਨੀਵਾਰ ਨੂੰ ਹੋਣ ਵਾਲੀ ਛੁੱਟੀ ਵੀ ਵਿਭਾਗ ਵਲੋਂ ਰੋਕ ਦਿੱਤੀ ਗਈ।

ਇਸੇ ਤਰ੍ਹਾਂ ਹੁਣ ਵਿਭਾਗ ਨੇ 25 ਦਸੰਬਰ ਤੋਂ 5 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ। ਕਈ ਟੀਚਰ ਸੰਗਠਨ ਵਿਭਾਗ ਤੋਂ ਛੁੱਟੀਆਂ ਦੀ ਮੰਗ ਕਰ ਚੁੱਕੇ ਹਨ ਪਰ ਵਿਭਾਗ ਨੇ ਟੀਚਰਾਂ ਨੂੰ 2 ਜਨਵਰੀ ਤੱਕ ਐਸੇ ਸਾਰੇ ਬੱਚਿਆਂ ਦਾ ਡਾਟਾ ਜਮਾਂ ਕਰਨ ਨੂੰ ਕਿਹਾ ਹੈ ਜੋ ਸਕੂਲ ਨਹੀਂ ਜਾ ਰਹੇ।

Education Loan Information:

Calculate Education Loan EMI