ਲਖਬੀਰ ਨੇ ਸੂਰਜੀ ਊਰਜਾ ਦਾ ਭਰਪੂਰ ਫਾਇਦਾ ਚੁੱਕਦਿਆਂ ਇਸ ਨੂੰ ਆਪਣੇ ਰਿਕਸ਼ਾ ਉੱਪਰ ਲਾ ਕੇ ਦਰਸਾਇਆ ਹੈ ਕਿ ਸੂਰਜੀ ਊਰਜਾ ਰੁਜ਼ਗਾਰ ਲਈ ਵੀ ਕੰਮ ਦੇ ਸਕਦੀ ਹੈ। ਇਸ ਤੋਂ ਪਹਿਲਾਂ ਸੋਲਰ ਸਿਸਟਮ ਰਾਹੀਂ ਆਮ ਤੌਰ 'ਤੇ ਲਾਈਟਾਂ ਚੱਲਦੀਆਂ ਦੇਖੀਆਂ ਹੋਣਗੀਆਂ ਪਰ ਸੂਰਜੀ ਊਰਜਾ ਨਾਲ ਰਿਕਸ਼ਾ ਚਲਾਉਣ ਦੀ ਪਹਿਲੀ ਮਿਸਾਲ ਸਾਹਮਣੇ ਆਈ ਹੈ।
'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਲਖਬੀਰ ਨੇ ਦੱਸਿਆ ਕਿ ਉਸ ਨੂੰ ਇਹ ਰਿਕਸ਼ਾ ਦਾਨ ਵਜੋਂ ਮਿਲਿਆ ਸੀ। ਉਸ ਨੇ ਇਸ ਉੱਪਰ ਸੋਲਰ ਸਿਸਟਮ ਲਾ ਕੇ ਇਸ ਨੂੰ ਵਰਤੋਂ ਵਿੱਚ ਲਿਆਂਦਾ ਕਿਉਂਕਿ ਉਸ ਦੇ ਦਿਮਾਗ ਵਿੱਚ ਸੀ ਕਿ ਸੂਰਜ ਦੀਆਂ ਕਿਰਨਾਂ ਨੂੰ ਵਰਤ ਕੇ ਉਹ ਬਿਜਲੀ ਬਚਾ ਸਕਦਾ ਹੈ। ਦੇਸ਼ ਵਿੱਚ ਤਾਂ ਬਿਜਲੀ ਦੀ ਪਹਿਲਾਂ ਹੀ ਬਹੁਤ ਕਿੱਲਤ ਹੈ ਤੇ ਜੇਕਰ ਥੋੜ੍ਹਾ ਹੀ ਸਹੀ ਪਰ ਬਾਕੀ ਸਾਰੇ ਵੀ ਲਖਬੀਰ ਵਾਂਗ ਰਿਕਸ਼ੇ ਉੱਪਰ ਸੋਲਰ ਸਿਸਟਮ ਨੂੰ ਇਸਤੇਮਾਲ ਕਰਨ ਤਾਂ ਵੱਡੀ ਮਾਤਰਾ ਵਿੱਚ ਬਿਜਲੀ ਬਚਾਈ ਜਾ ਸਕਦੀ ਹੈ। ਲਖਬੀਰ ਡੇਰਾ ਬਾਬਾ ਨਾਨਕ ਤੋਂ ਵੱਖ-ਵੱਖ ਖੇਤਰਾਂ ਦਾ ਗੇੜਾ ਲਾ ਕੇ ਆਪਣੀ ਰੋਜ਼ੀ ਰੋਟੀ ਚਲਾ ਰਿਹਾ ਹੈ।
Education Loan Information:
Calculate Education Loan EMI