ਨਵੀਂ ਦਿੱਲੀ: ਰਾਜ ਸਭਾ ਦੀਆਂ ਅਪ੍ਰੈਲ 'ਚ ਖਾਲੀ ਹੋ ਰਹੀਆਂ 55 ਸੀਟਾਂ ਲਈ 26 ਮਾਰਚ ਨੂੰ ਚੋਣਾਂ ਹਨ। ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਰਾਜ ਸਭਾ 'ਚ 17 ਸੂਬਿਆਂ ਦੀਆਂ ਇਹ ਸੀਟਾਂ ਦੇ ਮੈਂਬਰਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਅਪ੍ਰੈਲ 'ਚ ਵੱਖ-ਵੱਖ ਤਰੀਕਾਂ ਨੂੰ ਖਾਲੀ ਹੋ ਰਹੀਆਂ ਹਨ।
ਰਾਜ ਸਭਾ ਚੋਣਾਂ ਦੀ ਨੋਟੀਫਿਕੇਸ਼ਨ 6 ਮਾਰਚ ਨੂੰ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੀ ਆਖਰੀ ਤਰੀਕ 13 ਮਾਰਚ ਹੈ। ਵੋਟਾਂ ਦੀ ਗਿਣਤੀ ਚੋਣਾਂ ਖਤਮ ਹੋਣ ਦੇ ਕਰੀਬ ਇੱਕ ਘੰਟੇ ਬਾਅਦ 26 ਮਾਰਚ ਦੀ ਸ਼ਾਮ ਨੂੰ ਹੀ ਕੀਤੀ ਜਾਵੇਗੀ।
ਅਪ੍ਰੈਲ 'ਚ ਹੋਣ ਵਾਲੀਆਂ ਚੋਣਾਂ ਦੇ ਬਾਅਦ ਵਿਰੋਧੀਆਂ ਦੀ ਤਾਕਤ 'ਚ ਗਿਰਾਵਟ ਆ ਸਕਦੀ ਹੈ ਜਿਸ ਨਾਲ ਸੱਤਾ ਧਿਰ ਐਨਡੀਏ ਹੋਲ਼ੀ-ਹੋਲ਼ੀ ਉਪਰਲੇ ਸਦਨ 'ਚ ਬਹੁਮਤ ਦੇ ਵੱਲ ਵੱਧ ਸਕਦੀ ਹੈ।
17 ਸੂਬਿਆਂ ਦੀਆਂ 55 ਰਾਜ ਸਭਾ ਸੀਟਾਂ 'ਤੇ 26 ਮਾਰਚ ਨੂੰ ਚੋਣਾਂ, ਬੀਜੇਪੀ ਦਾ ਹੋਵੇਗਾ ਫਾਇਦਾ
ਏਬੀਪੀ ਸਾਂਝਾ
Updated at:
25 Feb 2020 03:56 PM (IST)
ਰਾਜ ਸਭਾ ਦੀਆਂ ਅਪ੍ਰੈਲ 'ਚ ਖਾਲੀ ਹੋ ਰਹੀਆਂ 55 ਸੀਟਾਂ ਲਈ 26 ਮਾਰਚ ਨੂੰ ਚੋਣਾਂ ਹਨ। ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਰਾਜ ਸਭਾ 'ਚ 17 ਸੂਬਿਆਂ ਦੀਆਂ ਇਹ ਸੀਟਾਂ ਦੇ ਮੈਂਬਰਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਅਪ੍ਰੈਲ 'ਚ ਵੱਖ-ਵੱਖ ਤਰੀਕਾਂ ਨੂੰ ਖਾਲੀ ਹੋ ਰਹੀਆਂ ਹਨ।
- - - - - - - - - Advertisement - - - - - - - - -