ਨਵੀਂ ਦਿੱਲੀ: ਕੋਰੋਨਾ ਪੀਰੀਅਡ ਦੌਰਾਨ ਛੋਟੇ ਤੇ ਵੱਡੇ ਉਦਯੋਗਾਂ ਤੇ ਸਰਵਿਸ ਸੈਕਟਰਸ ਨੂੰ ਬਹੁਤ ਨੁਕਸਾਨ ਹੋਇਆ ਹੈ। ਸਰਵਿਸ ਸੈਕਟਰਸ ਦੇ ਕੰਮ ਕਰਨ ਦੇ ਢੰਗ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਇਨ੍ਹਾਂ ਵਿੱਚੋਂ ਵੱਡਾ ਰੁਝਾਨ ਵਰਕ ਫਰੋਮ ਹੋਮ ਹੈ। ਹੁਣ ਵੱਡੀ ਖ਼ਬਰ ਆ ਰਹੀ ਹੈ ਕਿ ਮੈਟਰੋ ਸ਼ਹਿਰਾਂ ਨੂੰ ਛੱਡ ਕੇ ਛੋਟੇ ਸ਼ਹਿਰ 'ਚ ਕੰਮ ਕਰਨ ਵਾਲੇ ਲੋਕਾਂ ਦੀ ਤਨਖਾਹ ਘੱਟ ਕੀਤੀ ਜਾ ਸਕਦੀ ਹੈ।


ਸਰਵਿਸ ਸੈਕਟਰਸ ਦੀਆਂ ਕੰਪਨੀਆਂ ਖਾਸ ਕਰਕੇ ਆਈਟੀ/ਫਾਈਨੈਂਸ਼ਲ ਸਰਵਿਸਿਜ਼ ਤੇ ਪ੍ਰੋਫੈਸ਼ਨਲ ਸਰਵਿਸਿਜ਼ ਸੈਕਟਰਸ ਦੇ ਕਰਮਚਾਰੀਆਂ ਦੀ ਤਨਖਾਹ 'ਚ ਕਮੀ ਹੋ ਸਕਦੀ ਹੈ ਜੋ ਛੋਟੇ ਸ਼ਹਿਰਾਂ 'ਚ ਘਰ ਰਹਿ ਕੇ ਕੰਮ ਕਰ ਰਹੇ ਹਨ। ਹਾਲਾਂਕਿ ਉਹ ਕਰਮਚਾਰੀ ਜੋ ਸਿਰਫ ਆਪਣੇ ਮੌਜੂਦਾ ਸਥਾਨ 'ਤੇ ਘਰ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਦਾ ਭੱਤਾ ਬਦਲ ਸਕਦਾ ਹੈ ਪਰ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਏਗੀ।


ਕਿਰਤ ਮੰਤਰਾਲੇ ਦੁਆਰਾ ਸਰਵਿਸ ਸੈਕਟਰਸ 'ਚ ਕੰਮ ਕਰ ਰਹੇ ਕਰਮਚਾਰੀਆਂ ਲਈ ਵਰਕ ਫਰੋਮ ਹੋਮ ਲਈ ਡ੍ਰਾਫਟ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਵੱਖ-ਵੱਖ ਪੱਖਾਂ ਤੋਂ ਸੁਝਾਅ ਮੰਗੇ ਗਏ ਸੀ। ਮਨੁੱਖੀ ਸਰੋਤ ਮਾਹਰ ਤੇ ਸਲਾਹਕਾਰ ਕੰਪਨੀਆਂ ਦੇ ਅਨੁਸਾਰ ਨਵੇਂ ਨਿਯਮ ਵਰਕ ਫਰੋਮ ਹੋਮ ਕਰ ਰਹੇ ਕੁਝ ਕਰਮਚਾਰੀਆਂ ਦੀ ਤਨਖਾਹ ਨੂੰ ਘਟਾ ਸਕਦੇ ਹਨ। ਇਸ ਨਾਲ ਕੰਪਨੀਆਂ ਹਰੇਕ ਕਰਮਚਾਰੀ 'ਤੇ 20 ਤੋਂ 25 ਪ੍ਰਤੀਸ਼ਤ ਖਰਚਿਆਂ ਦੀ ਬਚਤ ਕਰ ਸਕਦੀਆਂ ਹਨ।




ਇਸ ਦੌਰਾਨ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਵਾਈ-ਫਾਈ ਤੇ ਹੋਰ ਖਰਚਿਆਂ ਦੇ ਰੂਪ 'ਚ ਨਵੀਆਂ ਕਿਸਮਾਂ ਦੇ ਭੱਤੇ ਦੇ ਸਕਦੀਆਂ ਹਨ। ਆਵਾਜਾਈ ਵਰਗੇ ਭੱਤੇ ਹਟਾਏ ਜਾ ਸਕਦੇ ਹਨ। Aon India ਵਿਖੇ ਰਿਟਾਇਰਮੈਂਟ ਤੇ ਬੈਨੀਫਿਟ ਦੇ ਪ੍ਰੈਕਟਿਸ ਲੀਡਰ ਵਿਸ਼ਾਲ ਗਰੋਵਰ ਅਨੁਸਾਰ, “ਸਰਵਿਸ ਸੈਕਟਰਸ ਦੀਆਂ ਕੰਪਨੀਆਂ ਇਸ 'ਤੇ ਹੁਣ ਵਿਚਾਰ ਕਰ ਰਹੀਆਂ ਹਨ। ਸੰਭਾਵਨਾ ਹੈ ਕਿ 1 ਅਪ੍ਰੈਲ 2021 ਤੋਂ ਦੇਸ਼ ਵਿੱਚ ਲੇਬਰ ਕੋਡ ਲਾਗੂ ਹੋ ਜਾਣਗੇ।