ਬੰਗਲੁਰੂ: ਕਰਨਾਟਕ ਦੇ ਬੰਗਲੁਰੂ ‘ਚ ਲੌਕਡਾਊਨ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਨੂੰ ਪਰੇ ਰੱਖਦਿਆਂ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਦੇ ਬੇਟੇ ਨਿਖਿਲ ਕੁਮਾਰਸਵਾਮੀ ਤੇ ਕਾਂਗਰਸ ਦੇ ਸਾਬਕਾ ਮੰਤਰੀ ਮੰਤਰੀ ਐਮ. ਕ੍ਰਿਸ਼ਨਾੱਪਾ ਦੀ ਪੋਤੀ ਰੇਵਤੀ ਦਾ ਵਿਆਹ ਧੂਮਧਾਮ ਨਾਲ ਹੋਇਆ। ਇਸ ਸਮਾਰੋਹ ‘ਚ ਜਿਸ ਢੰਗ ਨਾਲ ਲੌਕਡਾਊਨ ਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਮਖੌਕ ਬਣਾਇਆ ਗਿਆ, ਉਸ ਨੇ ਪ੍ਰਸ਼ਾਸਨ ‘ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ।




2019 ‘ਚ ਰਾਜਨੀਤੀ ‘ਚ ਕਦਮ ਰੱਖਣ ਵਾਲੇ ਨਿਖਿਲ ਨੇ ਮੰਡਿਆ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਹਾਰ ਗਏਅ। ਨਿਖਿਲ ਨੇ ਕੰਨੜ ਫ਼ਿਲਮਾਂ ‘ਚ ਡੈਬਿਊ ਕੀਤਾ ਸੀ। ਦੱਸ ਦਈਏ ਕਿ ਦੋਵੇਂ ਪਰਿਵਾਰ ਰਾਮਨਗਰ ਦੇ ਜਨਪਦਾ ਲੋਕ ਨੇੜੇ ਇਸ ਸਮਾਗਮ ਕਰਨ ਜਾ ਰਹੇ ਸੀ ਪਰ ਲੌਕਡਾਊਨ ਦੀ ਮਿਆਦ ਵਧ ਗਈ ਇਸ ਕਰਕੇ ਸਮਾਗਮ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।

ਇਸ ਰਸਮ ਲਈ ਰਾਮਨਗਰ ਦਾ ਫਾਰਮ ਹਾਊਸ ਪਹਿਲਾਂ ਹੀ ਕਾਫੀ ਸਜਾਏ ਹੋਏ। ਇਸ ਵਿਆਹ ਸਮਾਰੋਹ ਲਈ ਰਾਮਨਗਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਵੀ ਲਈ ਗਈ ਸੀ। ਵੀਰਵਾਰ ਨੂੰ ਕਰਨਾਟਕ ਦੇ ਉਪ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਪ੍ਰਸ਼ਾਸਨ ਨੂੰ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਸਮਾਰੋਹ ਦੀ ਨਿਗਰਾਨੀ ਕਰਨ ਲਈ ਸੂਚਿਤ ਕੀਤਾ ਗਿਆ ਤੇ ਜੇਕਰ ਕਿਸੇ ਵੀ ਤਰ੍ਹਾਂ ਲੌਕਡਾਊਨ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਤਾਂ ਕਾਰਵਾਈ ਕੀਤੀ ਜਾਵੇਗੀ।



ਦੱਸ ਦਈਏ ਕਿ ਪਹਿਲਾਂ ਕਿਹਾ ਗਿਆ ਸੀ ਕਿ ਇਸ ਵਿਆਹ ਸਮਾਰੋਹ ਵਿਚ ਵਧੇਰੇ ਲੋਕ ਸ਼ਾਮਲ ਨਹੀਂ ਹੋਣਗੇ ਪਰ ਜਾਰੀ ਕੀਤੀਆਂ ਤਸਵੀਰਾਂ ‘ਚ ਪੂਰੀ ਤਰ੍ਹਾਂ ਲੌਕਡਾਊਨ ਦੀ ਉਲੰਘਣਾ ਹੋ ਰਹੀ ਹੈ।

ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ‘ਚ 3 ਮਈ ਤੱਕ ਲੌਕਡਾਊਨ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਲੋਕਾਂ ਨੂੰ ਮਾਸਕ ਪਹਿਨਣ ਤੇ ਸਰੀਰਕ ਦੂਰੀ ਦੇ ਨਿਯਮਾਂ ਪ੍ਰਤੀ ਸਖ਼ਤ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।