ਮੱਧ ਪ੍ਰਦੇਸ਼: ਇੰਦੌਰ ਜ਼ਿਲ੍ਹੇ 'ਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਸਾਬਕਾ ਸਪੀਕਰ ਸੁਮਿੱਤਰਾ ਮਹਾਜਨ ਸਮੇਤ ਕਈ ਭਾਜਪਾ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚ ਭਾਜਪਾ ਨੇਤਾਵਾਂ, ਸੰਸਦ ਮੈਂਬਰ ਭਾਜਪਾ ਪ੍ਰਧਾਨ ਰਾਕੇਸ਼ ਸਿੰਘ ਵੀ ਸ਼ਾਮਲ ਹਨ। ਬੀਤੇ ਦਿਨੀਂ ਭਾਜਪਾ ਇੰਦੌਰ ਦੇ ਕੁਲੈਕਟਰ ਦਫ਼ਤਰ ਵਿਖੇ ਪ੍ਰਦਰਸ਼ਨ ਕਰ ਰਹੀ ਸੀ, ਜਿਸ ਦੌਰਾਨ ਪੁਲਿਸ ਨੇ ਭਾਜਪਾ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ।
ਦੱਸ ਦੇਈਏ ਕਿ ਸੂਬੇ 'ਚ ਮਾਫੀਆ ਖਿਲਾਫ ਮੁਹਿੰਮ ਦੇ ਨਾਂ 'ਤੇ ਸਰਕਾਰ ਭਾਜਪਾ ਦੇ ਨੇਤਾਵਾਂ 'ਤੇ ਭੈੜੀ ਕਾਰਵਾਈ ਕਰਨ ਦਾ ਦੋਸ਼ ਲਗਾ ਰਹੀ ਹੈ। ਜਿਸ ਕਾਰਨ ਭਾਜਪਾ ਪ੍ਰਦਰਸ਼ਨ ਕਰ ਰਹੀ ਹੈ। ਇਸ ਤੋਂ ਇਲਾਵਾ ਭਾਜਪਾ ਮੱਧ ਪ੍ਰਦੇਸ਼ 'ਚ ਕਈ ਥਾਵਾਂ ‘ਤੇ ਕਰਜ਼ਾ ਮੁਆਫੀ ਨਾ ਮਿਲਣ ਅਤੇ ਬੇਰੁਜ਼ਗਾਰਾਂ ਨੂੰ ਭੱਤਾ ਨਾ ਮਿਲਣ ‘ਤੇ ਵੀ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਸਰਕਾਰ ਦੇ ਵਾਅਦੇ ‘ਤੇ ਭਾਜਪਾ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ।
ਇੰਦੌਰ ਵਿੱਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਪ੍ਰਦਰਸ਼ਨ ਕਰ ਰਹੇ ਸੁਮਿਤਰਾ ਮਹਾਜਨ ਸਣੇ ਕਈ ਭਾਜਪਾ ਨੇਤਾ ਹਿਰਾਸਤ 'ਚ
ਏਬੀਪੀ ਸਾਂਝਾ
Updated at:
24 Jan 2020 04:58 PM (IST)
ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਸਮੇਤ ਕਈ ਭਾਜਪਾ ਨੇਤਾ, ਜਿਹੜੇ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਪ੍ਰਦਰਸ਼ਨ ਕਰ ਰਹੇ ਸੀ, ਨੂੰ ਸ਼ੁੱਕਰਵਾਰ ਨੂੰ ਧਾਰਾ 144 ਲਾਗੂ ਕਰਨ ਦੇ ਬਾਵਜੂਦ ਗ੍ਰਿਫ਼ਤਾਰ ਕਰ ਲਿਆ ਗਿਆ।
- - - - - - - - - Advertisement - - - - - - - - -