ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਐਵਾਰਡ 2020' ਦੇ 49 ਬਾਲ ਜੇਤੂਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜੋ ਕੰਮ ਕੀਤਾ ਹੈ, ਇਹ ਕਰਨ ਦੀ ਗੱਲ ਤਾਂ ਛੱਡ ਦਿਓ, ਵੱਡੇ-ਵੱਡੇ ਲੋਕਾਂ ਦਾ ਇਹ ਸੋਚ ਕਿ ਹੀ ਪਸੀਨਾ ਨਿਕਲ ਜਾਂਦਾ ਹੈ।
ਪੀਐਮ ਮੋਦੀ ਨੇ ਕਿਹਾ, “ਬਹੁਤ ਸਾਲ ਪਹਿਲਾਂ ਕਿਸੇ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਚਿਹਰਾ ਇੰਨਾ ਚਮਕਦਾ ਕਿਉਂ ਹੈ? ਇਸ 'ਤੇ ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਮੈਂ ਇੰਨੀ ਮਹਿਨਤ ਕਰਦਾ ਹਾਂ ਕਿ ਮੇਰੇ ਸ਼ਰੀਰ ਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ ਅਤੇ ਮੈਂ ਉਸੇ ਪਸੀਨੇ ਨਾਲ ਮਾਲਸ਼ ਕਰਦਾ ਹਾਂ, ਤਾਂ ਮੇਰਾ ਚਿਹਰਾ ਚਮਕਦਾ ਹੈ।"
ਦੱਸ ਦਈਏ ਕਿ ਹਰ ਸਾਲ ਸਰਕਾਰ ਬੱਚਿਆਂ ਨੂੰ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੰਦੀ ਹੈ। ਉਹ ਬੱਚੇ ਜਿਨ੍ਹਾਂ ਨੇ ਨਵੀਨਤਾ, ਬੌਧਿਕ ਪ੍ਰਾਪਤੀਆਂ, ਸਮਾਜ ਸੇਵਾ, ਕਲਾ ਅਤੇ ਸਭਿਆਚਾਰ, ਖੇਡਾਂ ਅਤੇ ਬਹਾਦੁਰੀ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਇਸ ਪੁਰਸਕਾਰ ਲਈ ਅਰਜ਼ੀ ਦੇ ਸਕਦੇ ਹਨ।
ਸ਼ਰੀਰ ਦੇ ਪਸੀਨੇ ਨਾਲ ਮਾਲਸ਼ ਕਰ ਚਿਹਰਾ ਚਮਕਾਉਂਦੇ ਨੇ ਮੋਦੀ, ਖੁਦ ਕੀਤਾ ਖੁਲਾਸਾ
ਏਬੀਪੀ ਸਾਂਝਾ
Updated at:
24 Jan 2020 02:40 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਐਵਾਰਡ 2020' ਦੇ 49 ਬਾਲ ਜੇਤੂਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜੋ ਕੰਮ ਕੀਤਾ ਹੈ, ਇਹ ਕਰਨ ਦੀ ਗੱਲ ਤਾਂ ਛੱਡ ਦਿਓ, ਵੱਡੇ-ਵੱਡੇ ਲੋਕਾਂ ਦਾ ਇਹ ਸੋਚ ਕਿ ਹੀ ਪਸੀਨਾ ਨਿਕਲ ਜਾਂਦਾ ਹੈ।
- - - - - - - - - Advertisement - - - - - - - - -