ਨਵੀਂ ਦਿੱਲੀ: ਅੱਜ ਵੀਰਵਾਰ ਖੇਤੀਬਾੜੀ ਕਾਨੂੰਨ ਦੇ ਵਿਰੋਧ 'ਚ ਧਰਨੇ ਦਾ ਅੱਠਵਾਂ ਦਿਨ ਹੈ। ਕਿਸਾਨ ਆਗੂਆਂ ਨੇ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਦੁਹਰਾਇਆ ਹੈ। ਕਿਸਾਨ ਆਪਣੇ ਘਰ ਦਾ ਕੰਮ ਛੱਡ ਕੇ ਪ੍ਰਦਰਸ਼ਨ ਵਿੱਚ ਡਟੇ ਹਨ। ਅਜਿਹਾ ਹੀ ਇੱਕ ਕਿਸਾਨ ਸੁਭਾਸ਼ ਚੀਮਾ ਹੈ ਜਿਸ ਦੀ ਲੜਕੀ ਦਾ ਵਿਆਹ ਹੈ ਪਰ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਲਈ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਾ ਵਧੇਰੇ ਜ਼ਰੂਰੀ ਹੈ। ਸੁਭਾਸ਼ ਚੀਮਾ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਗਾਜੀਪੁਰ ਦੀ ਸਰਹੱਦ 'ਤੇ ਪਹੁੰਚ ਗਏ ਹਨ ਤੇ ਅੰਦੋਲਨ 'ਚ ਸ਼ਾਮਲ ਹਨ।

ਚੀਮਾ ਪਿਛਲੇ 5 ਦਿਨਾਂ ਤੋਂ ਅੰਦੋਲਨ 'ਚ ਹਨ। ਵੀਰਵਾਰ ਨੂੰ ਉਨ੍ਹਾਂ ਦੀ ਲੜਕੀ ਦਾ ਵਿਆਹ ਦਿੱਲੀ ਤੋਂ 111 ਕਿਲੋਮੀਟਰ ਦੂਰ ਅਮਰੋਹਾ ਵਿੱਚ ਹੈ, ਪਰ ਚੀਮਾ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਉਹ ਵੀਡੀਓ ਕਾਲ ਦੇ ਜ਼ਰੀਏ ਵਿਆਹ ਵਿੱਚ ਸ਼ਾਮਲ ਹੋਣਗੇ। ਸੁਭਾਸ਼ ਚੀਮਾ ਨੇ ਦੱਸਿਆ ਕਿ ਉਹ ਅੱਜ ਜੋ ਵੀ ਹਨ ਉਹ ਉਨ੍ਹਾਂ ਦੀ ਖੇਤੀ ਕਾਰਨ ਹੈ। ਸਾਰੀ ਉਮਰ ਉਨ੍ਹਾਂ ਖੇਤੀਬਾੜੀ ਕੀਤੀ ਤੇ ਇਸ ਤੋਂ ਉਨ੍ਹਾਂ ਦਾ ਪਰਿਵਾਰ ਚੱਲਦਾ ਹੈ।

ਕੈਪਟਨ ਨੇ ਅਮਿਤ ਸ਼ਾਹ ਨੂੰ ਕੀਤਾ ਖ਼ਬਰਦਾਰ! ਦੇਸ਼ ਦੀ ਸੁਰੱਖਿਆ ਨੂੰ ਹੋ ਸਕਦਾ ਖਤਰਾ

ਅਜਿਹੀ ਸਥਿਤੀ ਵਿੱਚ ਉਹ ਕਿਸਾਨ ਅੰਦੋਲਨ ‘ਦਿੱਲੀ ਚਲੋ’ ਤੋਂ ਆਪਣੀ ਨਜ਼ਰ ਨਹੀਂ ਮੋੜ ਸਕਦੇ ਅਤੇ ਇਸ ਨੂੰ ਵਿਚਕਾਰ ਛੱਡ ਕੇ ਨਹੀਂ ਭੱਜ ਸਕਦੇ ਹਨ। 58 ਸਾਲਾ ਸੁਭਾਸ਼ ਚੀਮਾ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਮੈਂਬਰ ਹਨ ਤੇ ਪਿਛਲੇ ਕਈ ਸਾਲਾਂ ਤੋਂ ਇਸ ਨਾਲ ਜੁੜੇ ਹੋਏ ਹਨ। ਸੁਭਾਸ਼ ਚੀਮਾ ਬੀਕੇਯੂ 'ਚ ਕਾਫੀ ਸੀਨੀਅਰ ਹਨ ਜੋ ਅਮਰੋਹਾ ਦੀ ਨੁਮਾਇੰਦਗੀ ਕਰਦੇ ਹਨ। ਗਾਜੀਪੁਰ ਦੀ ਸਰਹੱਦ 'ਤੇ ਬੈਠੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਉਨ੍ਹਾਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਇਸ ਨੂੰ ਠੁਕਰਾ ਦਿੱਤਾ।

ਫ਼ਾਈਜ਼ਰ ਦੀ ਕੋਰੋਨਾ ਵੈਕਸੀਨ ਦਾ ਭਾਰਤ ਨੂੰ ਨਹੀਂ ਹੋਏਗਾ ਕੋਈ ਫਾਇਦਾ

ਚੀਮਾ ਦਾ ਕਹਿਣਾ ਹੈ ਕਿ ਘਰ 'ਚ ਬਹੁਤ ਸਾਰੇ ਲੋਕ ਹਨ ਜੋ ਵਿਆਹ ਦਾ ਪ੍ਰਬੰਧ ਕਰਨਗੇ। ਪਿੰਡ 'ਚ ਹੋਣ ਵਾਲੇ ਇਸ ਵਿਆਹ ਲਈ ਚੀਮਾ ਨੇ ਆਪਣੇ ਰਿਸ਼ਤੇਦਾਰਾਂ ਅਤੇ ਬੇਟੇ ਨੂੰ ਪ੍ਰਬੰਧਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਹੈ। ਚੀਮਾ ਖ਼ੁਦ ਹਰ ਰੋਜ਼ ਫੋਨ 'ਤੇ ਆਪਣੀ ਬੇਟੀ ਨਾਲ ਗੱਲਬਾਤ ਕਰਦੇ ਹਨ। ਧੀ ਆਪਣੇ ਪਿਤਾ ਨੂੰ ਬੁਲਾ ਰਹੀ ਹੈ ਪਰ ਚੀਮਾ ਦਾ ਮੰਨਣਾ ਹੈ ਕਿ ਉਹ ਇਸ ਸਥਿਤੀ ਵਿੱਚ ਆਪਣੇ ਕਿਸਾਨੀ ਭਰਾਵਾਂ ਨੂੰ ਛੱਡ ਕੇ ਘਰ ਨਹੀਂ ਜਾ ਸਕਦੇ। ਉਹ ਕਹਿੰਦੇ ਹਨ ਕਿ ਕਿਸਾਨ ਲਹਿਰ ਆਪਣੇ ਨਿਰਣਾਇਕ ਪੜਾਅ ਵਿੱਚ ਹੈ ਕਿਉਂਕਿ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, ਜਿਸ ਦਾ ਫੈਸਲਾ ਕਦੇ ਵੀ ਆ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ